ਹੋਰਮੁਜ਼ ਤੋਂ ਲੰਘਾਉਣੈ ਜਹਾਜ਼ ਤਾਂ ਦੇਣਾ ਪਵੇਗਾ 18 ਕਰੋੜ ! ਈਰਾਨ ਨੇ ਤੈਅ ਕੀਤਾ ਰੇਟ
Sunday, Apr 12, 2026 - 11:40 AM (IST)
ਤੇਹਰਾਨ (ਵਾਰਤਾ): ਵਿਸ਼ਵ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਵਪਾਰਕ ਮਾਰਗ 'ਹੋਰਮੁਜ਼ ਜਲਡਮਰੂ' ਨੂੰ ਲੈ ਕੇ ਈਰਾਨ ਨੇ ਇੱਕ ਵੱਡਾ ਫੈਸਲਾ ਲਿਆ ਹੈ, ਜਿਸ ਨਾਲ ਕੌਮਾਂਤਰੀ ਪੱਧਰ 'ਤੇ ਤੇਲ ਦੀਆਂ ਕੀਮਤਾਂ ਅਤੇ ਸਪਲਾਈ 'ਤੇ ਵੱਡਾ ਅਸਰ ਪੈ ਸਕਦਾ ਹੈ। ਈਰਾਨ ਨੇ ਇਸ ਜਲਮਾਰਗ ਤੋਂ ਰੋਜ਼ਾਨਾ ਲਗਭਗ 10 ਜਹਾਜ਼ਾਂ ਨੂੰ ਗੁਜ਼ਰਨ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ, ਪਰ ਇਸ ਦੇ ਬਦਲੇ ਭਾਰੀ ਵਸੂਲੀ ਦੀ ਸ਼ਰਤ ਰੱਖੀ ਗਈ ਹੈ।
ਸੁਪਰਟੈਂਕਰਾਂ ਲਈ 20 ਲੱਖ ਡਾਲਰ ਦਾ 'ਟੈਕਸ'
ਵਾਲ ਸਟ੍ਰੀਟ ਜਰਨਲ ਦੀ ਰਿਪੋਰਟ ਅਨੁਸਾਰ ਈਰਾਨ ਨੇ ਇਸ ਮਾਰਗ ਤੋਂ ਲੰਘਣ ਵਾਲੇ ਸੁਪਰਟੈਂਕਰਾਂ ਲਈ 20 ਲੱਖ ਡਾਲਰ (ਲਗਭਗ 18.61 ਕਰੋੜ ਰੁਪਏ) ਤੱਕ ਦੀ ਫੀਸ ਨਿਰਧਾਰਤ ਕੀਤੀ ਹੈ। ਕਈ ਦੇਸ਼ਾਂ ਦੇ ਜਹਾਜ਼ ਮਾਲਕ ਹੁਣ ਇਸ ਜਲਡਮਰੂ ਤੋਂ ਸੁਰੱਖਿਅਤ ਲੰਘਣ ਲਈ ਈਰਾਨੀ ਰਿਵੋਲਿਊਸ਼ਨਰੀ ਗਾਰਡ ਕੋਰ (IRGC) ਨਾਲ ਗੱਲਬਾਤ ਕਰ ਰਹੇ ਹਨ। ਇਹ ਨਿਯਮ ਬਣਾਇਆ ਗਿਆ ਹੈ ਕਿ ਜੋ ਵੀ ਜਹਾਜ਼ ਇਸ ਰਸਤੇ ਤੋਂ ਗੁਜ਼ਰਨਗੇ, ਉਨ੍ਹਾਂ ਨੂੰ ਸਿਰਫ਼ ਤੈਅ ਕੀਤੇ ਗਏ ਵਿਸ਼ੇਸ਼ ਮਾਰਗਾਂ 'ਤੇ ਹੀ ਚੱਲਣਾ ਹੋਵੇਗਾ ਅਤੇ ਇਸ ਲਈ ਪਹਿਲਾਂ ਜ਼ਰੂਰੀ ਇਜਾਜ਼ਤ ਲੈਣੀ ਪਵੇਗੀ।
ਪੜ੍ਹੋ ਇਹ ਅਹਿਮ ਖ਼ਬਰ- ਨਤੀਜਾ 'ਜ਼ੀਰੋ', ਫਿਰ ਵੀ ਪਾਕਿਸਤਾਨ ਦੀਆਂ ਫ਼ੋਕੀਆਂ ਫ਼ੜ੍ਹਾਂ ! US-ਈਰਾਨ ਦਾ ਧੰਨਵਾਦ ਕਰ ਕੀਤਾ ਸਭ ਨੂੰ ਹੈਰਾਨ
ਟਰੰਪ ਦੀ ਜੰਗਬੰਦੀ ਤੋਂ ਬਾਅਦ ਖੋਲ੍ਹਿਆ ਮਾਰਗ
ਜ਼ਿਕਰਯੋਗ ਹੈ ਕਿ ਬੁੱਧਵਾਰ ਰਾਤ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਦੋ ਹਫ਼ਤਿਆਂ ਦੀ ਜੰਗਬੰਦੀ ਦਾ ਐਲਾਨ ਕੀਤਾ ਸੀ। ਇਸ ਐਲਾਨ ਤੋਂ ਤੁਰੰਤ ਬਾਅਦ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਹੋਰਮੁਜ਼ ਜਲਡਮਰੂ ਨੂੰ ਮੁੜ ਖੋਲ੍ਹਣ ਦੀ ਘੋਸ਼ਣਾ ਕੀਤੀ ਸੀ।
ਦੁਨੀਆ ਦੀ 20 ਫੀਸਦੀ ਊਰਜਾ ਸਪਲਾਈ 'ਤੇ ਖ਼ਤਰਾ
ਹੋਰਮੁਜ਼ ਜਲਡਮਰੂ ਦੁਨੀਆ ਲਈ ਰਣਨੀਤਕ ਤੌਰ 'ਤੇ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਵਿਸ਼ਵ ਦੀ ਲਗਭਗ 20 ਫੀਸਦੀ ਤੇਲ, ਪੈਟਰੋਲੀਅਮ ਉਤਪਾਦ ਅਤੇ ਐਲ.ਐਨ.ਜੀ. (LNG) ਦੀ ਸਪਲਾਈ ਇਸੇ ਰਸਤੇ ਰਾਹੀਂ ਹੁੰਦੀ ਹੈ। ਈਰਾਨ ਵੱਲੋਂ ਲਗਾਈ ਗਈ ਇਹ ਭਾਰੀ ਫੀਸ ਅਤੇ ਜਹਾਜ਼ਾਂ ਦੀ ਗਿਣਤੀ 'ਤੇ ਸੀਮਾ ਲਗਾਉਣ ਨਾਲ ਗਲੋਬਲ ਸਪਲਾਈ ਚੇਨ ਵਿੱਚ ਵਿਘਨ ਪੈਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
