ਈਰਾਨ ਦੇ ਨਵੇਂ ਰਾਸ਼ਟਰਪਤੀ ਨੇ ਜਾਰੀ ਕੀਤੀ ਕੈਬਨਿਟ ਮੰਤਰੀਆਂ ਦੀ ਸੂਚੀ

Wednesday, Aug 11, 2021 - 07:37 PM (IST)

ਈਰਾਨ ਦੇ ਨਵੇਂ ਰਾਸ਼ਟਰਪਤੀ ਨੇ ਜਾਰੀ ਕੀਤੀ ਕੈਬਨਿਟ ਮੰਤਰੀਆਂ ਦੀ ਸੂਚੀ

ਦੁਬਈ-ਈਰਾਨ ਦੇ ਨਵੇਂ ਰਾਸ਼ਟਰਪਤੀ ਇਬ੍ਰਾਹਿਮ ਰਾਇਸੀ ਨੇ ਬੁੱਧਵਾਰ ਨੂੰ ਆਪਣੇ ਕੈਬਨਿਟ ਮੰਤਰੀਆਂ ਦੀ ਸੂਚੀ ਜਾਰੀ ਕੀਤੀ ਜਿਸ 'ਚ ਕੱਟੜਪੰਥੀਆਂ ਦਾ ਦਬਦਬਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਅਗਲੇ ਚਾਰ ਸਾਲ 'ਚ ਤਹਿਰਾਨ ਦੀਆਂ ਨੀਤੀਆਂ ਕਿਸ ਤਰ੍ਹਾਂ ਦੀਆਂ ਰਹਿਣ ਵਾਲੀਆਂ ਹਨ। ਸਰਕਾਰੀ ਟੈਲੀਵਿਜ਼ਨ ਦੀ ਖਬਰ ਮੁਤਾਬਕ ਕੰਜ਼ਰਵੇਟਿਵ ਧਾਰਮਿਕ ਨੇਤਾ ਅਤੇ ਸਾਬਕਾ ਨਿਆਂਪਾਲਿਕਾ ਮੁਖੀ ਰਾਇਸੀ ਨੇ ਕਰੀਅਰ ਡਿਪਲੋਮੈਟ ਰਹੇ ਕੱਟੜਪੰਥੀ ਹੁਸੈਨ ਅਮੀਰਾਬੋਲੀਹੀਆਂ ਨੂੰ ਵਿਦੇਸ਼ ਮੰਤਰੀ ਦਾ ਮਹੱਤਵਪੂਰਨ ਅਹੁਦਾ ਪ੍ਰਦਾਨ ਕੀਤਾ ਹੈ।

ਇਹ ਵੀ ਪੜ੍ਹੋ :ਗਿਨੀ 'ਚ ਮਾਰਬਰਗ ਵਾਇਰਸ ਨਾਲ ਮਰਨ ਵਾਲੇ ਵਿਅਕਤੀ ਦੇ ਸੰਪਰਕ 'ਚ ਆਏ ਸਨ ਚਾਰ ਲੋਕ : WHO

ਮੰਤਰੀ ਮੰਡਲ ਸੰਬੰਧੀ ਇਸ ਸੂਚੀ ਨੂੰ ਅਜੇ ਸੰਸਦ ਤੋਂ ਮਨਜ਼ੂਰੀ ਮਿਲਣਾ ਬਾਕੀ ਹੈ। ਵਿਦੇਸ਼ ਮੰਤਰੀ ਵਰਗੇ ਮਹੱਤਵਪੂਰਨ ਅਹੁਦਿਆਂ 'ਤੇ ਨਿਯੁਕਤੀ 'ਚ ਈਰਾਨ ਦੇ ਸਰਵਉੱਚ ਧਾਰਮਿਕ ਨੇਤਾ ਦੀ ਰਾਇ ਵੀ ਅਹਿਮ ਹੁੰਦੀ ਹੈ। 56 ਸਾਲਾ ਅਮੀਰਾਬੋਲਾਹੀਆਂ ਨੇ ਪਿਛਲੇ ਦਹਾਕਿਆਂ 'ਚ ਕਈ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕੀਤਾ ਹੈ। ਉਥੇ ਸਾਬਕਾ ਕੰਟੜਪੰਥੀ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਦੀ ਸਰਕਾਰ 'ਚ ਅਰਬ ਅਤੇ ਅਫਰੀਕੀ ਮਾਮਲਿਆਂ ਦੇ ਉਪ ਵਿਦੇਸ਼ ਮੰਤਰੀ ਸਨ।

