ਯੂਨਾਨ ਦੇ ਸਮੁੰਦਰ ਖੇਤਰ 'ਚ ਜਹਾਜ਼ ਜ਼ਬਤ ਕਰਨ ਨੂੰ ਲੈ ਕੇ ਈਰਾਨ ਨੇ ਪ੍ਰਗਟਾਇਆ ਵਿਰੋਧ

Friday, May 27, 2022 - 06:53 PM (IST)

ਯੂਨਾਨ ਦੇ ਸਮੁੰਦਰ ਖੇਤਰ 'ਚ ਜਹਾਜ਼ ਜ਼ਬਤ ਕਰਨ ਨੂੰ ਲੈ ਕੇ ਈਰਾਨ ਨੇ ਪ੍ਰਗਟਾਇਆ ਵਿਰੋਧ

ਤਹਿਰਾਨ-ਈਰਾਨ ਦੇ ਯੂਨਾਨੀ ਅਧਿਕਾਰੀਆਂ ਵੱਲੋਂ ਪਿਛਲੇ ਮਹੀਨੇ ਅਮਰੀਕਾ ਦੇ ਕਥਿਤ ਦਬਾਅ 'ਚ ਜ਼ਬਤ ਕੀਤੇ ਗਏ ਆਪਣੇ ਜਹਾਜ਼ ਨੂੰ ਛੱਡਣ ਦੀ ਮੰਗ ਕੀਤੀ ਹੈ। ਇਹ ਜਾਣਕਾਰੀ ਈਰਾਨ ਦੇ ਸਰਕਾਰੀ ਮੀਡੀਆ ਨੇ ਸ਼ੁੱਕਰਵਾਰ ਨੂੰ ਦਿੱਤੀ। ਵਿਦੇਸ਼ ਮੰਤਰਾਲਾ ਨੇ ਇਸ ਘਟਨਾ 'ਤੇ ਆਪਣਾ ਕੂਟਨੀਤਕ ਵਿਰੋਧ ਦਰਜ ਕਰਵਾਉਣ ਲਈ ਸਵਿਟਜ਼ਰਲੈਂਡ ਦੇ ਰਾਜਦੂ ਨੂੰ ਬੁਲਾਇਆ ਹੈ। ਸਵਿਟਜ਼ਰਲੈਂਡ ਦਾ ਰਾਜਦੂਤ ਤਹਿਰਾਨ 'ਚ ਅਮਰੀਕਾ ਦੀ ਨੁਮਾਇੰਦਗੀ ਕਰਦਾ ਹੈ, ਕਿਉਂਕਿ ਇਸ ਦਾ (ਅਮਰੀਕਾ ਦਾ) ਇਥੇ ਕੋਈ ਦੂਤਘਰ ਨਹੀਂ ਹੈ।

ਇਹ ਵੀ ਪੜ੍ਹੋ : ਪਾਕਿ 'ਚ ਤੇਲ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ

ਸਮਾਚਾਰ ਏਜੰਸੀ ਇਰਨਾ ਨੇ ਖਬਰ ਦਿੱਤੀ ਹੈ ਕਿ ਈਰਾਨ ਨੇ ਆਪਣੇ ਜਹਾਜ਼ ਨੂੰ ਜ਼ਬਤ ਕਰਨ ਦੀ ਗਤੀਵਿਧੀ ਨੂੰ ਅੰਤਰਰਾਸ਼ਟਰੀ ਸਮੁੰਦਰੀ ਕਾਨੂੰਨ ਅਤੇ ਅੰਤਰਰਾਸ਼ਟਰੀ ਸੰਧੀਆਂ ਦੀ ਉਲੰਘਣਾ ਕਰਾਰ ਦਿੱਤਾ ਹੈ। ਉਥੇ ਦੂਜੇ ਪਾਸੇ ਯੂਨਾਨੀ ਮੀਡੀਆ ਨੇ ਜ਼ਬਤ ਕੀਤੇ ਗਏ ਈਰਾਨੀ ਜਹਾਜ਼ ਨੂੰ ਕੱਚੇ ਤੇਲ ਦਾ ਟੈਂਕਰ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਟੈਂਕਰ ਅੰਤਰਰਾਸ਼ਟਰੀ ਪਾਬੰਦੀਆਂ ਦੀ ਉਲੰਘਣਾ ਕਰਕੇ ਤੇਲ ਲਿਆਜਾ ਰਿਹਾ ਸੀ।

ਇਹ ਵੀ ਪੜ੍ਹੋ : ਸਰਕਾਰ ਵੱਲੋਂ ਜੂਨ ਮਹੀਨੇ ਤੱਕ 5,000 ਏਕੜ ਜ਼ਮੀਨ ਕਬਜ਼ਾ ਮੁਕਤ ਕਰਵਾਉਣ ਦਾ ਟੀਚਾ : ਕੁਲਦੀਪ ਧਾਲੀਵਾਲ

ਈਰਾਨ ਨੇ ਬੁੱਧਵਾਰ ਨੂੰ ਇਸ ਮਾਮਲੇ 'ਚ ਯੂਨਾਨ ਦੇ ਉਪ ਰਾਜਦੂਤ ਨੂੰ ਤਲਬ ਕੀਤਾ ਸੀ। ਇਹ ਘਟਨਾ ਅਮਰੀਕਾ ਅਤੇ ਈਰਾਨ ਦਰਮਿਆਨ ਤਣਾਅ ਦਰਮਿਆਨ ਵਾਪਰੀ ਹੈ। ਈਰਾਨ 'ਤੇ ਅੰਤਰਰਾਸ਼ਟਰੀ ਪਾਬੰਦੀਆਂ ਲਾਈਆਂ ਗਈਆਂ ਹਨ ਕਿਉਂਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2018 'ਚ ਈਰਾਨ ਦੇ 2015 ਦੇ ਪ੍ਰਮਾਣੂ ਸਮਝੌਤੇ ਨਾਲ ਅਮਰੀਕਾ ਨੂੰ ਵੱਖ ਕਰ ਲਿਆ ਸੀ।

ਇਹ ਵੀ ਪੜ੍ਹੋ : VEL vs TRL : ਟ੍ਰੇਲਬਲੇਜਰਸ ਨੇ ਵੋਲੇਸਿਟੀ ਨੂੰ 16 ਦੌੜਾਂ ਨਾਲ ਹਰਾਇਆ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

Karan Kumar

Content Editor

Related News