ਇਰਾਕ ਦੀ ਰਾਜਧਾਨੀ 'ਚ ਬੰਬ ਧਮਾਕਾ, 1 ਦੀ ਮੌਤ ਤੇ 4 ਜ਼ਖਮੀ
Thursday, Dec 26, 2019 - 08:49 AM (IST)

ਬਗਦਾਦ (ਬਿਊਰੋ): ਇਰਾਕ ਦੀ ਰਾਜਧਾਨੀ ਬਗਦਾਦ ਵਿਚ ਬੁੱਧਵਾਰ ਨੂੰ ਇਕ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿਚ 1 ਨਾਗਰਿਕ ਦੀ ਮੌਤ ਹੋ ਗਈ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਦੇ ਮੁਤਾਬਕ ਇਰਾਕ ਦੀ ਰਾਜਧਾਨੀ ਬਗਦਾਦ ਵਿਚ ਬੁੱਧਵਾਰ ਨੂੰ ਇਕ ਫੁੱਟਬਾਲ ਦੇ ਮੈਦਾਨ ਨੇੜੇ ਇਕ ਮੋਟਰਸਾਈਕਲ ਵਿਚ ਬੰਬ ਧਮਾਕਾ ਹੋਇਆ, ਜਿਸ ਕਾਰਨ ਇਕ ਨਾਗਰਿਕ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।