ਇਰਾਕ ''ਚ ਭ੍ਰਿਸ਼ਟਾਚਾਰ ਦੇ ਦੋਸ਼ ''ਚ 5 ਚੋਣ ਅਧਿਕਾਰੀ ਬਰਖਾਸਤ

Sunday, Jul 29, 2018 - 02:16 AM (IST)

ਬਗਦਾਦ— ਇਰਾਕੀ ਪ੍ਰਧਾਨ ਮੰਤਰੀ ਹੈਦਰ ਅਲ ਅਬਾਦੀ ਨੇ 12 ਮਈ ਨੂੰ ਦੇਸ਼ 'ਚ ਹੋਈਆਂ ਸੰਸਦੀ ਚੋਣਾਂ 'ਚ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਸ਼ਾਮਲ 5 ਸਥਾਨਕ ਚੋਣ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ। ਇੰਡੀਪੈਂਡੈਂਟ ਹਾਈ ਇਲੈਕਸ਼ਨ ਕਮਿਸ਼ਨ ਦੇ ਇਕ ਬੁਲਾਰੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਬੈਲਟ ਕਾਗਜ਼ਾਂ ਦੀ ਗਿਣਤੀ ਮਸ਼ੀਨ ਦੀ ਬਜਾਏ ਪਰੰਪਰਿਕ ਤਰੀਕੇ ਨਾਲ ਗਿਣਤੀ ਕਰ ਕੇ ਕੀਤੀ ਗਈ। ਚੋਣਾਂ 'ਚ ਧੋਖਾਧੜੀ ਦੇ ਦੋਸ਼ਾਂ ਦੀ ਜਾਂਚ ਲਈ ਅਬਾਦੀ ਨੇ ਮਾਮਲਿਆਂ ਦਾ ਪਤਾ ਲਾਉਣ ਲਈ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਸੀ ਤੇ ਇਸ ਨੇ ਸ਼ਨੀਵਾਰ ਨੂੰ ਕਿਰਕੁਕ, ਅਨਬਾਰ ਦੇ ਸਥਾਨਕ ਚੋਣ ਅਧਿਕਾਰੀਆਂ ਨੂੰ ਬਰਖਾਸਤ ਕਰਨ ਦੀ ਸ਼ਿਫਾਰਿਸ਼ ਕੀਤੀ। ਇਸ ਮਾਮਲੇ 'ਚ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ 5 ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ। ਜੱਜ ਲੈਥ ਜ਼ਬਰ ਹਮਜ਼ਾ ਨੇ ਇਕ ਬਿਆਨ 'ਚ ਦੱਸਿਆ ਕਿ ਤੁਰਕੀ ਤੇ ਜਾਰਡਨ ਦਫਤਰਾਂ ਦੇ ਚੋਣ ਅਧਿਕਾਰੀਆਂ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਇਨ੍ਹਾਂ ਪੰਜਾਂ ਅਧਿਕਾਰੀਆਂ ਦੀ ਬਰਖਾਸਤਗੀ ਨੂੰ ਮਨਜ਼ੂਰੀ ਦਿੰਦੇ ਹੋਏ ਇਸ ਮਾਮਲੇ 'ਚ ਆਦੇਸ਼ ਜਾਰੀ ਕੀਤੇ ਸਨ।


Related News