ਈਰਾਨ ਤੇ ਰੂਸ ਦੇ ਹੈਕਰ ਅਮਰੀਕੀ ਚੋਣਾਂ ''ਚ ਕਰ ਰਹੇ ਦਖ਼ਲਅੰਦਾਜ਼ੀ, ਲੋਕਾਂ ਨੂੰ ਦੇ ਰਹੇ ਧਮਕੀਆਂ

Friday, Oct 23, 2020 - 09:12 AM (IST)

ਈਰਾਨ ਤੇ ਰੂਸ ਦੇ ਹੈਕਰ ਅਮਰੀਕੀ ਚੋਣਾਂ ''ਚ ਕਰ ਰਹੇ ਦਖ਼ਲਅੰਦਾਜ਼ੀ, ਲੋਕਾਂ ਨੂੰ ਦੇ ਰਹੇ ਧਮਕੀਆਂ

ਬੋਸਟਨ, (ਭਾਸ਼ਾ)- ਫਲੋਰਿਡਾ ਅਤੇ ਪੇਨਸਿਲਵੇਨੀਆ ਸਣੇ 4 ਸੂਬਿਆਂ ਦੇ ਡੈਮੋਕ੍ਰੇਟਿਕ ਵੋਟਰਾਂ ਨੂੰ ਧਮਕੀ ਭਰੇ ਈਮੇਲ ਆਏ ਹਨ, ਜਿਸ ਵਿਚ ਕਿਹਾ ਗਿਆ ਹੈ ਕਿ ਜੇਕਰ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੱਖ ’ਚ ਵੋਟ ਨਹੀਂ ਪਾਉਣਗੇ ਤਾਂ ਉਨ੍ਹਾਂ ਨੂੰ ਦੇਖ ਲਿਆ ਜਾਏਗਾ।

ਇਸ ਸਭ ਲਈ ਅਮਰੀਕਾ ਨੇ ਈਰਾਨ ਅਤੇ ਰੂਸ ’ਤੇ ਕਈ ਗੰਭੀਰ ਦੋਸ਼ ਲਗਾਏ ਹਨ। ਅਮਰੀਕੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਰਾਤ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਈਰਾਨ ਅਤੇ ਰੂਸ ਅਮਰੀਕੀ ਵੋਟਰਾਂ ਨੂੰ ਧਮਕਾਉਣ ਅਤੇ ਕਈ ਸੂਬਿਆਂ ’ਚ ਅਸ਼ਾਂਤੀ ਲਈ ਜ਼ਿੰਮੇਵਾਰ ਹਨ। ਈਰਾਨ ਨੇ ਵੋਟਰਾਂ ਨੂੰ ਡਰਾਉਣ ਅਤੇ ਟਰੰਪ ਨੂੰ ਨੁਕਸਾਨ ਪਹੁੰਚਾਉਣ ਲਈ ਈਮੇਲ ਭੇਜੀਆਂ ਹਨ। ਇਹੋ ਨਹੀਂ, ਈਰਾਨ ਅਤੇ ਰੂਸ ਨੇ ਚੋਣਾਂ ’ਚ ਦਖਲਅੰਦਾਜ਼ੀ ਕਰਨ ਦੇ ਟੀਚੇ ਨਾਲ ਕੁਝ ਵੋਟਰਾਂ ਦਾ ਰਜਿਸਟ੍ਰੇਸ਼ਨ ਡਾਟਾ ਵੀ ਹਾਸਲ ਕੀਤਾ ਹੈ।

ਅਮਰੀਕੀ ਖੁਫੀਆ ਵਿਭਾਗ ਦੇ ਡਾਇਰੈਕਟਰ ਜਾ ਰੈਟਕਲਿਫ ਅਤੇ ਐੱਫ. ਬੀ. ਆਈ. ਦੇ ਡਾਇਰੈਕਟਰ ਕ੍ਰਿਸ ਰੇ ਨੇ ਕਿਹਾ ਕਿ ਅਮਰੀਕਾ 2020 ਅਮਰੀਕੀ ਚੋਣਾਂ ’ਚ ਦਖਲਅੰਦਾਜ਼ੀ ਕਰਨ ਵਾਲੇ ਦੇਸ਼ਾਂ ’ਤੇ ਜੁਰਮਾਨਾ ਲਗਾਏਗਾ।
 


author

Lalita Mam

Content Editor

Related News