ਜੇਕਰ ਸਾਊਦੀ ਅਰਬ ਬਦਲੇ ਤਾਂ ਬਿਹਤਰ ਸੰਬੰਧ ਸੰਭਵ : ਈਰਾਨ

12/10/2017 4:11:21 PM

ਤਹਿਰਾਨ (ਭਾਸ਼ਾ)— ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਹੈ ਕਿ ਜੇਕਰ ਸਾਊਦੀ ਅਰਬ ਯਮਨ 'ਤੇ ਬੰਬਾਰੀ ਕਰਨਾ ਰੋਕ ਦੇਵੇ ਅਤੇ ਇਜ਼ਰਾਇਲ ਨਾਲ ਆਪਣੇ ਸੰਬੰਧ ਖਤਮ ਕਰ ਦੇਵੇ ਤਾਂ ਈਰਾਨ ਉਸ ਨਾਲ ਸੰਬੰਧ ਬਹਾਲ ਕਰਨ ਲਈ ਤਿਆਰ ਹੈ।
ਆਪਣੇ ਭਾਸ਼ਣ ਵਿਚ ਰੂਹਾਨੀ ਨੇ ਕਿਹਾ ਕਿ ਖੇਤਰੀ ਵਿਰੋਧੀਆਂ ਵਿਚ ਚੰਗੇ ਸੰਬੰਧ ਹੋ ਸਕਦੇ ਹਨ, ਜੇਕਰ ਸਾਊਦੀ ਅਰਬ ਆਪਣੇ ਝੂਠੇ ਦੋਸਤ ਇਜ਼ਰਾਇਲ ਨਾਲ ਸੰਬੰਧ ਖਤਮ ਕਰ ਲਵੇ ਅਤੇ ਯਮਨ 'ਤੇ ਅਣਮਨੁੱਖੀ ਬੰਬਾਰੀ ਬੰਦ ਕਰ ਦੇਵੇ। ਦੱਸਣਯੋਗ ਹੈ ਕਿ ਸਾਊਦੀ ਅਰਬ, ਇਜ਼ਰਾਇਲ ਨੂੰ ਮਾਨਤਾ ਨਹੀਂ ਦਿੰਦਾ ਹੈ ਪਰ ਈਰਾਨ ਦਾ ਵਿਰੋਧ ਕਰਨ 'ਚ ਇਨ੍ਹਾਂ ਦੋਹਾਂ ਦੇਸ਼ਾਂ ਦੇ ਸਾਂਝੇ ਹਿੱਤ ਹਨ।


Related News