ਈਰਾਨ ਨੇ ਪਾਕਿ ਸਰਹੱਦ ’ਤੇ ਸੈਂਕੜੇ ਖੋਤਿਆਂ ਨੂੰ ਜਾਨੋਂ ਮਾਰਿਆ

Tuesday, Feb 21, 2023 - 02:13 PM (IST)

ਈਰਾਨ ਨੇ ਪਾਕਿ ਸਰਹੱਦ ’ਤੇ ਸੈਂਕੜੇ ਖੋਤਿਆਂ ਨੂੰ ਜਾਨੋਂ ਮਾਰਿਆ

ਬਲੋਚਿਸਤਾਨ (ਏਜੰਸੀ)- ਈਰਾਨ ਨੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਨੇੜੇ-ਤੇੜੇ ਦੇ ਇਲਾਕਿਆਂ ਵਿਚ ਸੈਂਕੜੇ ਖੋਤਿਆਂ ਨੂੰ ਜਾਨੋਂ ਮਾਰ ਦਿੱਤਾ ਹੈ। ਇਹ ਕੰਮ ਈਰਾਨੀ ਸੁਰੱਖਿਆ ਫੋਰਸਾਂ ਨੇ ਕੀਤਾ ਹੈ, ਜਿਨ੍ਹਾਂ ਨੂੰ ਇਹ ਸ਼ੱਕ ਸੀ ਕਿ ਇਨ੍ਹਾਂ ਖੋਤਿਆਂ ਦੀ ਵਰਤੋਂ ਪਾਕਿਸਤਾਨ ਲਈ ਤੇਲ ਸਮੱਗਲਿੰਗ ਲਈ ਕੀਤੀ ਜਾ ਰਹੀ ਹੈ। ਬੀਬੀਸੀ ਫਾਰਸੀ ਨੇ ਈਰਾਨੀ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਵਿਚ ਦੱਸਿਆ ਕਿ ਇਨ੍ਹਾਂ ਖੋਤਿਆਂ ਨੂੰ ਸਿਸਤਾਨ ਅਤੇ ਬਲੋਚਿਸਤਾਨ ਦੇ ਸਰਹੱਦੀ ਖੇਤਰ ਕਾਲੀਗਾਨ ਵਿਚ ਮਾਰਿਆ ਗਿਆ ਹੈ। ਇਕ ਵੀਡੀਓ ਕਲਿੱਪ ਵੀ ਵਾਇਰਲ ਹੋਈ ਹੈ, ਜਿਸ ਵਿਚ ਇਕ ਕੱਚੇ ਇਲਾਕੇ ਵਿਚ ਸੈਂਕੜੇ ਖੋਤਿਆਂ ਦੀਆਂ ਲਾਸ਼ਾਂ ਦਿਖਾਈ ਦੇ ਰਹੀਆਂ ਹਨ।

ਈਂਧਣ ਸਮੱਗਲਰਾਂ ਦਾ ਤਰੀਕਾ

ਸਥਾਨਕ ਸਮੱਗਲਰਾਂ ਕੋਲ ਆਮਤੌਰ ’ਤੇ 10 ਤੋਂ 20 ਖੋਤੇ ਹੁੰਦੇ ਹਨ। ਇਨ੍ਹਾਂ ਖੋਤਿਆਂ ’ਤੇ ਤੇਲ ਲੱਦ ਦਿੱਤਾ ਜਾਂਦਾ ਹੈ ਅਤੇ ਉਹ ਇਸਨੂੰ ਸਰਹੱਦ ਪਾਰ ਲਿਜਾਂਦੇ ਹਨ। ਸਰਹੱਦ ਦੇ ਨੇੜੇ-ਤੇੜੇ ਮਾਰੇ ਜਾਣ ’ਤੇ ਖੋਤਿਆਂ ਦੇ ਮਾਲਕ ਇਨ੍ਹਾਂ ’ਤੇ ਆਪਣਾ ਹੱਕ ਵੀ ਨਹੀਂ ਜਤਾਉਂਦੇ। ਸਰੱਹਦ 'ਤੇ ਸੁਰੱਖਿਆ ਫੋਰਸਾਂ ਵਲੋਂ ਖੋਤਿਆਂ ਨੂੰ ਮਾਰਨ ਦਾ ਸਿਲਸਿਲਾ ਪੁਰਾਣਾ ਹੈ। 2015 ਵਿਚ ਇਸਲਾਮੀ ਕੌਂਸਲ ਦੇ ਮੈਂਬਰਾਂ ਨੇ ਇਸਨੂੰ ਰੋਕਣ ਦੀ ਮੰਗ ਉਠਾਈ ਸੀ।

1100 ਕਿਲੋਮੀਟਰ ਲੰਬੀ ਸਰਹੱਦ

ਈਰਾਨ ਦੀ ਸਿਸਤਾਨ ਅਤੇ ਬਲੋਚਿਸਤਾਨ ਵਿਚ ਪਾਕਿਸਤਾਨ ਅਤੇ ਅਫਗਾਨਿਸਤਾਨ ਨਾਲ 1100 ਕਿਲੋਮੀਟਰ ਲੰਬੀ ਜ਼ਮੀਨੀ ਸਰਹੱਦ ਹੈ। ਬੇਰੋਜ਼ਗਾਰੀ ਕਾਰਨ ਇਹ ਇਲਾਕਾ ਤੇਲ ਦੀ ਸਮੱਗਲਿੰਗ ਦਾ ਕੇਂਦਰ ਮੰਨਿਆ ਜਾਂਦਾ ਹੈ। ਇਹ ਕਾਲੀਗਾਨ ਦਾ ਸਰਹੱਦੀ ਪਹਾੜੀ ਖੇਤਰ ਹੈ। ਇਹ ਖੋਤੇ ਈਂਧਣ ਨੂੰ ਸਰਹੱਦ ਦੇ ਦੂਸਰੇ ਪਾਸੇ ਪਹੁੰਚਾਉਣ ਤੋਂ ਬਾਅਦ ਇਲਾਕੇ ਵਿਚ ਘੁੰਮਦੇ ਹਨ।


author

cherry

Content Editor

Related News