ਈਰਾਨ ਨੇ ਸਟੈਚੂ ਆਫ ਲਿਬਰਟੀ ਨੂੰ ਦਿਖਾਇਆ ਟੁੱਟੇ ਹੋਏ, ਜਾਣੋ ਵਜ੍ਹਾ (ਤਸਵੀਰਾਂ)

11/03/2019 11:39:13 AM

ਤੇਹਰਾਨ (ਬਿਊਰੋ): ਈਰਾਨ ਅਮਰੀਕਾ ਨਾਲ ਆਪਣੇ ਸੰਬੰਧ ਟੁੱਟਣ ਦੇ 40 ਸਾਲ ਪੂਰੇ ਹੋਣ ਸਬੰਧੀ ਜਸ਼ਨ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਲਈ ਪੁਰਾਣੇ ਅਮਰੀਕੀ ਦੂਤਾਵਾਸ ਦੀਆਂ ਕੰਧਾਂ 'ਤੇ ਅਮਰੀਕਾ ਵਿਰੁੱਧ ਕੁਝ ਨਵੀਆਂ ਤਸਵੀਰਾਂ ਬਣਾਈਆਂ ਗਈਆਂ ਹਨ। ਦੂਤਾਵਾਸ ਨੂੰ ਈਰਾਨ ਨੇ 'ਜਾਸੂਸਾਂ ਦੀ ਗੁਫਾ' ਦਾ ਨਾਮ ਦਿੱਤਾ ਹੋਇਆ ਹੈ ਅਤੇ ਹੁਣ ਇਸ ਨੂੰ ਮਿਊਜ਼ੀਅਮ ਵਿਚ ਬਦਲ ਦਿੱਤਾ ਗਿਆ ਹੈ।

PunjabKesari

ਕੰਧਾਂ 'ਤੇ ਬਣਾਈਆਂ ਗਈਆਂ ਤਸਵੀਰਾਂ ਵਿਚ ਅਮਰੀਕਾ ਨੂੰ ਜੰਗਬਾਜ਼ ਅਤੇ ਦੁਨੀਆ ਨੂੰ ਆਪਣੀ ਮੁੱਠੀ ਵਿਚ ਕਰਨ 'ਤੇ ਤੁਲਿਆ ਦੱਸਿਆ ਗਿਆ ਹੈ।

PunjabKesari

ਈਰਾਨ ਦੇ ਰੈਵੋਲੂਸ਼ਨਰੀ ਗਾਰਡ ਦੇ ਪ੍ਰਮੁੱਖ ਮੇਜਰ ਜਨਰਲ ਹੁਸੈਨ ਸਲਾਮੀ ਨੇ ਇਸ ਨਵੀ ਕੰਧ ਚਿੱਤਰਕਾਰੀ ਨੂੰ ਆਮ ਜਨਤਾ ਲਈ ਖੋਲ੍ਹਿਆ। ਇਹ ਤਸਵੀਰਾਂ ਅਮਰੀਕੀ ਝੰਡੇ ਦੇ ਰੰਗਾਂ ਵਿਚ ਪੇਂਟ ਕੀਤੀਆਂ ਗਈਆਂ ਹਨ।

PunjabKesari

ਜਨਰਲ ਸਲਾਮੀ ਨੇ ਦੋਸ਼ ਲਗਾਇਆ ਕਿ ਅਮਰੀਕਾ ਨੇ 1945 ਵਿਚ ਜਾਪਾਨ ਵਿਚ ਦੋ ਵਾਰ ਪਰਮਾਣੂ ਹਥਿਆਰਾਂ ਦੀ ਵਰਤੋਂ ਕੀਤੀ ਸੀ। ਫਿਰ ਵੀ ਹੋਰ ਦੇਸ਼ਾਂ ਵਿਸ਼ੇਸ਼ ਰੂਪ ਨਾਲ ਈਰਾਨ ਨੂੰ ਨਾਗਰਿਕ ਪਰਮਾਣੂ ਪ੍ਰੋਗਰਾਮ ਦਾ ਲਾਭ ਉਠਾਉਣ ਤੋਂ ਰੋਕ ਦਿੱਤਾ। ਇੱਥੇ ਦੱਸ ਦਈਏ ਕਿ ਈਰਾਨ ਨੇ 1980 ਵਿਚ ਅਮਰੀਕਾ ਨਾਲ ਸੰਬੰਧ ਖਤਮ ਕਰ ਲਏ ਸਨ।

PunjabKesari

ਇਕ ਚਿੱਤਰ ਵਿਚ 'ਸਟੈਚੂ ਆਫ ਲਿਬਰਟੀ' ਦਾ ਮਸ਼ਾਲ ਲਏ ਹੋਏ ਹੱਥ ਟੁੱਟਿਆ ਹੋਇਆ ਦਿਖਾਇਆ ਗਿਆ ਹੈ।

PunjabKesari

ਕੰਧ 'ਤੇ ਸਟੈਚੂ ਦੀ ਤਸਵੀਰ ਭੂਤੀਆ ਬਣਾਈ ਗਈ ਹੈ। ਇਕ ਵਿਚ ਅਮਰੀਕੀ ਡਾਲਰ ਬਿਲ ਦੇ ਪਿੱਛੇ ਦਿਖਾਏ ਗਏ ਪ੍ਰਤੀਕ ਆਈਆਫ ਪ੍ਰੋਵੀਡੈਂਸ ਦੇ ਤ੍ਰਿਕੋਣ ਨੂੰ ਖੂਨ ਵਿਚ ਡੁੱਬੇ ਹੋਏ ਦਿਖਾਇਆ ਗਿਆ ਹੈ। ਇਸ ਵਿਚ ਖੋਪੜੀਆਂ ਤੈਰ ਰਹੀਆਂ ਹਨ। 

PunjabKesari

ਇਕ ਹੋਰ ਤਸਵੀਰ ਵਿਚ ਅਮਰੀਕੀ ਡਰੋਨ ਦਿਖਾਇਆ ਗਿਆ ਹੈ, ਜਿਸ ਨੂੰ ਜੂਨ ਵਿਚ ਈਰਾਨ ਨੇ ਢੇਰ ਕੀਤਾ ਸੀ।

PunjabKesari

ਚੌਥੀ ਤਸਵੀਰ ਵਿਚ ਈਰਾਨ ਦਾ ਜਹਾਜ਼ ਹੈ, ਜਿਸ ਨੂੰ 3 ਜੁਲਾਈ, 1988 ਨੂੰ ਅਮਰੀਕਾ ਨੇ ਗਲਤੀ ਨਾਲ ਢੇਰ ਕਰ ਦਿੱਤਾ ਸੀ।

PunjabKesari

ਇਸ ਵਿਚ 290 ਲੋਕ ਮਾਰੇ ਗਏ ਸਨ।


Vandana

Content Editor

Related News