ਸਾਬਕਾ ਅਧਿਕਾਰੀ ਨੇ CIA ਨੂੰ ਲਾ''ਤਾ 1600 ਕਰੋੜ ਦਾ ਚੂਨਾ ! ਕਬੂਲਿਆ ਜੁਰਮ

Thursday, Oct 08, 2026 - 09:39 AM (IST)

ਸਾਬਕਾ ਅਧਿਕਾਰੀ ਨੇ CIA ਨੂੰ ਲਾ''ਤਾ 1600 ਕਰੋੜ ਦਾ ਚੂਨਾ ! ਕਬੂਲਿਆ ਜੁਰਮ

ਇੰਟਰਨੈਸ਼ਨਲ ਡੈਸਕ- 300 ਸੋਨੇ ਦੀਆਂ ਇੱਟਾਂ ਹੜੱਪਣ ਦੇ ਨਾਲ ਸੀ. ਆਈ. ਏ. ਨੂੰ ਲੱਗਭਗ 1600 ਕਰੋੜ ਰੁਪਏ ਦਾ ਚੂਨਾ ਲਾਉਣ ਵਾਲੇ ਸਾਬਕਾ ਸੀ. ਆਈ. ਏ. ਦੇ ਅਫ਼ਸਰ ਡੇਵਿਡ ਰਸ਼ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਸ ਨੂੰ ਇਸ ਅਪਰਾਧ ਵਿਚ 20 ਸਾਲ ਤੱਕ ਦੀ ਜੇਲ ਹੋ ਸਕਦੀ ਹੈ। ਮਾਮਲੇ ਦੀ ਅਗਲੀ ਸੁਣਵਾਈ 28 ਜਨਵਰੀ ਨੂੰ ਹੋਵੇਗੀ। 

ਐੱਫ. ਬੀ. ਆਈ. ਨੇ ਬੀਤੀ 18 ਮਈ ਨੂੰ ਵਰਜੀਨੀਆ ਸਥਿਤ ਡੇਵਿਡ ਰਸ਼ ਦੇ ਘਰ ’ਤੇ ਛਾਪੇਮਾਰੀ ਕੀਤੀ ਸੀ। ਉਦੋਂ ਉਸ ਦੇ ਘਰੋਂ 300 ਸੋਨੇ ਦੀਆਂ ਇੱਟਾਂ, 20 ਲੱਖ ਡਾਲਰ ਨਕਦ ਅਤੇ 35 ਲਗਜ਼ਰੀ ਘੜੀਆਂ ਬਰਾਮਦ ਹੋਈਆਂ ਸਨ। ਉਸ ’ਤੇ ਦੋਸ਼ ਲੱਗਿਆ ਸੀ ਕਿ ਉਸ ਨੇ ਫਰਜ਼ੀ ਸੀ.ਆਈ.ਏ. ਪ੍ਰੋਗਰਾਮ ਬਣਾ ਕੇ ਅਤੇ ਆਪਣੀਆਂ ਵਿੱਦਿਅਕ ਅਤੇ ਫੌਜੀ ਯੋਗਤਾਵਾਂ ਬਾਰੇ ਝੂਠ ਬੋਲ ਕੇ ਅਮਰੀਕਾ ਦੀ ਸਭ ਤੋਂ ਵੱਡੀ ਗੁਪਤਚਰ ਏਜੰਸੀ ਨੂੰ ਕਰੋੜਾਂ ਡਾਲਰ ਦਾ ਚੂਨਾ ਲਾਇਆ। 

ਡੇਵਿਡ ਰਸ਼ ਨੂੰ ਐੱਫ.ਬੀ.ਆਈ. ਨੇ 19 ਮਈ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਰਸ਼ ਨੇ ਨਵੰਬਰ 2025 ਤੋਂ ਮਾਰਚ 2026 ਦੇ ਵਿਚਕਾਰ ਕੰਮਕਾਜੀ ਖਰਚਿਆਂ ਦਾ ਬਹਾਨਾ ਬਣਾ ਕੇ ਸਰਕਾਰ ਤੋਂ ਇਹ ਸਾਰਾ ਸੋਨਾ ਅਤੇ ਵਿਦੇਸ਼ੀ ਮੁਦਰਾ ਲਈ ਸੀ ਅਤੇ ਉਸ ਨੂੰ ਆਪਣੇ ਘਰ ਵਿਚ ਲੁਕਾ ਦਿੱਤਾ ਸੀ।


author

Harpreet SIngh

Content Editor

Related News