ਇਰਾਨ ਨੇ ਅੱਤਵਾਦੀ ਵਿੱਤੀ ਪੋਸ਼ਣ ਖਿਲਾਫ ਸੰਯੁਕਤ ਰਾਸ਼ਟਰ ਦੇ ਬਿੱਲ ਨੂੰ ਕੀਤਾ ਰੱਦ

Sunday, Nov 04, 2018 - 05:45 PM (IST)

ਤੇਹਰਾਨ (ਏ.ਐਫ.ਪੀ.)- ਈਰਾਨ ਦੀ ਸ਼ਕਤੀਸ਼ਾਲੀ ਗਾਰਡੀਅਨ ਕੌਂਸਲ ਨੇ ਅੱਤਵਾਦੀਆਂ ਨੂੰ ਵਿੱਤੀ ਪੋਸ਼ਣ ਖਿਲਾਫ ਰਾਸ਼ਟਰਾਂ ਦੇ ਸੰਯੁਕਤ ਰਾਸ਼ਟਰ ਸਮਝੌਤੇ ਵਿਚ ਸ਼ਾਮਲ ਹੋਣ ਸਬੰਧੀ ਇਕ ਬਿੱਲ ਨੂੰ ਐਤਵਾਰ ਨੂੰ ਰੱਦ ਕਰ ਦਿੱਤਾ। ਇਸ ਬਿੱਲ ਨੂੰ ਵਿਸ਼ਵ ਨਾਲ ਵਪਾਰ ਅਤੇ ਬੈਂਕਿੰਗ ਸਬੰਧ ਬਣਾਏ ਰੱਖਣ ਲਈ ਅਹਿਮ ਮੰਨਿਆ ਜਾ ਰਿਹਾ ਹੈ। ਕੰਜ਼ਰਵੇਟਿਵ ਦਬਦਬੇ ਵਾਲੀ ਕੌਂਸਲ ਨੇ ਕਿਹਾ ਕਿ ਬਿੱਲ ਦੇ ਪਹਿਲੂ ਇਸਲਾਮੀ ਕਾਨੂੰਨ ਅਤੇ ਸੰਵਿਧਾਨ ਖਿਲਾਫ ਹੈ ਅਤੇ ਇਸ ਨੂੰ ਸੰਸ਼ੋਧਨ ਲਈ ਸੰਸਦ ਮੈਂਬਰਾਂ ਕੋਲ ਵਾਪਸ ਭੇਜਿਆ ਗਿਆ ਹੈ।

ਕੌਂਸਲ ਸੰਸਦ ਰਾਹੀਂ ਪਾਸ ਕਾਨੂੰਨ ਦੀ ਨਿਗਰਾਨੀ ਕਰਦੀ ਹੈ। ਬੁਲਾਰੇ ਅੱਬਾਸ ਅਲੀ ਕਾਦਖੋਦਈ ਨੇ ਟਵਿੱਟਰ 'ਤੇ ਕਿਹਾ ਕਿ ਗਾਰਡੀਅਨ ਕੌਂਸਲ ਨੇ ਬਿੱਲ ਦੀ ਸਮੀਖਿਆ ਲਈ ਕਈ ਮੀਟਿੰਗਾਂ ਕੀਤੀਆਂ ਅਤੇ ਇਹ ਮੰਨਿਆ ਗਿਆ ਕਿ ਇਸ ਵਿਚ ਕਈ ਖਾਮੀਆਂ ਅਤੇ ਅਸਪੱਸ਼ਟਤਾ ਹੈ। ਜ਼ਿਕਰਯੋਗ ਹੈ ਕਿ ਇਸ ਬਿੱਲ ਨੂੰ 7 ਅਕਤੂਬਰ ਨੂੰ ਸੰਸਦ ਵਲੋਂ ਮਾਮੂਲੀ ਬਹੁਮਤ ਤੋਂ ਪਾਸ ਕਰ ਦਿੱਤਾ ਗਿਆ ਸੀ।


Related News