ਈਰਾਨ ਨੇ ਉਡਾਇਆ ਟਰੰਪ ਦਾ ਮਜ਼ਾਕ! ਜਾਰੀ ਕੀਤਾ ਐਨੀਮੇਟਡ ਵੀਡੀਓ

Monday, Apr 27, 2026 - 12:15 PM (IST)

ਈਰਾਨ ਨੇ ਉਡਾਇਆ ਟਰੰਪ ਦਾ ਮਜ਼ਾਕ! ਜਾਰੀ ਕੀਤਾ ਐਨੀਮੇਟਡ ਵੀਡੀਓ

ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਖਿੱਚੋਤਾਣ ਦਰਮਿਆਨ ਈਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਨਵਾਂ 'ਲੈਗੋ-ਸਟਾਈਲ' (Lego-style) ਐਨੀਮੇਟਡ ਵੀਡੀਓ ਜਾਰੀ ਕੀਤਾ ਹੈ। ਇਹ ਵੀਡੀਓ ਵ੍ਹਾਈਟ ਹਾਊਸ ਕੋਰਸਪੌਂਡੈਂਟਸ ਡਿਨਰ ਦੌਰਾਨ ਹੋਈ ਗੋਲੀਬਾਰੀ ਦੀ ਘਟਨਾ ਅਤੇ ਉਸ ਤੋਂ ਬਾਅਦ ਟਰੰਪ ਦੇ ਸੁਰੱਖਿਆ ਘੇਰੇ ਵਿੱਚੋਂ ਬਾਹਰ ਨਿਕਲਣ ਦੇ ਤਰੀਕੇ 'ਤੇ ਵਿਅੰਗ ਕਰਦਾ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਐਨੀਮੇਟਡ ਵੀਡੀਓ ਵਿੱਚ ਇੱਕ ਰੈਪ-ਸਟਾਈਲ ਗੀਤ ਰਾਹੀਂ ਟਰੰਪ ਦੀ ਲੀਡਰਸ਼ਿਪ ਦੀ ਆਲੋਚਨਾ ਕੀਤੀ ਗਈ ਹੈ। ਵੀਡੀਓ ਵਿੱਚ ਸੁਰੱਖਿਆ ਪ੍ਰਬੰਧ ਅਤੇ ਘਟਨਾ ਨਾਲ ਜੁੜੀਆਂ ਸਥਿਤੀਆਂ ‘ਤੇ ਸਵਾਲ ਉਠਾਏ ਗਏ ਹਨ। ਜ਼ਿਕਰਯੋਗ ਹੈ ਕਿ ਵ੍ਹਾਈਟ ਹਾਊਸ ਵਿੱਚ ਰਾਤ ਦੇ ਖਾਣੇ ਦੌਰਾਨ ਗੋਲੀਬਾਰੀ ਦੀਆਂ ਖ਼ਬਰਾਂ ਮਗਰੋਂ ਹਫੜਾ-ਦਫੜੀ ਮਚ ਗਈ ਸੀ, ਉਸ ਵੇਲੇ ਟਰੰਪ ਮੰਚ ਤੋਂ ਸੰਬੋਧਨ ਕਰ ਰਹੇ ਸਨ। ਸੀਕਰੇਟ ਸਰਵਿਸ ਦੇ ਏਜੰਟਾਂ ਨੇ ਟਰੰਪ ਨੂੰ ਤੁਰੰਤ ਉੱਥੋਂ ਸੁਰੱਖਿਅਤ ਬਾਹਰ ਕੱਢਿਆ ਸੀ। ਈਰਾਨੀ ਵੀਡੀਓ ਵਿੱਚ ਇਸ ਪੂਰੀ ਘਟਨਾ ਨੂੰ "ਸਟੇਜਡ ਸੀਨ" (ਪਹਿਲਾਂ ਤੋਂ ਤੈਅ ਡਰਾਮਾ) ਕਰਾਰ ਦਿੱਤਾ ਗਿਆ ਹੈ।

 

