ਸ਼ਾਂਤੀ ਸਮਝੌਤੇ ਤਹਿਤ ਈਰਾਨ ਨੂੰ ਵੱਡੀ ਰਾਹਤ; ਅਮਰੀਕਾ ਦੇਵੇਗਾ 12 ਬਿਲੀਅਨ ਡਾਲਰ

Monday, Jun 15, 2026 - 10:48 AM (IST)

ਸ਼ਾਂਤੀ ਸਮਝੌਤੇ ਤਹਿਤ ਈਰਾਨ ਨੂੰ ਵੱਡੀ ਰਾਹਤ; ਅਮਰੀਕਾ ਦੇਵੇਗਾ 12 ਬਿਲੀਅਨ ਡਾਲਰ

ਤੇਹਰਾਨ (ਏਐਨਆਈ): ਅਮਰੀਕਾ ਅਤੇ ਈਰਾਨ ਵਿਚਾਲੇ ਸਹਿਮਤੀ ਬਣੀ ਗਈ ਹੈ। ਜੇਨੇਵਾ ਵਿੱਚ ਸ਼ੁੱਕਰਵਾਰ ਨੂੰ ਹੋਣ ਵਾਲੇ ਇੱਕ ਇਤਿਹਾਸਕ ਸ਼ਾਂਤੀ ਸਮਝੌਤੇ ਦੇ ਤਹਿਤ ਗੱਲਬਾਤ ਤੋਂ ਪਹਿਲਾਂ ਅਮਰੀਕਾ ਈਰਾਨ ਦੀ ਫ੍ਰੀਜ਼ ਕੀਤੀ ਗਈ 12 ਅਰਬ ਅਮਰੀਕੀ ਡਾਲਰ ਦੀ ਜਾਇਦਾਦ ਰਿਲੀਜ਼ ਕਰਨ ਲਈ ਤਿਆਰ ਹੋ ਗਿਆ ਹੈ। ਇਸ ਕਦਮ ਨੂੰ ਖੇਤਰੀ ਸ਼ਾਂਤੀ ਅਤੇ ਆਰਥਿਕ ਸਥਿਰਤਾ ਲਈ ਇੱਕ ਵੱਡੀ ਸਫ਼ਲਤਾ ਵਜੋਂ ਦੇਖਿਆ ਜਾ ਰਿਹਾ ਹੈ।
 
ਸੂਤਰਾਂ ਅਨੁਸਾਰ ਈਰਾਨੀ ਮੀਡੀਆ ਵੱਲੋਂ ਪ੍ਰਕਾਸ਼ਿਤ 14-ਨੁਕਾਤੀ ਸਮਝੌਤੇ ਦੇ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ 60 ਦਿਨਾਂ ਦੀ ਗੱਲਬਾਤ ਦੀ ਮਿਆਦ ਦੌਰਾਨ ਕੁੱਲ 24 ਅਰਬ ਡਾਲਰ ਦੀ ਰਾਸ਼ੀ ਜਾਰੀ ਕੀਤੀ ਜਾਵੇਗੀ। ਇਸ ਵਿੱਚੋਂ ਅੱਧੀ ਰਾਸ਼ੀ ਯਾਨੀ 12 ਅਰਬ ਡਾਲਰ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਈਰਾਨ ਨੂੰ ਮੁਹੱਈਆ ਕਰਵਾਈ ਜਾਣੀ ਹੈ। ਹਾਲਾਂਕਿ ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਇਹ "ਪੇਅ-ਫਾਰ-ਪਰਫਾਰਮੈਂਸ" ਡੀਲ ਹੈ, ਯਾਨੀ ਜਦੋਂ ਤੱਕ ਈਰਾਨ ਆਪਣੀਆਂ ਵਚਨਬੱਧਤਾਵਾਂ ਪੂਰੀਆਂ ਨਹੀਂ ਕਰਦਾ, ਪੈਸਾ ਜਾਰੀ ਨਹੀਂ ਕੀਤਾ ਜਾਵੇਗਾ।

