ਇਰਾਕ: ਹਸਪਤਾਲ ਦੇ ਕੋਰੋਨਾ ਵਾਰਡ ’ਚ ਲੱਗੀ ਭਿਆਨਕ ਅੱਗ, ਜਿੰਦਾ ਸੜ੍ਹਨ ਵਾਲਿਆਂ ਦੀ ਗਿਣਤੀ ਹੋਈ 64, ਵੇਖੋ ਵੀਡੀਓ

Tuesday, Jul 13, 2021 - 04:48 PM (IST)

ਇਰਾਕ: ਹਸਪਤਾਲ ਦੇ ਕੋਰੋਨਾ ਵਾਰਡ ’ਚ ਲੱਗੀ ਭਿਆਨਕ ਅੱਗ, ਜਿੰਦਾ ਸੜ੍ਹਨ ਵਾਲਿਆਂ ਦੀ ਗਿਣਤੀ ਹੋਈ 64, ਵੇਖੋ ਵੀਡੀਓ

ਬਗਦਾਦ (ਏਜੰਸੀ) : ਇਰਾਕ ਦੇ ਦੱਖਣ ’ਚ ਸਥਿਤ ਦੀ ਕਾਰ ਸੂਬੇ ਦੇ ਇਕ ਹਸਪਤਾਲ ਵਿਚ ਮੰਗਲਵਾਰ ਨੂੰ ਅੱਗ ਲੱਗਣ ਦੀ ਘਟਨਾ ਵਿਚ ਮ੍ਰਿਤਕਾਂ ਦੀ ਸੰਖਿਆ ਵੱਧ ਕੇ 64 ਹੋ ਗਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਿਹਤ ਵਿਭਾਗ ਦੇ 2 ਅਧਿਕਾਰੀਆਂ ਨੇ ਦੱਸਿਆ ਕਿ ਨਾਸੀਰੀਆ ਸ਼ਹਿਰ ਦੇ ਅਲ-ਹੁਸੈਨ ਟੀਚਿੰਗ ਹਸਪਤਾਲ ਦੇ ਕੋਰੋਨਾ ਵਾਰਡ ਵਿਚ ਅੱਗ ਨਾਲ 100 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਵਾਰਡ ਵਿਚ ਸੜੇ ਹੋਏ ਕੰਬਲਾਂ, ਮਲਬਿਆਂ ਹੇਠੋਂ ਅਤੇ ਅਵਸ਼ੇਸ਼ਾਂ ਜ਼ਰੀਏ ਪੀੜਤਾਂ ਨੂੰ ਲੱਭਿਆ ਜਾ ਰਿਹਾ ਹੈ। ਵਾਰਡ ਤੋਂ ਇਕ ਮਹਿਲਾ ਦਾ ਪੂਰੀ ਨਾਲ ਝੁਲਸਿਆ ਹੋਇਆ ਅਵਸ਼ੇਸ਼ ਮਿਲਿਆ ਹੈ। 

ਇਹ ਵੀ ਪੜ੍ਹੋ: ਖੋਜਕਰਤਾਵਾਂ ਦਾ ਦਾਅਵਾ, ਵਿਟਾਮਿਨ ਡੀ ਦੀ ਕਮੀ ਦੂਰ ਕਰ ਰੋਕੀ ਜਾ ਸਕਦੀ ਹੈ ਤੀਜੀ ਲਹਿਰ

 

Imam Hussain Covid-19 hospital fire reportedly kills dozens in Dhi Qaar#Iraq 🇮🇶 pic.twitter.com/hvRLprNqWn

