ਇਰਾਕ ''ਚ ਕੋਰੋਨਾਵਾਇਰਸ ਕਾਰਨ ਪਹਿਲੀ ਮੌਤ ਦੀ ਪੁਸ਼ਟੀ
Wednesday, Mar 04, 2020 - 03:58 PM (IST)
ਸੁਲੇਮਾਨੀਆ(ਏ.ਐਫ.ਪੀ.)- ਇਰਾਕ ਨੇ ਕਿਹਾ ਕਿ 70 ਸਾਲਾ ਮੁਸਲਿਮ ਮੌਲਵੀ ਦੀ ਬੁੱਧਵਾਰ ਨੂੰ ਨਾਵਲ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 31 ਹੋ ਗਈ ਹੈ। ਇਸ ਦੀ ਜਾਣਕਾਰੀ ਸਿਹਤ ਵਿਭਾਗ ਵਲੋਂ ਦਿੱਤੀ ਗਈ ਹੈ।
ਉੱਤਰੀ ਕੁਰਦ ਇਲਾਕੇ ਦੀ ਸਿਹਤ ਅਥਾਰਟੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੌਲਵੀ ਦੀ ਮੌਤ ਤੋਂ ਪਹਿਲਾਂ ਉਸ ਨੂੰ ਉੱਤਰ-ਪੂਰਬੀ ਸ਼ਹਿਰ ਸੁਲੇਮਣੀਆ ਵਿਚ ਵੱਖਰਾ ਰੱਖਿਆ ਗਿਆ ਸੀ। ਸਥਾਨਕ ਸੂਤਰਾਂ ਮੁਤਾਬਕ ਉਸ ਨੇ ਹਾਲ ਹੀ ਈਰਾਨ ਤੋਂ ਪਰਤੇ ਲੋਕਾਂ ਨਾਲ ਮੁਲਾਕਾਤ ਕੀਤੀ ਸੀ, ਜਿਥੇ ਇਸ ਮਹਾਮਾਰੀ ਦੇ ਵਧੇਰੇ ਮਾਮਲੇ ਦਰਜ ਕੀਤੇ ਗਏ ਹਨ। ਇਸਲਾਮਿਕ ਰੀਪਬਲਿਕ ਈਰਾਨ ਵਿਚ ਕੋਰੋਨਾਵਾਇਰਸ ਕਾਰਨ 77 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 2,300 ਤੋਂ ਵਧੇਰੇ ਲੋਕ ਇਸ ਨਾਲ ਇਨਫੈਕਟਡ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਕ ਇਰਾਕ ਵਿਚ ਸਿਹਤ ਸੇਵਾਵਾਂ ਦੀ ਹਾਲਤ ਖਸਤਾਹਾਲ ਹੈ। ਇਥੇ ਹਰੇਕ 10,000 ਲੋਕਾਂ ਲਈ ਸਿਰਫ 10 ਡਾਕਟਰ ਮੌਜੂਦ ਹਨ।
ਇਹ ਵੀ ਪੜ੍ਹੋ-