ਇਰਾਕ ''ਚ 2 ਬੱਸਾਂ ਦੀ ਟੱਕਰ, 8 ਦੀ ਮੌਤ ਤੇ 30 ਜ਼ਖਮੀ

10/11/2019 5:16:32 PM

ਤੇਹਰਾਨ (ਏਜੰਸੀ)— ਈਰਾਨ ਦੀ ਮੀਡੀਆ ਕੰਪਨੀ ਆਈ.ਆਰ.ਆਈ.ਬੀ. ਨੇ ਸ਼ੁੱਕਰਵਾਰ ਨੂੰ ਇਰਾਕ ਵਿਚ ਵਾਪਰੇ ਸੜਕ ਹਾਦਸੇ ਬਾਰੇ ਦੱਸਿਆ। ਇਸ ਹਾਦਸੇ ਵਿਚ 2 ਬੱਸਾਂ ਦੀ ਟੱਕਰ ਹੋ ਗਈ, ਜਿਸ ਵਿਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖਮੀ ਹੋ ਗਏ। ਪ੍ਰਸਾਰਣਕਰਤਾ ਨੇ ਕਿਹਾ ਕਿ ਬੱਸਾਂ ਵਿਚੋਂ ਇਕ ਵਿਚ ਈਰਾਨੀ ਤੀਰਥ ਯਾਤਰੀ ਸਵਾਰ ਸਨ। 

ਇਰਾਕ ਦੇ ਕਰਬਲਾ ਸ਼ਹਿਰ ਵਿਚ ਹਰੇਕ ਸਾਲ ਆਯੋਜਿਤ ਹੋਣ ਵਾਲੇ ਇਮਾਮ ਹੁਸੈਨ ਦੇ ਸਨਮਾਨ ਵਿਚ ਯਾਦਗਾਰੀ ਜਲੂਸ ਵਿਚ ਸ਼ਾਮਲ ਹੋਣ ਲਈ ਹਜ਼ਾਰਾਂ ਸ਼ੀਆ ਤੀਰਥ ਯਾਤਰੀ ਆਪਣੇ ਪਵਿੱਤਰ ਸਥਾਨਾਂ 'ਤੇ ਝੁੰਡ ਵਿਚ ਜਾਂਦੇ ਹਨ। 19 ਅਕਤੂਬਰ ਨੂੰ ਸੋਗ ਸਮਾਰੋਹਾਂ ਦਾ ਆਯੋਜਨ ਹੋਣ ਦੀ ਆਸ ਹੈ।


Vandana

Content Editor

Related News