ਇਰਾਕ: ਹਿੰਸਕ ਪ੍ਰਦਰਸ਼ਨਾਂ ''ਚ ਮਰਨ ਵਾਲਿਆਂ ਦੀ ਗਿਣਤੀ ਹੋਈ 93
Saturday, Oct 05, 2019 - 05:14 PM (IST)

ਬਗਦਾਦ— ਇਰਾਕ ਦੇ ਬਗਦਾਦ ਤੇ ਦੇਸ਼ ਦੇ ਹੋਰਾਂ ਦੱਖਣੀ ਸ਼ਹਿਰਾਂ 'ਚ ਹੋਏ ਪ੍ਰਦਰਸ਼ਨਾਂ 'ਚ ਮਰਨ ਵਾਲਿਆਂ ਦੀ ਗਿਣਤੀ ਸ਼ਨੀਵਾਰ ਨੂੰ ਵਧ ਕੇ 93 ਹੋ ਗਈ ਹੈ। ਇਹ ਪ੍ਰਦਰਸ਼ਨ ਬੀਤੇ ਪੰਜ ਦਿਨਾਂ ਤੋਂ ਹੋ ਰਹੇ ਹਨ। ਸੰਸਦ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੱਸਿਆ ਕਿ ਬੇਰੁਜ਼ਗਾਰੀ, ਖਰਾਬ ਜਨਤਕ ਸੇਵਾਵਾਂ ਤੇ ਰਾਜਧਾਨੀ 'ਚ ਵੱਡੇ ਪੈਮਾਨੇ 'ਤੇ ਭ੍ਰਿਸ਼ਟਾਚਾਰ ਦੇ ਖਿਲਾਫ ਮੰਗਲਵਾਰ ਨੂੰ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਸਨ ਤੇ ਇਸ 'ਚ ਕਰੀਬ ਚਾਰ ਹਜ਼ਾਰ ਲੋਕ ਜ਼ਖਮੀ ਹੋਏ ਹਨ। ਪ੍ਰਸ਼ਾਸਨ ਨੇ ਇੰਟਰਨੈੱਟ 'ਤੇ ਪਾਬੰਦੀ ਲਗਾ ਦਿੱਤੀ ਹੈ ਤੇ ਪ੍ਰਦਰਸ਼ਨਾਂ ਦੌਰਾਨ ਸੂਬਿਆਂ 'ਚ ਮਾਰੇ ਗਏ ਲੋਕਾਂ ਦੀ ਪੁਸ਼ਟੀ ਹੌਲੀ-ਹੌਲੀ ਹੋ ਰਹੀ ਹੈ।