47ਵੇਂ ਦਿਨ ਵੀ ਨਹੀਂ ਬਹਾਲ ਹੋਇਆ ਇੰਟਰਨੈੱਟ ! ਈਰਾਨ 'ਚ ਡਿਜੀਟਲ ਬਲੈਕਆਊਟ ਨੇ ਤੋੜੇ ਰਿਕਾਰਡ

Wednesday, Apr 15, 2026 - 04:36 PM (IST)

47ਵੇਂ ਦਿਨ ਵੀ ਨਹੀਂ ਬਹਾਲ ਹੋਇਆ ਇੰਟਰਨੈੱਟ ! ਈਰਾਨ 'ਚ ਡਿਜੀਟਲ ਬਲੈਕਆਊਟ ਨੇ ਤੋੜੇ ਰਿਕਾਰਡ

ਤੇਹਰਾਨ (ਏ.ਐੱਨ.ਆਈ.): ਪੱਛਮੀ ਏਸ਼ੀਆ ਵਿੱਚ ਵਧਦੇ ਖੇਤਰੀ ਸੰਘਰਸ਼ ਦੇ ਵਿਚਕਾਰ ਈਰਾਨ ਪਿਛਲੇ 47 ਦਿਨਾਂ ਤੋਂ ਗੰਭੀਰ ਡਿਜੀਟਲ ਬਲੈਕਆਊਟ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਪੂਰਾ ਦੇਸ਼ ਗਲੋਬਲ ਵੈੱਬ ਤੋਂ ਲਗਭਗ ਕੱਟਿਆ ਗਿਆ ਹੈ। ਇੰਟਰਨੈੱਟ ਦੀ ਨਿਗਰਾਨੀ ਕਰਨ ਵਾਲੀ ਸੰਸਥਾ 'ਨੈੱਟਬਲੌਕਸ' (NetBlocks) ਅਨੁਸਾਰ ਈਰਾਨ ਵਿੱਚ ਆਮ ਜਨਤਾ ਲਈ ਅੰਤਰਰਾਸ਼ਟਰੀ ਕਨੈਕਟੀਵਿਟੀ ਬੰਦ ਹੋਏ ਨੂੰ 1,104 ਘੰਟੇ ਬੀਤ ਚੁੱਕੇ ਹਨ।

 

ਸਰੋਤਾਂ ਮੁਤਾਬਕ, ਈਰਾਨ ਵਿੱਚ ਡਿਜੀਟਲ ਪਹੁੰਚ ਜਨਵਰੀ ਦੇ ਸ਼ੁਰੂ ਵਿੱਚ ਹੋਏ ਘਰੇਲੂ ਪ੍ਰਦਰਸ਼ਨਾਂ ਤੋਂ ਬਾਅਦ ਘੱਟ ਹੋਣਈ ਸ਼ੁਰੂ ਹੋਈ ਸੀ। ਹਾਲਾਂਕਿ, ਫਰਵਰੀ ਦੇ ਅੰਤ ਵਿੱਚ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗ ਸ਼ੁਰੂ ਹੋਣ ਤੋਂ ਬਾਅਦ ਇਹਨਾਂ ਪਾਬੰਦੀਆਂ ਨੂੰ ਹੋਰ ਸਖ਼ਤ ਅਤੇ ਤੇਜ਼ ਕਰ ਦਿੱਤਾ ਗਿਆ। ਇਸ ਲੰਬੇ ਸਮੇਂ ਦੇ ਬੰਦ ਨੇ ਲੱਖਾਂ ਨਾਗਰਿਕਾਂ ਲਈ ਸੰਚਾਰ ਦੇ ਸਾਧਨਾਂ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਹੈ, ਜਿਸ ਨਾਲ ਦੇਸ਼ ਵਿੱਚ ਜਾਣਕਾਰੀ ਦਾ ਇੱਕ ਵੱਡਾ ਖਲਾਅ ਪੈਦਾ ਹੋ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ- 'ਅਮਰੀਕਾ ਨੂੰ 2000 ਕਰੋੜ ਦਾ ਨੁਕਸਾਨ!"; ਫ਼ਾਰਸ ਦੀ ਖਾੜੀ 'ਚ ਅਮਰੀਕੀ ਨਿਗਰਾਨੀ ਡਰੋਨ ਹੋਇਆ ਕ੍ਰੈਸ਼

ਮਾਹਿਰਾਂ ਦਾ ਮੰਨਣਾ ਹੈ ਕਿ ਇਹ ਹਾਲੀਆ ਇਤਿਹਾਸ ਵਿੱਚ ਰਾਜ ਦੁਆਰਾ ਲਗਾਈ ਗਈ ਸਭ ਤੋਂ ਮਹੱਤਵਪੂਰਨ ਡਿਜੀਟਲ ਸੈਂਸਰਸ਼ਿਪ ਵਿੱਚੋਂ ਇੱਕ ਹੈ। ਹਾਲਾਂਕਿ ਦੇਸ਼ ਦੇ ਅੰਦਰੂਨੀ ਨੈੱਟਵਰਕ ਅੰਸ਼ਕ ਤੌਰ 'ਤੇ ਕੰਮ ਕਰ ਰਹੇ ਹਨ, ਪਰ ਅੰਤਰਰਾਸ਼ਟਰੀ ਪਲੇਟਫਾਰਮਾਂ 'ਤੇ ਪਾਬੰਦੀ ਨੇ ਈਰਾਨ ਨੂੰ ਪੂਰੀ ਦੁਨੀਆ ਤੋਂ ਅਲੱਗ-ਥਲੱਗ ਕਰ ਦਿੱਤਾ ਹੈ। 1,104 ਘੰਟਿਆਂ ਦਾ ਇਹ ਅੰਕੜਾ ਈਰਾਨ ਵਿੱਚ ਕਨੈਕਟੀਵਿਟੀ ਦੇ ਇਸ ਡੂੰਘੇ ਸੰਕਟ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਈਰਾਨੀ ਸਰਕਾਰੀ ਮੀਡੀਆ (ISNA) ਅਨੁਸਾਰ ਇਸ ਸੰਕਟ ਦੇ ਵਿਚਕਾਰ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਸਪੱਸ਼ਟ ਕੀਤਾ ਹੈ ਕਿ ਹਾਲਾਂਕਿ ਈਰਾਨ ਰਚਨਾਤਮਕ ਗੱਲਬਾਤ ਲਈ ਵਚਨਬੱਧ ਹੈ ਪਰ ਉਹਨਾਂ ਦਾ ਦੇਸ਼ ਕਿਸੇ ਵੀ ਦਬਾਅ ਅੱਗੇ ਨਹੀਂ ਝੁਕੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News