ਕਿੱਥੇ ਹੋਵੇਗੀ ਅਮਰੀਕਾ-ਇਰਾਨ ਸ਼ਾਂਤੀ ਸਮਝੌਤੇ ''ਤੇ ਗੱਲਬਾਤ ? ਸਵਿਸ ਵਿਦੇਸ਼ ਮੰਤਰਾਲੇ ਨੇ ਦਿੱਤੀ ਜਾਣਕਾਰੀ

Thursday, Jun 18, 2026 - 05:51 PM (IST)

ਕਿੱਥੇ ਹੋਵੇਗੀ ਅਮਰੀਕਾ-ਇਰਾਨ ਸ਼ਾਂਤੀ ਸਮਝੌਤੇ ''ਤੇ ਗੱਲਬਾਤ ? ਸਵਿਸ ਵਿਦੇਸ਼ ਮੰਤਰਾਲੇ ਨੇ ਦਿੱਤੀ ਜਾਣਕਾਰੀ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੇ ਇਰਾਨ ਵਿਚਾਲੇ ਭਿਆਨਕ ਜੰਗ ਮਗਰੋਂ ਬੁੱਧਵਾਰ ਨੂੰ ਹੋਏ ਸ਼ਾਂਤੀ ਸਮਝੌਤੇ ਨੂੰ ਲਾਗੂ ਕਰਨ ਦੇ ਸਬੰਧ ਵਿੱਚ ਦੋਵੇਂ ਦੇਸ਼ ਸ਼ੁੱਕਰਵਾਰ ਨੂੰ ਸਵਿਟਜ਼ਰਲੈਂਡ ਦੇ ਬੁਰਗਨਸਟੌਕ ਰਿਜ਼ੋਰਟ 'ਚ ਮੁਢਲੀ ਗੱਲਬਾਤ ਲਈ ਬੈਠਕ ਕਰਨਗੇ। ਸਵਿਸ ਵਿਦੇਸ਼ ਮੰਤਰਾਲੇ ਨੇ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰੀਕਾ ਅਤੇ ਇਰਾਨ ਵਿਚਾਲੇ ਹੋਏ ਸਮਝੌਤੇ 'ਤੇ ਦਸਤਖਤਾਂ ਦਾ ਸਵਾਗਤ ਕਰਦਿਆਂ ਇਸ ਨੂੰ ਖੇਤਰ ਵਿੱਚ ਤਣਾਅ ਘਟਾਉਣ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਫਰਾਂਸ ਵਿੱਚ ਜੀ-7 ਸੰਮੇਲਨ ਤੋਂ ਬਾਅਦ ਇੱਕ ਲੰਬੀ ਪ੍ਰੈੱਸ ਕਾਨਫਰੰਸ ਦੌਰਾਨ ਇਸ ਇਰਾਨ ਸਮਝੌਤੇ ਦਾ ਜ਼ੋਰਦਾਰ ਸਮਰਥਨ ਕੀਤਾ। ਉਨ੍ਹਾਂ ਨੇ ਇਸ ਨੂੰ ਇੱਕ ਇਤਿਹਾਸਕ ਕਦਮ ਦੱਸਿਆ ਜਿਸ ਨੇ ਮਿਡਲ ਈਸਟ 'ਚ ਇੱਕ ਵੱਡੀ ਜੰਗ ਨੂੰ ਟਾਲ ਦਿੱਤਾ ਹੈ ਤੇ ਹੋਰਮੁਜ਼ ਨੂੰ ਮੁੜ ਖੋਲ੍ਹ ਕੇ ਤਹਿਰਾਨ ਨੂੰ ਨਿਊਕਲੀਅਰ ਹਥਿਆਰ ਬਣਾਉਣ ਤੋਂ ਹਮੇਸ਼ਾ ਲਈ ਰੋਕ ਦਿੱਤਾ ਹੈ।

ਇਹ ਵੀ ਪੜ੍ਹੋ- ਇਰਾਨ ਦੇ ਹੱਥ ਲੱਗਾ ਪਰਮਾਣੂ ਬੰਬ ਤੋਂ ਵੀ 'ਵੱਡਾ ਹਥਿਆਰ' ! ਉਂਗਲਾਂ 'ਤੇ ਨਚਾ ਸਕਦੈ ਪੂਰੀ ਦੁਨੀਆ

ਟਰੰਪ ਨੇ ਕਿਹਾ, "ਅਸੀਂ ਇਰਾਨ ਨਾਲ ਇੱਕ ਅਜਿਹਾ ਸਮਝੌਤਾ ਕੀਤਾ ਜਿੱਥੇ ਅਸੀਂ ਉਹ ਸਭ ਕੁਝ ਹਾਸਲ ਕਰ ਲਿਆ ਹੈ ਜੋ ਅਸੀਂ ਕਰਨਾ ਚਾਹੁੰਦੇ ਸੀ।" ਉਨ੍ਹਾਂ ਕਿਹਾ ਕਿ ਜੇਕਰ ਫ਼ੌਜੀ ਕਾਰਵਾਈ ਜਾਰੀ ਰਹਿੰਦੀ ਤਾਂ ਖਾੜੀ ਦੇਸ਼ਾਂ 'ਚ ਅਸਥਿਰਤਾ ਲੰਬੇ ਸਮੇਂ ਤੱਕ ਬਣੀ ਰਹਿੰਦੀ ਅਤੇ ਗਲੋਬਲ ਪੱਧਰ 'ਤੇ ਤੇਲ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ।''

ਇਹ ਵੀ ਪੜ੍ਹੋ- ਇਕ ਜੰਗ ਖ਼ਤਮ, ਦੂਜੀ ਤਿਆਰ ! ਹੁਣ ਚੀਨ ਨੇ ਖਿੱਚੀ ਤਿਆਰੀ, ਭੇਜ'ਤੇ ਜੰਗੀ ਜਹਾਜ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News