ਈਰਾਨ ਦਾ ਤਾਲਿਬਾਨ ਨੂੰ ਝਟਕਾ, ਸਿਰਫ ਚੁਣੀ ਹੋਈ ਸਰਕਾਰ ਨੂੰ ਹੀ ਦੇਵੇਗਾ ਸਮਰਥਨ

Monday, Sep 06, 2021 - 11:35 AM (IST)

ਰਾਸ਼ਟਰਪਤੀ ਰਈਸੀ ਨੇ ਕਿਹਾ- ਅਫਗਾਨਿਸਤਾਨ ’ਚ ਕਰਵਾਓ ਚੋਣਾਂ
ਤੇਹਰਾਨ- ਈਰਾਨ ਦੇ ਰਾਸ਼ਟਰਪਤੀ ਨੇ ਅਫਗਾਨਿਸਤਾਨ ’ਚ ਛੇਤੀ ਤੋਂ ਛੇਤੀ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ ਤਾਕਿ ਦੇਸ਼ ਦਾ ਭਵਿੱਖ ਨਿਰਧਾਰਤ ਹੋ ਸਕੇ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਅਫਗਾਨਿਸਤਾਨ ’ਚ ਫਿਰ ਤੋਂ ਅਮਨ ਕਾਇਮ ਹੋ ਸਕੇਗਾ। ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਅਸੀਂ ਅਫਗਾਨ ਜਨਤਾ ਵੱਲੋਂ ਚੁਣੀ ਹੋਈ ਸਰਕਾਰ ਦਾ ਸਮਰਥਨ ਕਰਾਂਗੇ। ਇਸ ਦਾ ਮਤਲੱਬ ਇਹ ਕੱਢਿਆ ਜਾ ਰਿਹਾ ਹੈ ਕਿ ਈਰਾਨ ਨੇ ਤਾਲਿਬਾਨ ਦੀ ਸਰਕਾਰ ਨੂੰ ਮਾਨਤਾ ਦੇਣ ਤੋਂ ਇਨਕਰ ਕਰ ਦਿੱਤਾ ਹੈ ਜੋ ਉਸ ਦੇ ਲਈ ਵੱਡਾ ਝੱਟਕਾ ਹੈ।

ਸ਼ਨੀਵਾਰ ਨੂੰ ਸਰਕਾਰੀ ਟੈਲੀਵਿਜ਼ਨ ਚੈਨਲ ਨਾਲ ਗੱਲਬਾਤ ’ਚ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਨੇ ਕਿਹਾ ਕਿ ਅਫਗਾਨ ਲੋਕਾਂ ਨੂੰ ਛੇਤੀ ਤੋਂ ਛੇਤੀ ਆਪਣੀ ਸਰਕਾਰ ਬਣਾਉਣ ਲਈ ਵੋਟ ਦੇਣੀ ਚਾਹੀਦੀ ਹੈ। ਉੱਥੇ ਸਰਕਾਰ ਬਣਨੀ ਚਾਹੀਦੀ ਹੈ ਜੋ ਜਨਤਾ ਦੀਆਂ ਵੋਟਾਂ ਨਾਲ ਚੁਣੀ ਜਾਵੇ ਅਤੇ ਜਨਤਾ ਦੀ ਹੋਵੇ। ਇਸਲਾਮਿਕ ਰਿਪਬਲਿਕ ਈਰਾਨ ਨੇ ਅਫਗਾਨਿਸਤਾਨ ’ਚ ਹਮੇਸ਼ਾ ਅਮਨ ਚਾਹਿਆ ਹੈ, ਖੂਨ-ਖਰਾਬਾ ਅਤੇ ਆਪਣਿਆਂ ਦੀ ਹੱਤਿਆ ਬੰਦ ਹੋਣ ਦੀ ਦੁਆ ਕੀਤੀ ਹੈ ਅਤੇ ਜਨਤਾ ਦੀ ਇੱਛਾ ਅਨੁਸਾਰ ਪ੍ਰਭੂਸੱਤਾ ਚਾਹੀ ਹੈ।


Tarsem Singh

Content Editor

Related News