ਬਗਦਾਦ ਹਵਾਈ ਅੱਡੇ ''ਤੇ ਰਾਕਟ ਹਮਲਾ, 3 ਬੱਚਿਆਂ ਸਮੇਤ 2 ਬੀਬੀਆਂ ਦੀ ਮੌਤ
Tuesday, Sep 29, 2020 - 06:35 PM (IST)

ਬਗਦਾਦ (ਬਿਊਰੋ): ਇਰਾਕ ਵਿਚ ਇਕ ਰਾਕੇਟ ਹਮਲੇ ਵਿਚ 3 ਮਾਸੂਮ ਬੱਚਿਆਂ ਸਮੇਤ 2 ਬੀਬੀਆਂ ਦੀ ਮੌਤ ਹੋ ਗਈ। ਇਹ ਹਮਲਾ ਅਪਰਾਧਿਕ ਗਿਰੋਹਾਂ ਅਤੇ ਗੈਰ ਕਾਨੂੰਨੀ ਸਮੂਹਾਂ ਵੱਲੋਂ ਬਗਦਾਦ ਹਵਾਈ ਅੱਡੇ ਨੇੜੇ ਸੋਮਵਾਰ ਨੂੰ ਕੀਤਾ ਗਿਆ। ਇਰਾਕੀ ਫੌਜ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਮਲਾਵਰਾਂ ਨੇ ਹਵਾਈ ਅੱਡੇ ਨੇੜੇ 2 ਰਾਕੇਟ ਦਾਗੇ ਸਨ।
ਪੜ੍ਹੋ ਇਹ ਅਹਿਮ ਖਬਰ- ਮਹਾਮਾਰੀ ਦੌਰਾਨ ਆਰਥਿਕ ਸੁਧਾਰ ਲਈ ਮੌਰੀਸਨ ਨੇ 'ਡਿਜੀਟਲ ਕਾਰੋਬਾਰੀ ਯੋਜਨਾ' ਦੀ ਕੀਤੀ ਘੋਸ਼ਣਾ
ਇਰਾਕੀ ਸੰਯੁਕਤ ਮੁਹਿੰਮ ਕਮਾਂਡ ਦੇ ਮੀਡੀਆ ਦਫਤਰ ਨੇ ਦੁਪਹਿਰ ਇਕ ਬਿਆਨ ਵਿਚ ਕਿਹਾ ਕਿ ਕਤਯੁਸ਼ਾ ਰਾਕੇਟ ਹਮਲੇ ਵਿਚ 5 ਲੋਕਾਂ ਦੀ ਮੌਤ ਦੇ ਨਾਲ ਹੀ 2 ਹੋਰ ਬੱਚੇ ਜ਼ਖਮੀ ਹੋ ਗਏ ਸਨ। ਹਮਲੇ ਨੇ ਦੱਖਣ-ਪੱਛਮ ਵਿਚ ਅਲਬੁ-ਅਮੀਰ ਇਲਾਕੇ ਵਿਚ ਇਕ ਪਰਿਵਾਰ ਖਤਮ ਕਰ ਦਿੱਤਾ ਅਤੇ ਪੂਰਾ ਘਰ ਨਸ਼ਟ ਕਰ ਦਿੱਤਾ। ਬਿਆਨ ਵਿਚ ਕਿਹਾ ਗਿਆ ਕਿ ਰਾਕਟਾਂ ਨੂੰ ਅਪਰਾਧਿਕ ਗਿਰੋਹਾਂ ਅਤੇ ਗੈਰ ਕਾਨੂੰਨੀ ਸਮੂਹਾਂ ਵੱਲੋਂ ਨੇੜੇ ਦੇ ਅਲ-ਜਿਹਾਦ ਗੁਆਂਢ ਤੋਂ ਦਾਗਿਆ ਸੀ।