ਸੁਪਤ ਜਵਾਲਾਮੁਖੀ ਨੇੜੇ ਦੁਰਘਟਨਾਗ੍ਰਸਤ ਹੋਇਆ ਈਰਾਨੀ ਫਾਈਟਰ ਜਹਾਜ਼
Wednesday, Dec 25, 2019 - 08:51 PM (IST)

ਤੇਹਰਾਨ (ਏ.ਐਫ.ਪੀ.)- ਈਰਾਨ ਦੇ ਉੱਤਰ-ਪੱਛਮੀ ਹਿੱਸੇ ਵਿਚ ਇਕ ਫੌਜੀ ਫਾਈਟਰ ਜਹਾਜ਼ ਸੁਪਤ ਜਵਾਲਾਮੁਖੀ ਨੇੜੇ ਬੁੱਧਵਾਰ ਨੂੰ ਦੁਰਘਟਨਾਗ੍ਰਸਤ ਹੋ ਗਿਆ। ਹਾਦਸੇ ਮਗਰੋਂ ਪਾਇਲਟ ਲਾਪਤਾ ਹੈ। ਸਰਕਾਰੀ ਨਿਊਜ਼ ਏਜੰਸੀ ਆਈ.ਆਰ.ਐਨ.ਏ. ਨੇ ਕਿਹਾ ਕਿ ਇਹ ਜਹਾਜ਼ ਲੇਜ਼ਰ ਕਾਕਸ ਰੇਂਜ ਵਿਚ ਮਾਉਂਟ ਸਬਾਲਨ ਨੇੜੇ ਸਵੇਰੇ 9 ਵਜੇ ਦੁਰਘਟਨਾਗ੍ਰਸਤ ਹੋ ਗਿਆ। ਇਹ ਮਿਗ-29 ਜਹਾਜ਼ ਸੀ, ਜਿਸ ਨੇ ਜਾਂਚ ਮੁਰੰਮਤ ਤੋਂ ਬਾਅਦ ਪ੍ਰੀਖਣ ਉਡਾਣ ਭਰੀ ਸੀ।
ਵੱਖ-ਵੱਖ ਮੀਡੀਆ ਸੰਗਠਨਾਂ ਦੇ ਸੋਸ਼ਲ ਮੀਡੀਆ ਅਕਾਉਂਟ 'ਤੇ ਪ੍ਰਸਾਰਿਤ ਅਪ੍ਰਮਾਣਿਤ ਵੀਡੀਓ ਫੁਟੇਜ ਵਿਚ ਬਰਫ ਨਾਲ ਢਕੀਆਂ ਚੋਟੀਆਂ ਦੇ ਉਪਰੋਂ ਧੂੰਏਂ ਦਾ ਗੁਬਾਰ ਉਠਦਾ ਨਜ਼ਰ ਆ ਰਿਹਾ ਹੈ। ਫਾਰਸ ਸੰਵਾਦ ਕਮੇਟੀ ਨੇ ਕਿਹਾ ਕਿ ਜਹਾਜ਼ ਮਿਲ ਗਿਆ ਹੈ ਪਰ ਉਸ ਦੇ ਪਾਇਲਟ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ ਅਤੇ ਹੋ ਸਕਦਾ ਹੈ ਕਿ ਉਹ ਜਹਾਜ਼ ਵਿਚੋਂ ਬਾਹਰ ਨਿਕਲ ਗਿਆ ਹੋਵੇ। ਪਾਇਲਟ ਦਾ ਪਤਾ ਲਗਾਉਣ ਲਈ ਭਾਲ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਫੌਜ ਨੇ ਪਾਇਲਟ ਦੀ ਪਛਾਣ ਆਪਣੇ ਸਭ ਤੋਂ ਤਜ਼ਰਬੇਕਾਰ ਪਾਇਲਟਾਂ ਵਿਚੋਂ ਇਕ ਕਰਨਲ ਮੁਹੰਮਦਰੇਜਾ ਰਹਿਮਾਨੀ ਵਜੋਂ ਕੀਤੀ ਹੈ। ਈਰਾਨ ਦੇ ਰੈੱਡ ਕ੍ਰੇਸੇਂਟ ਨੇ ਆਪਣੀ ਵੈਬਸਾਈਟ 'ਤੇ ਇਕ ਬਿਆਨ ਵਿਚ ਕਿਹਾ ਕਿ ਅਰਦਾਬਿਲ (ਸੂਬੇ) ਵਿਚ ਫੌਜੀ ਜਹਾਜ਼ ਦੁਰਘਟਨਾਗ੍ਰਸਤ ਹੋਣ ਤੋਂ ਬਾਅਦ ਹੈਲੀਕਾਪਟਰ ਅਤੇ ਬਚਾਅ ਸਮੂਹਾਂ ਨੂੰ ਖੇਤਰ ਵਿਚ ਭੇਜਿਆ ਗਿਆ ਹੈ। ਫੌਜ ਦੀ ਅਧਿਕਾਰਤ ਵੈਬਸਾਈਟ ਨੇ ਕਿਹਾ ਕਿ ਖਰਾਬ ਮੌਸਮ ਦੇ ਚੱਲਦੇ ਬਚਾਅ ਮੁਹਿੰਮ 'ਤੇ ਪ੍ਰਭਾਵਿਤ ਹੋ ਰਿਹਾ ਹੈ।