ਅਮਰੀਕੀ ਪਾਬੰਦੀਆਂ ਦੇ ਜਵਾਬ ''ਚ ਸਾਈਬਰ ਹਮਲੇ ਕਰ ਸਕਦੈ ਈਰਾਨ : ਮਾਹਿਰ

Thursday, Aug 09, 2018 - 12:53 AM (IST)

ਅਮਰੀਕੀ ਪਾਬੰਦੀਆਂ ਦੇ ਜਵਾਬ ''ਚ ਸਾਈਬਰ ਹਮਲੇ ਕਰ ਸਕਦੈ ਈਰਾਨ : ਮਾਹਿਰ

ਵਾਸ਼ਿੰਗਟਨ — ਸਾਈਬਰ ਸੁਰੱਖਿਆ ਅਤੇ ਖੁਫੀਆ ਮਾਹਿਰਾਂ ਦਾ ਆਖਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਸ ਹਫਤੇ ਫਿਰ ਤੋਂ ਪਾਬੰਦੀਆਂ ਲਾਏ ਜਾਣ ਦੇ ਵਿਰੋਧ 'ਚ ਈਰਾਨ ਸਾਈਬਰ ਹਮਲੇ ਕਰ ਸਕਦਾ ਹੈ। ਟਰੰਪ ਵੱਲੋਂ 2015 ਦੇ ਈਰਾਨ ਪ੍ਰਮਾਣੂ ਸਮਝੌਤੇ ਤੋਂ ਵੱਖ ਹੋਣ ਜਾਣ ਤੋਂ ਬਾਅਦ ਮਈ ਤੋਂ ਹੀ ਈਰਾਨ ਵੱਲੋਂ ਸਾਈਬਰ ਹਮਲੇ ਕੀਤੇ ਜਾਣ ਨੂੰ ਲੈ ਕੇ ਚਿੰਤਾ ਵਿਅਕਤ ਕੀਤੀ ਜਾ ਰਹੀ ਹੈ।


ਮਾਹਿਰਾਂ ਦਾ ਆਖਣਾ ਹੈ ਕਿ ਖਤਰਾ ਮੰਗਲਵਾਰ ਨੂੰ ਹੋਰ ਵੱਧ ਗਿਆ ਜਦੋਂ ਅਮਰੀਕਾ ਨੇ ਤਹਿਰਾਨ ਖਿਲਾਫ ਆਰਥਿਕ ਪਾਬੰਦੀਆਂ ਨੂੰ ਫਿਰ ਤੋਂ ਲਾਗੂ ਕਰ ਦਿੱਤੀਆਂ। ਉਥੇ ਈਰਾਨ ਨੇ ਆਪਣੀ ਸਾਈਬਰ ਸਮਰੱਥਾ ਦਾ ਇਸਤੇਮਾਲ ਹਮਲਾਵਰ ਉਦੇਸ਼ਾਂ ਲਈ ਕੀਤੇ ਜਾਣ ਤੋਂ ਇਨਕਾਰ ਕੀਤਾ ਹੈ। ਉਸ ਨੇ ਅਮਰੀਕਾ 'ਤੇ ਖੁਦ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਵੀ ਲਾਇਆ ਹੈ।


ਹਾਲਾਂਕਿ ਰਿਕਾਰਡੇਡ ਫਿਊਚਰ ਨਾਂ ਦੀ ਇਕ ਸਾਈਬਰ ਸੁਰੱਖਿਆ ਕੰਪਨੀ ਨੇ ਆਖਿਆ ਕਿ ਉਸ ਨੇ ਪਿਛਲੇ ਕੁਝ ਹਫਤਿਆਂ ਦੌਰਾਨ ਈਰਾਨ ਦੀਆਂ ਧਮਕੀਆਂ ਭਰੀਆਂ ਗਤੀਵਿਧੀਆਂ ਨਾਲ ਜੁੜੀ ਗੱਲਬਾਤ 'ਚ ਵਾਧਾ ਦੇਖਿਆ ਹੈ। ਅਮਰੀਕਾ ਨੇ ਰਾਸ਼ਟਰੀ ਖੁਫੀਆ ਡਾਇਰੈਕਟਰ ਦਫਤਰ 'ਚ ਸਾਬਕਾ ਈਰਾਨ ਪ੍ਰਬੰਧਨ ਨਾਰਮ ਰੂਲ ਨੇ ਆਖਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਗੱਲ ਦਾ ਸ਼ੱਕ ਹੈ ਕਿ ਈਰਾਨ ਸਾਈਬਰਸਪੇਸ 'ਚ ਵਿਰੋਧ ਦਰਜ ਕਰਾਵੇਗਾ।


Related News