— Aleph א (@no_itsmyturn) July 12, 2021

ਰੋਂਦੇ-ਕੁਰਲਾਉਂਦੇ ਕਈ ਲੋਕਾਂ ਨੇ ਦੀ ਕਾਰ ਦੀ ਸੂਬਾਈ ਸਰਕਾਰ ਅਤੇ ਬਗਦਾਦ ਵਿਚ ਸੰਘੀ ਸਰਕਾਰ ਦੋਵਾਂ ’ਤੇ ਕੁਪ੍ਰਬੰਧਨ ਅਤੇ ਲਾਪ੍ਰਵਾਹੀ ਦਾ ਦੋਸ਼ ਲਗਾਇਆ। ਘਟਨਾ ਸਥਾਨ ’ਤੇ ਮੌਜੂਦ ਹੇਦਰ ਅਲ-ਅਸਕਰੀ ਨੇ ਕਿਹਾ, ‘ਪੂਰੇ ਸੂਬੇ ਦੀ ਪ੍ਰਣਾਲੀ ਤਹਿਸ-ਨਹਿਸ ਹੋ ਗਈ ਹੈ ਅਤੇ ਇਸ ਦੀ ਕੀਮਤ ਕੌਣ ਅਦਾ ਕਰਦਾ ਹੈ? ਇੱਥੇ ਅੰਦਰ ਮੌਜੂਦ ਸਾਡੇ ਵਰਗੇ ਲੋਕ।’ ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਪਰ ਇਸ ਬਾਰੇ ਵਿਚ ਉਨ੍ਹਾਂ ਨੇ ਬਿਓਰਾ ਨਹੀਂ ਦਿੱਤਾ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਆਕਸੀਜਨ ਸਿਲੰਡਰ ਵਿਚ ਧਮਾਕੇ ਨਾਲ ਅੱਗ ਲੱਗੀ।

 

A hospital for Coronavirus patients is on fire in Nasiriyah #Iraq.
At least 58 dead as of yet, including 7 medical staff.

pic.twitter.com/4DCjISTpLO

— A/I Board PSF (@AIBoardPSF) July 12, 2021

ਹਸਪਤਾਲ ਦੇ ਇਸ ਵਾਰਡ ਨੂੰ 3 ਮਹੀਨੇ ਪਹਿਲਾਂ ਖੋਲ੍ਹਿਆ ਗਿਆ ਸੀ ਅਤੇ ਇਸ ਵਿਚ 70 ਬਿਸਤਰਿਆਂ ਦੀ ਵਿਵਸਥਾ ਸੀ। ਅੱਗ ਦੀ ਘਟਨਾ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮੁਸਤਫਾ ਅਲ ਕਦੀਮੀ ਨੇ ਐਮਰਜੈਂਸੀ ਬੈਠਕ ਦੀ ਪ੍ਰਧਾਨਗੀ ਕੀਤੀ ਅਤੇ ਦੀ ਕਾਰ ਸੂਬੇ ਵਿਚ ਸਿਹਤ ਨਿਰਦੇਸ਼ਕ ਨਾਲ ਹਪਸਤਾਲ ਦੇ ਨਿਰਦੇਸ਼ਕ ਅਤੇ ਸ਼ਹਿਰ ਦੇ ਨਾਗਰਿਕ ਰੱਖਿਆ ਨਿਰਦੇਸ਼ਕ ਦੀ ਮੁਅੱਤਲੀ ਅਤੇ ਗ੍ਰਿਫ਼ਤਾਰੀ ਦਾ ਹੁਕਮ ਦਿੱਤਾ। ਇਹ ਹਸਪਤਾਲ ਇਸੇ ਸੂਬੇ ਵਿਚ ਸਥਿਤ ਹੈ। ਸਰਕਾਰ ਨੇ ਘਟਨਾ ਦੀ ਜਾਂਚ ਦਾ ਵੀ ਹੁਕਮ ਦਿੱਤਾ ਹੈ। ਇਸ ਸਾਲ ਇਰਾਕ ਦੇ ਹਸਪਤਾਲ ਵਿਚ ਅੱਗ ਨਾਲ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਮੌਤ ਦੀ ਇਹ ਦੂਜੀ ਘਟਨਾ ਹੈ। ਅਪ੍ਰੈਲ ਵਿਚ ਬਗਦਾਦ ਦੇ ਇਬਨ ਅਲ ਖਤੀਬ ਹਸਪਤਾਲ ਵਿਚ ਆਕਸੀਜਨ ਟੈਂਕ ਫਟਣ ਦੇ ਬਾਅਦ ਫੈਲੀ ਅੱਗ ਨਾਲ ਘੱਟ ਤੋਂ ਘੱਟ 82 ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਆਸਟਰੇਲੀਆ ਦੇ ਸਾਂਸਦ ਕ੍ਰੈਗ ਕੇਲੀ ਨੇ ਉਧਾਰ 'ਚ ਮੰਗੇ ਯੂ.ਪੀ. ਦੇ CM ਯੋਗੀ ਆਦਿੱਤਿਆਨਾਥ, ਜਾਣੋ ਵਜ੍ਹਾ

PunjabKesari
 


author

cherry

Content Editor

Related News