ਵੀਡੀਓ ਵਿੱਚ ਟਰੰਪ 'ਤੇ ਦੋਸ਼ ਲਗਾਇਆ ਗਿਆ ਹੈ ਕਿ ਜਦੋਂ ਵੀ ਉਨ੍ਹਾਂ ਦੀ ਲੋਕਪ੍ਰਿਯਤਾ ਜਾਂ ਪੋਲ ਨੰਬਰ ਘਟਦੇ ਹਨ, ਤਾਂ ਉਹ ਜਨਤਾ ਦਾ ਧਿਆਨ ਖਿੱਚਣ ਲਈ ਅਜਿਹੀਆਂ ਨਾਟਕੀ ਘਟਨਾਵਾਂ ਦਾ ਸਹਾਰਾ ਲੈਂਦੇ ਹਨ। ਗੀਤ ਦੇ ਬੋਲਾਂ ਵਿੱਚ ਕਿਹਾ ਗਿਆ ਹੈ, "ਹਰ ਵਾਰ ਜਦੋਂ ਤੁਹਾਡੇ ਪੋਲ ਨੰਬਰ ਡਿੱਗਦੇ ਹਨ, ਤੁਸੀਂ ਉਹੀ ਪੁਰਾਣੀ ਸਕੀਮ ਵਰਤਦੇ ਹੋ"। ਕਲਿੱਪ ਵਿੱਚ ਟਰੰਪ ਨੂੰ “ਕਮਜ਼ੋਰ” ਦੱਸਦੇ ਹੋਏ ਕਿਹਾ ਗਿਆ ਹੈ ਕਿ ਉਹ ਜਨਤਕ ਮੰਚ ‘ਤੇ ਮਜ਼ਬੂਤ ਦਿਖਣ ਦੀ ਕੋਸ਼ਿਸ਼ ਕਰਦੇ ਹਨ, ਪਰ ਪਰਦੇ ਦੇ ਪਿੱਛੇ ਉਨ੍ਹਾਂ ਦਾ ਮਜ਼ਾਕ ਬਣਾਇਆ ਜਾਂਦਾ ਹੈ। “ਸਨੋਫਲੇਕ” ਅਤੇ “ਰੋਸਟ” ਵਰਗੇ ਸ਼ਬਦਾਂ ਰਾਹੀਂ ਉਨ੍ਹਾਂ ਦੀ ਆਲੋਚਨਾ ਕੀਤੀ ਗਈ ਹੈ। ਵੀਡੀਓ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਡਿਨਰ ਦੌਰਾਨ ਜੋ ਕੁਝ ਹੋਇਆ ਉਹ ਅਸਲ ਸੰਕਟ ਨਹੀਂ ਸੀ, ਸਗੋਂ ਇੱਕ ਗਲਤਫਹਮੀ ਅਤੇ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਡਰਾਮਾ ਸੀ। ਇਸ ਵਿੱਚ ‘ਖਾਲੀ ਪਲੇਟਾਂ’ ਅਤੇ ‘ਜਲਦੀ ਵਿੱਚ ਬਾਹਰ ਨਿਕਲਣਾ’ ਵਰਗੇ ਦ੍ਰਿਸ਼ ਦਿਖਾ ਕੇ ਵਿਅੰਗ ਕੀਤਾ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਈਰਾਨ ਦੇ ਸਮਰਥਨ 'ਚ ਆਇਆ ਰੂਸ! ਅਮਰੀਕਾ ਨੂੰ ਦੇ'ਤੀ ਨਸੀਹਤ

ਇਸ 'ਡਿਸ ਟਰੈਕ' ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਹੁਣ ਟਰੰਪ ਦੇ ਆਪਣੇ 'MAGA' ਸਮਰਥਕ ਵੀ ਜਾਗ ਰਹੇ ਹਨ ਅਤੇ ਦੇਸ਼ ਦੀ ਆਰਥਿਕ ਹਾਲਤ ਬਾਰੇ ਚਿੰਤਤ ਹਨ। ਵੀਡੀਓ ਅਨੁਸਾਰ ਭਾਵੇਂ ਟਰੰਪ ਅਮਰੀਕੀ ਮੀਡੀਆ ਨੂੰ ਕੰਟਰੋਲ ਕਰ ਸਕਦੇ ਹਨ, ਪਰ ਉਹ ਈਰਾਨ 'ਤੇ ਅਜਿਹਾ ਪ੍ਰਭਾਵ ਨਹੀਂ ਪਾ ਸਕਦੇ। ਮਾਹਿਰਾਂ ਅਨੁਸਾਰ ਇਹ ਵੀਡੀਓ ਪਹਿਲਾਂ ਵੀ ਅਜਿਹੀਆਂ ਐਨੀਮੇਸ਼ਨਾਂ ਬਣਾਉਣ ਵਾਲੇ ਪ੍ਰੋ-ਇਰਾਨੀ ਨੈੱਟਵਰਕਾਂ ਨਾਲ ਜੁੜਿਆ ਹੋ ਸਕਦਾ ਹੈ। ਹਾਲ ਹੀ ਵਿੱਚ ਯੂਟਿਊਬ ਨੇ 'ਐਕਸਪਲੋਸਿਵ ਮੀਡੀਆ' ਨਾਮਕ ਇੱਕ ਗਰੁੱਪ 'ਤੇ ਪਾਬੰਦੀ ਲਗਾਈ ਸੀ, ਜੋ ਟਰੰਪ ਦਾ ਮਜ਼ਾਕ ਉਡਾਉਣ ਵਾਲੀਆਂ ਅਜਿਹੀਆਂ ਹੀ ਏ.ਆਈ. (AI) ਜਨਰੇਟਡ ਲੈਗੋ ਵੀਡੀਓਜ਼ ਬਣਾਉਣ ਲਈ ਜਾਣਿਆ ਜਾਂਦਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News