ਜੇਕਰ ਅਮਰੀਕਾ ਨੇ ਹੋਰ ਪਾਬੰਦੀਆਂ ਲਗਾਈਆਂ ਤਾਂ ਉਸ ਦੇ ਫੌਜੀ ਅੱਡਿਆਂ ਨੂੰ ਪੈ ਸਕਦੈ ਖਤਰਾਂ

10/09/2017 12:05:39 AM

ਤੇਹਰਾਨ— ਈਰਾਨ ਨੇ ਆਪਣੇ ਰਿਵੋਲਿਊਸ਼ਨ ਗਾਰਡ ਕਾਰਪ ਨੂੰ ਅੱਤਵਾਦੀ ਸਮੂਹ ਐਲਾਨ ਕਰਨ ਖਿਲਾਫ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਤੇ ਕਿਹਾ ਕਿ ਜੇਕਰ ਅਮਰੀਕਾ ਨੇ ਹੋਰ ਪਾਬੰਦੀਆਂ ਲਗਾਈਆਂ ਤਾਂ ਖੇਤਰੀ ਅਮਰੀਕੀ ਫੌਜੀ ਅੱਡੇ ਖਤਰੇ 'ਚ ਪੈ ਸਕਦੇ ਹਨ। ਈਰਾਨ ਦੀ ਇਹ ਚਿਤਾਵਨੀ ਸਰਕਾਰੀ ਮੀਡੀਆ ਨੇ ਐਤਵਾਰ ਨੂੰ ਛਾਪੀ ਹੈ। ਈਰਾਨ ਦੀ ਇਹ ਚਿਤਾਵਨੀ ਅਜਿਹੇ ਸਮੇਂ 'ਚ ਆਈ ਹੈ, ਜਦੋਂ ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਨਵੀਂ ਈਰਾਨ ਰਣਨੀਤੀ ਦੇ ਹਿੱਸੇ ਦੇ ਰੂਪ 'ਚ ਈਰਾਨ ਜੇ ਮਿਜ਼ਾਇਲ ਪ੍ਰੀਖਣਾਂ, ਅੱਤਵਾਦ ਤੇ ਸਾਈਬਰ ਅਭਿਆਨਾਂ ਦੇ ਸਮਰਥਕਾਂ ਲਈ ਨਵੇਂ ਕਦਮਾਂ ਦਾ ਐਲਾਨ ਕਰਨਗੇ।
ਪ੍ਰੈਸ ਟੀ.ਵੀ. ਮੁਤਾਬਕ ਗਾਰਡ ਦੇ ਕਮਾਂਡਰ ਮੁਹੰਮਦ ਅਲੀ ਜ਼ਾਫਰੀ ਨੇ ਕਿਹਾ ਜੇਕਰ ਅਮਰੀਕਾ ਪਾਬੰਦੀਆਂ ਦੇ ਨਵੇਂ ਕਾਨੂੰਨ ਪਾਸ ਕਰਦਾ ਹੈ ਤਾਂ ਉਸ ਨੂੰ ਆਪਣੇ ਫੌਜੀ ਅੱਡੇ ਈਰਾਨੀ ਮਿਜ਼ਾਇਲ ਦੀ 2000 ਕਿਲੋਮੀਟਰ ਦੀ ਮਾਰਕ ਸਮਰੱਥਾਂ ਤੋਂ ਦੂਰ ਲਗਾਉਣੇ ਹੋਣਗੇ। ਜ਼ਾਫਰੀ ਨੇ ਇਹ ਵੀ ਕਿਹਾ ਕਿ ਹੋਰ ਪਾਬੰਦੀਆਂ ਤੋਂ ਬਾਅਦ ਅਮਰੀਕਾ ਨਾਲ ਭਵਿੱਖ 'ਚ ਗੱਲਬਾਤ ਦੀ ਸੰਭਾਵਨਾ ਖਤਮ ਹੋ ਜਾਵੇਗੀ।


Related News