ਈਰਾਨ ਦੀ ਚਿਤਾਵਨੀ : ਇਕ ਵੀ ਗੋਲੀ ਚਲਾਈ ਤਾਂ ਅਮਰੀਕਾ ਨੂੰ ਹੋਵੇਗਾ ਵੱਡਾ ਨੁਕਸਾਨ

Saturday, Jun 22, 2019 - 03:23 PM (IST)

ਈਰਾਨ ਦੀ ਚਿਤਾਵਨੀ : ਇਕ ਵੀ ਗੋਲੀ ਚਲਾਈ ਤਾਂ ਅਮਰੀਕਾ ਨੂੰ ਹੋਵੇਗਾ ਵੱਡਾ ਨੁਕਸਾਨ

ਤਹਿਰਾਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧਮਕੀ ਦਾ ਜਵਾਬ ਦਿੰਦੇ ਹੋਏ ਈਰਾਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅਮਰੀਕਾ ਉਸ ਵੱਲ ਇਕ ਵੀ ਗੋਲੀ ਚਲਾਉਂਦਾ ਹੈ ਤਾਂ ਉਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ। ਈਰਾਨ ਨੇ ਕਿਹਾ ਕਿ ਜੇਕਰ ਉਸ ਵੱਲ ਇਕ ਵੀ ਗੋਲੀ ਚਲਾਈ ਗਈ ਤਾਂ ਅਮਰੀਕਾ ਦੇ ਹਿੱਤਾਂ ਨੂੰ ਅੱਗ ਲੱਗ ਜਾਵੇਗੀ। ਅਸਲ ਵਿਚ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਈਰਾਨ 'ਤੇ ਫੌਜੀ ਕਾਰਵਾਈ ਇਸ ਲਈ ਨਹੀਂ ਕੀਤੀ ਕਿਉਂਕਿ ਇਸ ਵਿਚ 150 ਆਮ ਨਾਗਰਿਕ ਮਾਰੇ ਜਾਂਦੇ। ਵੀਰਵਾਰ ਨੂੰ ਈਰਾਨ ਵਲੋਂ ਅਮਰੀਕੀ ਡਰੋਨ ਸੁੱਟੇ ਜਾਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਹੋਰ ਵਿਗੜਦੇ ਗਏ। ਇਸ ਤੋਂ ਬਾਅਦ ਜੰਗ ਵਰਗੇ ਹਾਲਾਤ ਪੈਦਾ ਹੋ ਗਏ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦਾ ਡਰੋਨ ਡੇਗੇ ਜਾਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਕਿਹਾ ਸੀ ਕਿ ਈਰਾਨ ਨੇ ਬਹੁਤ ਵੱਡੀ ਗਲਤੀ ਕਰ ਲਈ ਹੈ।


author

Sunny Mehra

Content Editor

Related News