ਪੜ੍ਹੋ ਇਹ ਅਹਿਮ ਖ਼ਬਰ- ਵੱਡੀ ਖ਼ਬਰ: ਖ਼ਤਮ ਹੋ ਗਈ ਅਮਰੀਕਾ-ਈਰਾਨ ਦੀ ਜੰਗ, ਟਰੰਪ ਨੇ ਸ਼ਾਂਤੀ ਸਮਝੌਤੇ ਦਾ ਕਰ'ਤਾ ਐਲਾਨ
 
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਮਝੌਤੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜੰਗ ਕਾਰਨ ਮਹੀਨਿਆਂ ਤੋਂ ਬੰਦ ਪਿਆ ਮਹੱਤਵਪੂਰਨ ਸਮੁੰਦਰੀ ਰਸਤਾ 'ਸਟ੍ਰੇਟ ਆਫ ਹੋਰਮੁਜ਼' ਹੁਣ ਮੁੜ ਖੋਲ੍ਹਿਆ ਜਾਵੇਗਾ। ਵਾਈਟ ਹਾਊਸ ਤੋਂ ਆਏ ਇਸ ਐਲਾਨ ਨੇ ਵਿਸ਼ਵ ਪੱਧਰ 'ਤੇ ਤੇਲ ਦੀ ਸਪਲਾਈ ਨੂੰ ਲੈ ਕੇ ਚਿੰਤਾਵਾਂ ਘੱਟ ਕਰ ਦਿੱਤੀਆਂ ਹਨ। 

ਈਰਾਨੀ ਉਪ ਵਿਦੇਸ਼ ਮੰਤਰੀ ਕਾਜ਼ੇਮ ਗ਼ਰੀਬਾਬਾਦੀ ਅਨੁਸਾਰ ਇਸ ਸਮਝੌਤੇ ਵਿੱਚ ਲੇਬਨਾਨ ਵਿੱਚ ਜੰਗਬੰਦੀ ਅਤੇ ਈਰਾਨ ਤੋਂ ਆਰਥਿਕ ਨਾਕਾਬੰਦੀ ਹਟਾਉਣ ਵਰਗੀਆਂ ਸ਼ਰਤਾਂ ਵੀ ਸ਼ਾਮਲ ਹਨ। ਬ੍ਰਿਟੇਨ, ਜਰਮਨੀ, ਇਟਲੀ ਅਤੇ ਫਰਾਂਸ ਵਰਗੇ ਸ਼ਕਤੀਸ਼ਾਲੀ ਦੇਸ਼ਾਂ ਨੇ ਇਸ ਪਹਿਲਕਦਮੀ ਦਾ ਸਵਾਗਤ ਕੀਤਾ ਹੈ ਅਤੇ ਈਰਾਨ 'ਤੇ ਲੱਗੀਆਂ ਪਾਬੰਦੀਆਂ ਹਟਾਉਣ ਦੀ ਇੱਛਾ ਜਤਾਈ ਹੈ। ਜਿੱਥੇ ਪੂਰੀ ਦੁਨੀਆ ਇਸ ਸ਼ਾਂਤੀ ਸਮਝੌਤੇ ਦਾ ਜਸ਼ਨ ਮਨਾ ਰਹੀ ਹੈ, ਉੱਥੇ ਹੀ ਇਜ਼ਰਾਈਲ ਨੇ ਇਸ 'ਤੇ ਫਿਲਹਾਲ ਚੁੱਪੀ ਧਾਰੀ ਹੋਈ ਹੈ। ਇਜ਼ਰਾਈਲ ਲਗਾਤਾਰ ਦੱਖਣੀ ਲੇਬਨਾਨ ਵਿੱਚ ਹਿਜ਼ਬੁੱਲਾ ਵਿਰੁੱਧ ਆਪਣੀਆਂ ਫੌਜੀ ਕਾਰਵਾਈਆਂ ਤੇਜ਼ ਕਰ ਰਿਹਾ ਹੈ, ਜਿਸ ਕਾਰਨ ਖੇਤਰ ਵਿੱਚ ਤਣਾਅ ਅਜੇ ਵੀ ਬਣਿਆ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News