ਇਰਾਨ ਨੇ ਆਸਟ੍ਰੇਲੀਆਈ ਏਅਰਬੇਸ ''ਤੇ ਕਰ''ਤੀ Strike ! ਹੁਣ ਹੋਰ ਤੇਜ਼ ਹੋ ਸਕਦੈ ਜੰਗ ਦਾ ਸੇਕ
Wednesday, Mar 18, 2026 - 11:54 AM (IST)
ਇੰਟਰਨੈਸ਼ਨਲ ਡੈਸਕ- ਪੱਛਮੀ ਏਸ਼ੀਆ ਵਿੱਚ ਜੰਗ ਦੇ ਹਾਲਾਤ ਬਹੁਤ ਗੰਭੀਰ ਹੁੰਦੇ ਜਾ ਰਹੇ ਹਨ। ਇਸੇ ਦੌਰਾਨ ਆਸਟ੍ਰੇਲੀਆਈ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਬੁੱਧਵਾਰ ਸਵੇਰੇ ਸੰਯੁਕਤ ਅਰਬ ਅਮੀਰਾਤ (UAE) ਦੇ ਅਲ ਮਿਨਹਾਦ ਏਅਰ ਬੇਸ 'ਤੇ ਇੱਕ ਇਰਾਨੀ ਹਮਲਾ ਹੋਇਆ ਹੈ, ਜਿਸ 'ਚ ਉੱਥੇ ਮੌਜੂਦ ਆਸਟ੍ਰੇਲੀਆਈ ਰੱਖਿਆ ਬਲਾਂ ਦੇ ਰਿਹਾਇਸ਼ੀ ਅਤੇ ਮੈਡੀਕਲ ਬਲਾਕਾਂ ਨੂੰ ਨੁਕਸਾਨ ਪਹੁੰਚਿਆ ਹੈ।
ਜਾਣਕਾਰੀ ਅਨੁਸਾਰ ਇਹ ਹਮਲਾ ਬੁੱਧਵਾਰ ਸਵੇਰੇ ਹੋਇਆ, ਜਦੋਂ ਇੱਕ ਇਰਾਨੀ ਮਿਜ਼ਾਈਲ ਜਾਂ ਡਰੋਨ ਏਅਰ ਬੇਸ ਦੇ ਬਿਲਕੁਲ ਬਾਹਰ ਸੜਕ 'ਤੇ ਆ ਡਿੱਗਾ। ਹਮਲੇ ਤੋਂ ਬਾਅਦ ਲੱਗੀ ਅੱਗ ਕਾਰਨ ਆਸਟ੍ਰੇਲੀਆਈ ਫੌਜ ਦੇ ਰਿਹਾਇਸ਼ੀ ਕੁਆਰਟਰਾਂ ਅਤੇ ਇੱਕ ਮੈਡੀਕਲ ਫੈਸਿਲਟੀ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ ਆਸਟ੍ਰੇਲੀਆਈ ਫੌਜੀ ਸੁਰੱਖਿਅਤ ਹਨ ਅਤੇ ਕਿਸੇ ਨੂੰ ਵੀ ਕੋਈ ਸੱਟ ਨਹੀਂ ਲੱਗੀ।
ਇਹ ਵੀ ਪੜ੍ਹੋ- ਇਤਿਹਾਸਕ ਫ਼ੈਸਲਾ ; ਹੁਣ ਹਫ਼ਤੇ 'ਚ ਸਿਰਫ਼ 4 ਦਿਨ ਖੁੱਲ੍ਹਣਗੇ ਸਕੂਲ ਤੇ ਦਫ਼ਤਰ, SL 'ਚ ਨਵਾਂ Plan ਲਾਗੂ
ਜ਼ਿਕਰਯੋਗ ਹੈ ਕਿ ਅਲ ਮਿਨਹਾਦ ਏਅਰ ਬੇਸ ਪਿਛਲੇ ਕਈ ਸਾਲਾਂ ਤੋਂ ਆਸਟ੍ਰੇਲੀਆਈ ਫੌਜ ਲਈ ਮੱਧ-ਪੂਰਬ ਵਿੱਚ ਇੱਕ ਪ੍ਰਮੁੱਖ ਲੌਜਿਸਟਿਕਸ, ਨਿਗਰਾਨੀ ਅਤੇ ਟ੍ਰੇਨਿੰਗ ਸੈਂਟਰ ਰਿਹਾ ਹੈ। ਇੱਥੇ 100 ਤੋਂ ਵੱਧ ਆਸਟ੍ਰੇਲੀਆਈ ਫੌਜੀ ਤਾਇਨਾਤ ਹਨ। ਇਸ ਤੋਂ ਇਲਾਵਾ ਇੱਥੇ ਬ੍ਰਿਟਿਸ਼ ਅਤੇ ਅਮਰੀਕੀ ਫੌਜਾਂ ਦੀਆਂ ਟੁਕੜੀਆਂ ਵੀ ਮੌਜੂਦ ਹਨ।
ਰਿਪੋਰਟਾਂ ਅਨੁਸਾਰ, ਜੰਗ ਦੇ ਪਹਿਲੇ ਹਫ਼ਤੇ ਵਿੱਚ ਹੀ UAE 'ਤੇ ਲਗਭਗ 1,700 ਡਰੋਨ ਅਤੇ ਮਿਜ਼ਾਈਲਾਂ ਦਾਗੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 90 ਫ਼ੀਸਦੀ ਨੂੰ ਹਵਾ 'ਚ ਹੀ ਤਬਾਹ ਕਰ ਦਿੱਤਾ ਗਿਆ ਸੀ। ਪਰ ਇਸ ਵਾਰ ਹਮਲਾ ਆਸਟ੍ਰੇਲੀਆਈ ਸਹੂਲਤਾਂ ਦੇ ਬਹੁਤ ਕਰੀਬ ਹੋਇਆ ਹੈ, ਜਿਸ ਮਗਰੋਂ ਇਲਾਕੇ 'ਚ ਤਣਾਅ ਹੋਰ ਵਧਣ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਕਿਹਾ ਕਿ ਇਰਾਨ ਪੂਰੇ ਖੇਤਰ ਵਿੱਚ ਅੰਨ੍ਹੇਵਾਹ ਹਮਲੇ ਕਰ ਰਿਹਾ ਹੈ। ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਸੋਸ਼ਲ ਮੀਡੀਆ (X) 'ਤੇ ਲਿਖਿਆ ਕਿ ਸਰਕਾਰ ਲਈ ਫੌਜੀਆਂ ਦੀ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਹਾਲਾਤ ਦੇ ਮੁਤਾਬਕ ਸੁਰੱਖਿਆ ਦੇ ਹੋਰ ਸਖ਼ਤ ਪ੍ਰਬੰਧ ਕੀਤੇ ਜਾਣਗੇ।
ਇਹ ਵੀ ਪੜ੍ਹੋ- ਹੁਣ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ ! ਪੰਪਾਂ 'ਤੇ ਲੱਗ ਸਕਦੀਆਂ ਲੰਬੀਆਂ ਲਾਈਨਾਂ, ਜਾਣੋ ਕੀ ਹੈ ਕਾਰਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
