ਪ੍ਰਮਾਣੂ ਸਮਝੌਤੇ ''ਤੇ ਸਹਿਮਤੀ ਤੋਂ ਪਹਿਲਾਂ ਅਮਰੀਕਾ ਸਾਰੀਆਂ ਪਾਬੰਦੀਆਂ ਹਟਾਏ : ਈਰਾਨ

02/08/2021 1:45:41 AM

ਤਹਿਰਾਨ-ਈਰਾਨ ਦੇ ਸਰਬੋਤਮ ਨੇਤਾ ਆਯਤੁੱਲਾ ਅਲੀ ਖਾਮਨੇਈ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਚਾਹੁੰਦਾ ਹੈ ਕਿ ਈਰਾਨ ਪੱਛਮੀ ਸ਼ਕਤੀਆਂ ਨਾਲ ਕੀਤੇ ਗਏ ਪ੍ਰਮਾਣੂ ਸਮਝੌਤਿਆਂ ਦੀ ਆਪਣੀ ਵਚਨਬੱਧਤਾ 'ਤੇ ਵਾਪਸ ਪਰਤੇ ਤਾਂ ਪਹਿਲਾਂ ਉਸ ਨੂੰ ਸਾਰੀਆਂ ਪਾਬੰਦੀਆਂ ਹਟਾਉਣੀਆਂ ਹੋਣਗੀਆਂ। ਸਰਕਾਰੀ ਟੀ.ਵੀ. ਚੈਨਲ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡੇਨ ਦੇ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਖਾਮਨੇਈ ਦੀ ਇਹ ਟਿੱਪਣੀ ਪ੍ਰਸਾਰਿਤ ਕੀਤੀ ਗਈ ਹੈ।

ਇਹ ਵੀ ਪੜ੍ਹੋ -ਸਰਹੱਦ ਵਿਵਾਦ ਦੇ ਬਾਵਜੂਦ ਭਾਰਤ-ਨੇਪਾਲ ਨੇ ਮਿਲ ਕੇ ਕੀਤਾ ਨਵੀਂ ਸੜਕ ਦਾ ਉਦਘਾਟਨ

ਬਾਈਡੇਨ ਦੁਬਾਰਾ ਈਰਾਨ ਨਾਲ ਸਮਝੌਤੇ ਦਾ ਚਾਹਵਾਨ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਲ 2018 'ਚ ਇਕਪਾਸੜ ਕਾਰਵਾਈ ਕਰਦੇ ਹੋਏ ਅਮਰੀਕਾ ਨੂੰ ਸਮਝੌਤੇ ਤੋਂ ਵੱਖ ਕਰ ਲਿਆ ਸੀ। ਖਾਮਨੇਈ ਨੇ ਕਿਹਾ ਕਿ ਜੇਕਰ ਉਹ ਚਾਹੁੰਦਾ ਹੈ ਕਿ ਈਰਾਨ ਆਪਣੀ ਵਚਨਬੱਧਤਾ 'ਤੇ ਪਰਤੇ ਤਾਂ ਅਮਰੀਕਾ ਨੂੰ ਪਹਿਲਾਂ ਸਾਰੀਆਂ ਪਾਬੰਦੀਆਂ ਹਟਾਉਣੀਆਂ ਹੋਣਗੀਆਂ। ਇਸ ਤੋਂ ਬਾਅਦ ਅਸੀਂ ਇਸ ਦੀ ਤਸਦੀਕ ਕਰਾਂਗੇ ਅਤੇ ਦੇਖਾਂਗੇ ਕਿ ਕੀ ਪਾਬੰਦੀਆਂ ਸਹੀ ਢੰਗ ਨਾਲ ਹਟਾਈਆਂ ਗਈਆਂ ਹਨ? ਇਸ ਤੋਂ ਬਾਅਦ ਅਸੀਂ ਆਪਣੀ ਵਚਨਬੱਧਤਾ ਦਾ ਪਾਲਣ ਕਰਾਂਗੇ।  

ਇਹ ਵੀ ਪੜ੍ਹੋ -PDM ਨੇ 9 ਫਰਵਰੀ ਨੂੰ ਇਮਰਾਨ ਸਰਕਾਰ ਵਿਰੁੱਧ ਮਹਾਰੈਲੀ ਦਾ ਕੀਤਾ ਐਲਾਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News