ਅਮਰੀਕਾ ਨੇ ਇਰਾਕ ''ਤੇ ਦਿਖਾਈ ਮਿਹਰਬਾਨੀ, ਦਿੱਤੀ 90 ਦਿਨਾਂ ਦੀ ਛੋਟ

12/22/2018 2:15:51 PM

ਬਗਦਾਦ— ਅਮਰੀਕਾ ਨੇ ਈਰਾਨ 'ਤੇ ਲਾਈਆਂ ਪਾਬੰਦੀਆਂ ਤੋਂ ਈਰਾਕ ਨੂੰ ਮਿਲੀ ਛੋਟ 90 ਦਿਨ ਹੋਰ ਵਧਾ ਦਿੱਤੀ ਹੈ ਤਾਂ ਕਿ ਉਹ ਤਹਿਰਾਨ ਤੋਂ ਬਿਜਲੀ ਦੀ ਖਰੀਦ ਜਾਰੀ ਰੱਖ ਸਕੇ। ਵਿਦੇਸ਼ ਵਿਭਾਗ ਨੇ ਏਸੋਸੀਏਟਡ ਪ੍ਰੈੱਸ ਨੂੰ ਇਹ ਜਾਣਕਾਰੀ ਦਿੱਤੀ। ਇਰਾਕ ਦਾ ਬਿਜਲੀ ਸੈਕਟਰ ਫਿਲਹਾਲ ਤਹਿਸ-ਨਹਿਸ ਹੈ ਤੇ ਘਰੇਲੂ ਮੰਗ ਨੂੰ ਪੂਰਾ ਕਰਨ ਦੇ ਲਈ ਲੋੜੀਂਦੀ ਬਿਜਲੀ ਪੈਦਾ ਨਹੀਂ ਕਰ ਸਕ ਰਿਹਾ ਹੈ।

ਨਵੰਬਰ 'ਚ ਲਾਗੂ ਹੋਈਆਂ ਅਮਰੀਕੀ ਪਾਬੰਦੀਆਂ ਨਾਲ ਇਰਾਕ 'ਤੇ ਆਪਣੇ ਪ੍ਰਮੁੱਖ ਬਿਜਲੀ ਸਪਲਾਇਰ ਈਰਾਨ ਤੋਂ ਬਿਜਲੀ ਸਪਲਾਈ ਬੰਦ ਹੋ ਜਾਣ ਦਾ ਖਤਰਾ ਮੰਡਰਾ ਰਿਹਾ ਸੀ। ਅਮਰੀਕਾ ਨੇ ਸ਼ੁਰੂ 'ਚ ਇਰਾਕ ਨੂੰ 45 ਦਿਨਾਂ ਦੀ ਛੋਟ ਦਿੱਤੀ ਸੀ ਤਾਂ ਕਿ ਉਹ ਨਵੇਂ ਸਪਲਾਇਰਾਂ ਦੀ ਵਿਵਸਥਾ ਕਰਨ ਤੱਕ ਆਪਣੇ ਗੁਆਂਢੀ ਦੇਸ਼ ਤੋਂ ਬਿਜਲੀ ਤੇ ਗੈਸ ਖਰੀਦ ਸਕੇ। ਵਿਦੇਸ਼ ਮੰਤਰਾਲੇ ਦੇ ਜਨਤਕ ਮਾਮਲਿਆਂ ਦੇ ਵਿਭਾਗ ਨੇ ਕਿਹਾ ਕਿ ਇਰਾਕ ਨੂੰ ਹੁਣ 90 ਦਿਨ ਹੋਰ ਮਿਲ ਗਏ ਹਨ, ਜਦੋਂ ਤੱਕ ਉਹ ਬਿਜਲੀ ਖਰੀਦਣਾ ਜਾਰੀ ਰੱਖ ਸਕਦਾ ਹੈ।


Baljit Singh

Content Editor

Related News