''ਸਾਡਾ ਮਿਜ਼ਾਈਲ ਰਿਜ਼ਰਵ 120 ਫ਼ੀਸਦੀ ''ਤੇ..!'' ਇਰਾਨ ਦੇ ਵਿਦੇਸ਼ ਮੰਤਰੀ ਨੇ CIA ਦੇ ਦਾਅਵਿਆਂ ਨੂੰ ਕੀਤਾ ਖਾਰਜ
Saturday, May 09, 2026 - 10:36 AM (IST)
ਇੰਟਰਨੈਸ਼ਨਲ ਡੈਸਕ- ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਅਮਰੀਕਾ ਦੇ ਉਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਤਹਿਰਾਨ ਦੇ ਮਿਜ਼ਾਈਲ ਭੰਡਾਰ ਖ਼ਤਮ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਦੀ ਜਾਣਕਾਰੀ ਗ਼ਲਤ ਹੈ।
ਇਹ ਵੀ ਪੜ੍ਹੋ- ਅਮਰੀਕਾ ਤੋਂ ਫ਼ਿਰ ਭਰ-ਭਰ ਆਉਣਗੇ ਜਹਾਜ਼ ! ਮੁੜ ਤੇਜ਼ ਹੋਵੇਗੀ ਡਿਪੋਰਟੇਸ਼ਨ, ਟਰੰਪ ਨੇ ਬਦਲ'ਤੀ Game
ਅਰਾਘਚੀ ਨੇ ਦਾਅਵਾ ਕੀਤਾ ਕਿ ਇਰਾਨ ਦੀ ਮਿਜ਼ਾਈਲ ਸਮਰੱਥਾ ਖ਼ਤਮ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਸਾਡਾ ਮਿਜ਼ਾਈਲ ਰਿਜ਼ਰਵ 120 ਫ਼ੀਸਦੀ ’ਤੇ ਹੈ। ਅਰਾਘਚੀ ਨੇ ਇਹ ਵੀ ਕਿਹਾ ਕਿ ਇਰਾਨੀ ਜਨਤਾ ਦੀ ਰੱਖਿਆ ਲਈ ਦੇਸ਼ ਦੀ ਤਿਆਰੀ “1000 ਫ਼ੀਸਦੀ” ਹੈ। ਅਰਾਘਚੀ ਨੇ ਕਿਹਾ ਕਿ ਹਰ ਵਾਰ ਜਦੋਂ ਕੋਈ ਕੂਟਨੀਤਕ ਹੱਲ ਸਾਹਮਣੇ ਆਉਂਦਾ ਹੈ, ਅਮਰੀਕਾ ਲਾਪ੍ਰਵਾਹ ਫੌਜੀ ਕਾਰਵਾਈ ਦਾ ਰਸਤਾ ਚੁਣਦਾ ਹੈ। ਉਨ੍ਹਾਂ ਕਿਹਾ ਕਿ ਚਾਹੇ ਵਜ੍ਹਾ ਕੁਝ ਵੀ ਹੋਵੇ, ਨਤੀਜਾ ਇਕ ਹੀ ਰਹਿੰਦਾ ਹੈ, ਇਰਾਨੀ ਕਦੇ ਦਬਾਅ ਅੱਗੇ ਨਹੀਂ ਝੁਕਦੇ।
ਇਹ ਵੀ ਪੜ੍ਹੋ- ਕੈਨੇਡਾ 'ਚ ਵਧਦੀ ਜਾ ਰਹੀ ਬੇਰੁਜ਼ਗਾਰੀ ! ਤੋੜਿਆ ਪਿਛਲੇ 6 ਮਹੀਨਿਆਂ ਦਾ ਰਿਕਾਰਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