ਇਹ ਵੀ ਪੜ੍ਹੋ :ਅਮਰੀਕਾ : ਕੈਲੀਫੋਰਨੀਆ 14 ਸਾਲ ਦੀ ਉਮਰ 'ਚ ਤੈਰ ਕੇ ਪਾਰ ਕੀਤੀ ਟਹੋਏ ਝੀਲ

ਰਾਇਸੀ ਨੇ ਜਨਰਲ ਅਹਿਮਦ ਵਹੀਦੀ ਨੂੰ ਆਪਣਾ ਗ੍ਰਹਿ ਮੰਤਰੀ ਨਿਯੁਕਤ ਕੀਤਾ ਹੈ ਜੋ ਪਹਿਲਾ ਰੱਖਿਆ ਮੰਤਰੀ ਸਨ ਜਿਨ੍ਹਾਂ ਨੂੰ ਅਮਰੀਕਾ ਨੇ 2010 'ਚ ਕਾਲੀ ਸੂਚੀ 'ਚ ਪਾ ਦਿੱਤਾ ਸੀ ਅਤੇ ਉਹ ਬਿਊਨਸ ਆਇਫਰਸ 'ਚ 1994 'ਚ ਇਕ ਯਹੂਦੀ ਸੱਭਿਆਚਾਰ ਕੇਂਦਰ 'ਚ ਹੋਏ ਧਮਾਕੇ 'ਚ ਕਥਿਤ ਭੂਮਿਕਾ ਦੇ ਚੱਲਦੇ ਇੰਟਰਪੋਲ ਨੂੰ ਲੋੜੀਂਦਾ ਹੈ। ਇਸ ਮਾਮਲੇ 'ਚ 85 ਲੋਕ ਮਾਰੇ ਗਏ ਸਨ ਅਤੇ ਸੈਂਕੜੇ ਹੋਰ ਜ਼ਖਮੀ ਹੋਏ ਸਨ। ਰਾਸ਼ਟਰਪਤੀ ਨੇ ਤੇਲ ਖੇਤਰ 'ਚ ਲੰਬੇ ਸਮੇਂ ਤੱਕ ਅਧਿਕਾਰੀ ਰਹੇ ਜਵਾਦ ਓਵਜੀ (54) ਨੂੰ ਤੇਲ ਮੰਤਰੀ ਬਣਾਇਆ ਅਤੇ ਸਾਬਕਾ ਅਹਿਮਦੀਨੇਜਾਦ ਸਰਕਾਰ 'ਚ ਤੇਲ ਮੰਤਰੀ ਰਹੇ ਰੂਸਤਮ ਗਾਸੇਮੀ ਨੂੰ ਸੜਕ ਮੰਤਰੀ ਬਣਾਇਆ ਹੈ। ਜਨਰਲ ਮੁਹਮੰਦ ਰੇਜਾ ਅਸ਼ਤੀਯਾਨੀ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ :ਪੁਰਤਗਾਲ ਨੇ 12 ਤੋਂ 15 ਸਾਲ ਦੇ ਬੱਚਿਆਂ ਲਈ ਟੀਕਿਆਂ ਨੂੰ ਦਿੱਤੀ ਮਨਜ਼ੂਰੀ


author

Karan Kumar

Content Editor

Related News