ਈਰਾਨ ਨੇ ਕੀਤਾ ਪਰਮਾਣੂ ਸਮਝੌਤੇ ਦੀ ਤੈਅ ਹੱਦ ਤੋੜਣ ਦਾ ਐਲਾਨ

Sunday, Jul 07, 2019 - 08:45 PM (IST)

ਈਰਾਨ ਨੇ ਕੀਤਾ ਪਰਮਾਣੂ ਸਮਝੌਤੇ ਦੀ ਤੈਅ ਹੱਦ ਤੋੜਣ ਦਾ ਐਲਾਨ

ਤੇਹਰਾਨ— ਈਰਾਨ ਨੇ ਐਤਵਾਰ ਨੂੰ 2015 'ਚ ਪਰਮਾਣੁ ਸਮਝੌਤੇ ਦੇ ਤਹਿਤ ਯੂਰੇਨਿਅਮ ਉਤਪਾਦਨ ਦੀ ਤੈਅ ਸੀਮਾ ਨੂੰ ਤੋੜਨ ਦਾ ਐਲਾਨ ਕੀਤਾ ਹੈ। ਈਰਾਨ ਦੇ ਉਪ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ ਕਿ ਈਰਾਨ ਹੁਣ ਵੀ ਚਾਹੁੰਦਾ ਹੈ ਕਿ ਪਰਮਾਣੁ ਸਮਝੌਤਾ ਬਣਿਆ ਰਹੇ ਪਰ ਯੂਰਪ ਦੇ ਦੇਸ਼ ਆਪਣੀ ਪ੍ਰਤਿਬਧਤਾ ਤੋਂ ਪਿੱਛੇ ਹੱਟ ਰਹੇ ਹਨ।

ਅਮਰੀਕਾ 2018 'ਚ ਇਕਤਰਫਾ ਇਸ ਸਮਝੌਤੇ ਤੋਂ ਵੱਖ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੇ ਈਰਾਨ ਉੱਤੇ ਸਖਤ ਰੋਕ ਲਗਾ ਦਿੱਤੀ। ਈਰਾਨ ਦੇ ਇਸ ਐਲਾਨ ਨਾਲ ਸਮਝੌਤੇ ਦਾ ਉਲੰਘਣ ਹੋਵੇਗਾ। ਈਰਾਨ ਨੇ ਮਈ 'ਚ ਯੂਰੇਨਿਅਮ ਉਤਪਾਦਨ ਸ਼ੁਰੂ ਕਰਨ ਦੇ ਵੱਲ ਕਦਮ ਵਧਾਇਆ ਸੀ, ਜਿਸ ਦੀ ਵਰਤੋ ਰਿਏਕਟਰਾਂ ਲਈ ਬਾਲਣ ਅਤੇ ਪਰਮਾਣੂ ਹਥਿਆਰਾਂ ਨੂੰ ਬਣਾਉਣ ਲਈ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੇ ਪਹਿਲਾਂ ਤੋਂ ਜ਼ਿਆਦਾ ਮਾਤਰਾ 'ਚ ਯੂਰੇਨਿਅਮ ਦਾ ਭੰਡਾਰ ਕਰ ਲਿਆ ਹੈ। ਈਰਾਨ ਨੇ ਇਹ ਐਲਾਨ ਅਜਿਹੇ ਸਮੇਂ 'ਚ ਕੀਤਾ ਗਿਆ ਹੈ ਜਦੋਂ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਤੇ ਈਰਾਨੀ ਰਾਸ਼ਟਰਪਤੀ ਹਸਨ ਰੁਹਾਨੀ ਵਿਚਾਲੇ ਇਸ ਮਸਲੇ 'ਤੇ ਫੋਨ 'ਤੇ ਗੱਲਬਾਤ ਹੋਈ ਹੈ ਤੇ ਮੈਕਰੋਨ ਨੇ 2015 ਦੇ ਸਮਝੌਤੇ ਦੇ ਖ਼ਤਮ ਹੋਣ ਦੇ ਨਤੀਜੀਆਂ 'ਤੇ ਗੰਭੀਰ ਚਿੰਤਾ ਵਿਅਕਤ ਕੀਤੀ।


author

Baljit Singh

Content Editor

Related News