ਈਰਾਨ ਪ੍ਰਮਾਣੂ ਸਮਝੌਤਾ ਬਚਾਉਣ ਦੀ ਕੋਸ਼ਿਸ਼ ''ਚ ਲੱਗੇ ਫਰਾਂਸ ਦੇ ਰਾਸ਼ਟਰਪਤੀ
Sunday, Jul 07, 2019 - 11:41 AM (IST)

ਪੈਰਿਸ— ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਨ ਨੇ ਕਿਹਾ ਕਿ ਉਹ ਈਰਾਨ ਅਤੇ ਪੱਛਮੀ ਸਹਿਯੋਗੀਆਂ ਵਿਚਕਾਰ 15 ਜੁਲਾਈ ਤਕ ਵਾਰਤਾ ਦੋਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ 'ਚ ਜੁਟੇ ਹਨ ਤਾਂਕਿ ਖੇਤਰ 'ਚ ਤਣਾਅ ਘੱਟ ਕੀਤਾ ਜਾ ਸਕੇ।
ਰਾਸ਼ਟਰਪਤੀ ਦਫਤਰ ਨੇ ਇਕ ਬਿਆਨ 'ਚ ਕਿਹਾ ਕਿ ਮੈਕਰੋਨ ਨੇ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਸ਼ਨੀਵਾਰ ਨੂੰ ਇਕ ਘੰਟੇ ਤੋਂ ਵਧੇਰੇ ਸਮੇਂ ਤਕ ਗੱਲਬਾਤ ਕੀਤੀ। ਇਹ ਵਾਰਤਾ ਅਜਿਹੇ ਸਮੇਂ ਹੋਈ ਜਦ ਤਹਿਰਾਨ ਅਤੇ ਅਮਰੀਕਾ ਵਿਚਕਾਰ ਵਿਰੋਧ ਦੀ ਸਥਿਤੀ ਬਣੀ ਹੋਈ ਹੈ। ਮੈਕਰੋਨ ਨੇ ਕਿਹਾ ਕਿ ਉਹ ਸਾਰੇ ਪੱਖਾਂ ਵਿਚਕਾਰ 15 ਜੁਲਾਈ ਤਕ ਵਾਰਤਾ ਦੋਬਾਰਾ ਸ਼ੁਰੂ ਕਰਾਉਣ ਦੀ ਕੋਸ਼ਿਸ਼ ਕਰਨਗੇ। ਬਿਆਨ 'ਚ ਵਿਸਥਾਰ ਨਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਿਛਲੇ ਸਾਲ ਇਸ ਸਮਝੌਤੇ ਤੋਂ ਪਿੱਛੇ ਹਟ ਗਏ ਸਨ, ਜਿਸ ਦੇ ਬਾਅਦ ਤੋਂ ਹੀ ਯੂਰਪ, ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਇਸ ਸਮਝੌਤੇ ਨੂੰ ਬਚਾਉਣ ਦੀ ਜੱਦੋ-ਜਹਿਦ 'ਚ ਲੱਗਾ ਹੈ।