ਇਰਾਨ-ਅਮਰੀਕਾ ਦੇ ਸ਼ਾਂਤੀ ਸਮਝੌਤੇ ਦੀਆਂ ਚਰਚਾਵਾਂ ਵਿਚਾਲੇ ਇਜ਼ਰਾਈਲ ਨੇ ਕਰ''ਤਾ ਹਮਲਾ ! ਕੰਬ ਗਿਆ ਬੈਰੂਤ

Sunday, Jun 14, 2026 - 05:02 PM (IST)

ਇਰਾਨ-ਅਮਰੀਕਾ ਦੇ ਸ਼ਾਂਤੀ ਸਮਝੌਤੇ ਦੀਆਂ ਚਰਚਾਵਾਂ ਵਿਚਾਲੇ ਇਜ਼ਰਾਈਲ ਨੇ ਕਰ''ਤਾ ਹਮਲਾ ! ਕੰਬ ਗਿਆ ਬੈਰੂਤ

ਇੰਟਰਨੈਸ਼ਨਲ ਡੈਸਕ- ਇਕ ਪਾਸੇ ਇਰਾਨ-ਅਮਰੀਕਾ ਵਿਚਾਲੇ ਸ਼ਾਂਤੀ ਸਮਝੌਤਾ ਛੇਤੀ ਹੀ ਨੇਪਰੇ ਚੜ੍ਹਨ ਦੀਆਂ ਚਰਚਾਵਾਂ ਹਨ, ਇਸੇ ਦੌਰਾਨ ਇਜ਼ਰਾਈਲੀ ਫ਼ੌਜ ਨੇ ਐਤਵਾਰ ਨੂੰ ਲਿਬਨਾਨ ਦੀ ਰਾਜਧਾਨੀ ਬੈਰੂਤ ਦੇ ਕਈ ਇਲਾਕਿਆਂ 'ਚ ਤਬਾਹਕੁੰਨ ਹਵਾਈ ਹਮਲੇ ਕੀਤੇ ਹਨ। ਹਮਲੇ ਮਗਰੋਂ ਲਿਬਨਾਨ ਦੀ ਰਾਜਧਾਨੀ ਦੇ ਅਸਮਾਨ ਵਿੱਚ ਧੂੰਏਂ ਦੇ ਗੁਬਾਰ ਉੱਠਦੇ ਦੇਖੇ ਗਏ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਹਵਾਈ ਹਮਲੇ ਉੱਤਰੀ ਇਜ਼ਰਾਈਲ 'ਚ ਹਿਜ਼ਬੁੱਲ੍ਹਾ ਵੱਲੋਂ ਕੀਤੇ ਗਏ ਹਮਲਿਆਂ ਦੇ ਜਵਾਬ 'ਚ ਕੀਤੇ ਗਏ ਹਨ, ਜਿਸ ਤਹਿਤ ਉਨ੍ਹਾਂ ਦੇ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ- ਰੋਮਾਨੀਆ 'ਚ ਭਾਰਤੀ ਨੌਜਵਾਨ ਨੇ ਕੀਤਾ ਦਲੇਰੀ ਵਾਲਾ ਕੰਮ ! Impress ਹੋ ਕੇ ਸਰਕਾਰ ਨੇ ਦਿੱਤੀ PR

ਜ਼ਿਕਰਯੋਗ ਹੈ ਕਿ ਇਰਾਨ ਹਿਜ਼ਬੁੱਲ੍ਹਾ ਦਾ ਮੁੱਖ ਸਮਰਥਕ ਹੈ ਤੇ ਉਸ ਨੇ ਪਹਿਲਾਂ ਹੀ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਅਤੇ ਇਰਾਨ ਵਿਚਾਲੇ ਹੋਣ ਵਾਲੇ ਕਿਸੇ ਵੀ ਜੰਗਬੰਦੀ ਸਮਝੌਤੇ 'ਚ ਲਿਬਨਾਨ 'ਤੇ ਇਜ਼ਰਾਈਲੀ ਹਮਲਿਆਂ ਨੂੰ ਰੋਕਣ ਦੀ ਸ਼ਰਤ ਲਾਜ਼ਮੀ ਤੌਰ 'ਤੇ ਸ਼ਾਮਲ ਹੋਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਜਦੋਂ ਇਜ਼ਰਾਈਲ ਨੇ ਇੱਕ ਹਫ਼ਤਾ ਪਹਿਲਾਂ ਬੈਰੂਤ ਦੇ ਇਲਾਕਿਆਂ 'ਤੇ ਹਮਲਾ ਕੀਤਾ ਸੀ ਤਾਂ ਇਰਾਨ ਨੇ ਸਿੱਧੇ ਤੌਰ 'ਤੇ ਇਜ਼ਰਾਈਲ 'ਤੇ ਜਵਾਬੀ ਹਮਲੇ ਕੀਤੇ ਸਨ। ਹੁਣ ਇਹ ਵੀ ਦੇਖਣਾ ਹੋਵੇਗਾ ਕਿ ਜਦੋਂ ਇਰਾਨ ਤੇ ਅਮਰੀਕਾ ਵਿਚਾਲੇ ਸ਼ਾਂਤੀ ਸਮਝੌਤਾ ਸਿਰੇ ਚੜ੍ਹਨ ਦੇ ਇੰਨੇ ਕਰੀਬ ਹੈ ਤਾਂ ਕੀ ਇਰਾਨ ਇਜ਼ਰਾਈਲ 'ਤੇ ਜਵਾਬੀ ਕਾਰਵਾਈ ਕਰਦਾ ਹੈ ਜਾਂ ਫ਼ਿਰ ਸ਼ਾਂਤੀ ਸਮਝੌਤੇ 'ਤੇ ਧਿਆਨ ਦਿੰਦਾ ਹੈ।

ਇਹ ਵੀ ਪੜ੍ਹੋ- ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News