ਅਮਰੀਕਾ ਜੇਕਰ ਪਾਬੰਦੀਆਂ ਹਟਾਏ ਤਾਂ ਈਰਾਨ ਗੱਲਬਾਤ ਲਈ ਤਿਆਰ: ਰੁਹਾਨੀ

Wednesday, Dec 04, 2019 - 04:02 PM (IST)

ਅਮਰੀਕਾ ਜੇਕਰ ਪਾਬੰਦੀਆਂ ਹਟਾਏ ਤਾਂ ਈਰਾਨ ਗੱਲਬਾਤ ਲਈ ਤਿਆਰ: ਰੁਹਾਨੀ

ਤਹਿਰਾਨ- ਈਰਾਨੀ ਰਾਸ਼ਟਰਪਤੀ ਹਸਨ ਰੁਹਾਨੀ ਨੇ ਬੁੱਧਵਾਰ ਨੂੰ ਕਿਹਾ ਕਿ ਈਰਾਨ ਇਸ ਸ਼ਰਤ 'ਤੇ ਹੁਣ ਵੀ ਗੱਲਬਾਤ ਲਈ ਤਿਆਰ ਹੈ ਕਿ ਅਮਰੀਕਾ ਪਹਿਲਾਂ ਨਿਯਮਾਂ ਖਿਲਾਫ ਲੱਗੀ ਪਾਬੰਦੀ ਹਟਾਏ। ਰੁਹਾਨੀ ਨੇ ਸਰਕਾਰੀ ਟੈਲੀਵਿਜ਼ਨ 'ਤੇ ਪ੍ਰਸਾਰਿਤ ਆਪਣੇ ਬਿਆਨ ਵਿਚ ਕਿਹਾ ਕਿ ਜੇਕਰ ਉਹ ਪਾਬੰਦੀਆਂ ਨੂੰ ਹਟਾਉਣ ਲਈ ਤਿਆਰ ਹੈ ਤਾਂ ਅਸੀਂ ਗੱਲਬਾਤ ਲਈ ਤਿਆਰ ਹਾਂ, 5+1 ਦੇਸ਼ਾਂ ਦੇ ਮੁਖੀਆਂ ਦੇ ਪੱਧਰ 'ਤੇ ਵੀ।

ਰੁਹਾਨੀ ਈਰਾਨ ਦੇ ਪੀ 5+1 ਦੇ ਤਹਿਤ ਗੱਲਬਾਤ ਵਿਚ ਵਾਪਸ ਪਰਤਣ ਲਈ ਲੰਬੇ ਸਮੇਂ ਤੋਂ ਅਮਰੀਕੀ ਪਾਬੰਦੀਆਂ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ, ਜਿਹਨਾਂ ਦੇ ਵਿਚਾਲੇ 2015 ਵਿਚ ਪ੍ਰਮਾਣੂ ਸਮਝੌਤਾ ਹੋਇਆ ਸੀ। ਪੀ 5+1 ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਪੰਜ ਵੀਟੋ ਅਧਿਕਾਰੀ ਵਾਲੇ ਸਥਾਈ ਮੈਂਬਰ ਤੇ ਜਰਮਨੀ ਸ਼ਾਮਲ ਹੈ। ਰੁਹਾਨੀ ਨੇ ਇਜ਼ਰਾਇਲ ਤੇ ਸਾਊਦੀ ਅਰਬ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਅਜੇ ਅਸੀਂ ਪਾਬੰਦੀਸ਼ੁਦਾ ਹਾਂ। ਇਹ ਸਥਿਤੀ ਯਹੂਦੀਆਂ ਤੇ ਸੁਧਾਰ ਵਿਰੋਧੀ ਤਾਕਤਾਂ ਵਲੋਂ ਭੜਕਾਉਣ ਦੇ ਚੱਲਦੇ ਪੈਦਾ ਹੋਈ ਹੈ। ਉਹਨਾਂ ਕਿਹਾ ਕਿ ਇਹ ਸਥਿਤੀ ਵਾਈਟ ਹਾਊਸ ਦਾ ਇਕ ਕਾਰਨਾਮਾ ਹੈ। ਸਾਡੇ ਕੋਲ ਪਾਬੰਦੀਆਂ ਲਾਉਣ ਵਾਲਿਆਂ ਖਿਲਾਫ ਵਿਰੋਧ ਕਰਨ ਤੇ ਸਖਤ ਰਹਿਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ।

ਰੁਹਾਨੀ ਨੇ ਕਿਹਾ ਕਿ ਨਾਲ ਹੀ ਅਸੀਂ ਗੱਲਬਾਤ ਦਾ ਵਿਕਲਪ ਬੰਦ ਨਹੀਂ ਕੀਤਾ ਹੈ। ਉਹਨਾਂ ਨੇ ਕਿਹਾ ਕਿ ਮੈਂ ਦੇਸ਼ ਨੂੰ ਕਹਿਣਾ ਚਾਹੁੰਦਾ ਹਾਂ ਕਿ ਅਮਰੀਕਾ ਜਿਸ ਸਮੇਂ ਵੀ ਪਾਬੰਦੀ ਹਟਾਉਣ ਨੂੰ ਤਿਆਰ ਹੋਵੇਗਾ ਤੇ ਗਲਤ ਨਿਯਮਾਂ ਖਿਲਾਫ ਪਾਬੰਦੀਆਂ ਨੂੰ ਹਟਾ ਦੇਵੇਗਾ, ਤੱਤਕਾਲ 5+1 ਦੇਸ਼ਾਂ ਦੇ ਮੁਖੀ ਮੁਲਾਕਾਤ ਕਰ ਸਕਦੇ ਹਨ ਤੇ ਸਾਨੂੰ ਕੋਈ ਸਮੱਸਿਆ ਨਹੀਂ ਹੋਵੇਗੀ। 2015 ਦੇ ਸਮਝੌਤੇ ਨੇ ਈਰਾਨ ਨੂੰ ਉਸ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਪਾਬੰਦੀ ਦੇ ਬਦਲੇ ਆਰਥਿਕ ਪਾਬੰਦੀਆਂ ਤੋਂ ਰਾਹਤ ਦਿੱਤੀ ਸੀ। 


author

Baljit Singh

Content Editor

Related News