Iran-Israel Conflict: ਈਰਾਨ ਤੋਂ ਭਾਰਤੀਆਂ ਦੀ ਵਾਪਸੀ ਸ਼ੁਰੂ, ਜ਼ਮੀਨੀ ਰਸਤੇ ਰਾਹੀਂ ਭੇਜੇ ਜਾ ਰਹੇ ਅਰਮੀਨੀਆ

Tuesday, Jun 17, 2025 - 01:44 AM (IST)

Iran-Israel Conflict: ਈਰਾਨ ਤੋਂ ਭਾਰਤੀਆਂ ਦੀ ਵਾਪਸੀ ਸ਼ੁਰੂ, ਜ਼ਮੀਨੀ ਰਸਤੇ ਰਾਹੀਂ ਭੇਜੇ ਜਾ ਰਹੇ ਅਰਮੀਨੀਆ

ਅੰਤਰਰਾਸ਼ਟਰੀ ਡੈਸਕ : ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਚੌਥੇ ਦਿਨ 'ਚ ਪਹੁੰਚ ਗਈ ਹੈ ਅਤੇ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਅਜਿਹੀ ਸਥਿਤੀ ਵਿੱਚ ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਇੱਕ ਵੱਡਾ ਅਤੇ ਤੇਜ਼ ਬਚਾਅ ਕਾਰਜ ਸ਼ੁਰੂ ਕੀਤਾ ਹੈ।

ਪਹਿਲੇ ਬੈਚ 'ਚ 100 ਭਾਰਤੀਆਂ ਨੂੰ ਕੱਢਿਆ 
ਸਰਕਾਰੀ ਸੂਤਰਾਂ ਅਨੁਸਾਰ, ਭਾਰਤ ਨੇ ਈਰਾਨ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ। ਪਹਿਲੇ ਬੈਚ ਵਿੱਚ ਅੱਜ ਰਾਤ ਤੱਕ 100 ਭਾਰਤੀ ਨਾਗਰਿਕਾਂ ਨੂੰ ਈਰਾਨ ਤੋਂ ਜ਼ਮੀਨੀ ਰਸਤੇ ਰਾਹੀਂ ਅਰਮੀਨੀਆ ਭੇਜਿਆ ਜਾ ਰਿਹਾ ਹੈ। ਇਹ ਕਦਮ ਨਵੀਂ ਦਿੱਲੀ ਅਤੇ ਤਹਿਰਾਨ ਵਿਚਕਾਰ ਕੂਟਨੀਤਕ ਗੱਲਬਾਤ ਤੋਂ ਬਾਅਦ ਸੰਭਵ ਹੋਇਆ ਹੈ।

ਇਹ ਵੀ ਪੜ੍ਹੋ : Air India Crash : UAE ਦੇ ਭਾਰਤੀ ਡਾਕਟਰ ਦੇਣਗੇ 6 ਕਰੋੜ ਦੀ ਮਦਦ

ਈਰਾਨ 'ਚ 10,000 ਤੋਂ ਵੱਧ ਭਾਰਤੀ ਫਸੇ
ਈਰਾਨੀ ਸਰਕਾਰ ਨੇ ਯੁੱਧ ਦੇ ਮੱਦੇਨਜ਼ਰ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ, ਜਿਸ ਕਾਰਨ ਹਵਾਈ ਰਸਤੇ ਰਾਹੀਂ ਬਾਹਰ ਨਿਕਲਣਾ ਸੰਭਵ ਨਹੀਂ ਹੈ। ਭਾਰਤ ਸਰਕਾਰ ਅਨੁਸਾਰ, ਲਗਭਗ 10,000 ਭਾਰਤੀ ਨਾਗਰਿਕ ਅਤੇ ਵਿਦਿਆਰਥੀ ਈਰਾਨ ਵਿੱਚ ਮੌਜੂਦ ਹਨ। ਈਰਾਨੀ ਅਧਿਕਾਰੀਆਂ ਨੇ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਨ੍ਹਾਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਮਦਦ ਕਰਨਗੇ।

ਭਾਰਤ ਨੇ ਬਣਾਏ ਬਦਲਵੇਂ ਜ਼ਮੀਨੀ ਰਸਤੇ 
ਹੁਣ ਭਾਰਤੀਆਂ ਨੂੰ ਈਰਾਨ ਦੇ ਗੁਆਂਢੀ ਦੇਸ਼ਾਂ ਰਾਹੀਂ ਕੱਢਿਆ ਜਾ ਰਿਹਾ ਹੈ, ਜਿਨ੍ਹਾਂ ਵਿੱਚੋਂ ਮੁੱਖ ਹਨ:
ਅਰਮੀਨੀਆ
ਅਜ਼ਰਬਾਈਜਾਨ
ਤੁਰਕਮੇਨਿਸਤਾਨ
ਅਫਗਾਨਿਸਤਾਨ
ਇਨ੍ਹਾਂ ਸਰਹੱਦਾਂ 'ਤੇ ਵਿਸ਼ੇਸ਼ ਚੌਕੀਆਂ ਸਥਾਪਤ ਕੀਤੀਆਂ ਗਈਆਂ ਹਨ ਤਾਂ ਜੋ ਸੁਰੱਖਿਅਤ ਅਤੇ ਸੁਚਾਰੂ ਢੰਗ ਨਾਲ ਨਿਕਾਸੀ ਕੀਤੀ ਜਾ ਸਕੇ।

ਇਹ ਵੀ ਪੜ੍ਹੋ : ਸਕੂਲ ਦੀ ਉਸਾਰੀ ਅਧੀਨ ਇਮਾਰਤ ਦਾ ਲੈਂਟਰ ਡਿੱਗਿਆ, ਮਲਬੇ ਹੇਠ ਦੱਬਣ ਕਾਰਨ ਕਈ ਮਜ਼ਦੂਰ ਜ਼ਖਮੀ

ਭਾਰਤੀ ਦੂਤਘਰ ਲਗਾਤਾਰ ਸਰਗਰਮ
ਤਹਿਰਾਨ ਵਿੱਚ ਭਾਰਤੀ ਦੂਤਘਰ ਪੂਰੀ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ ਅਤੇ ਸਥਾਨਕ ਪ੍ਰਸ਼ਾਸਨ ਅਤੇ ਵਿਦਿਆਰਥੀ ਸੰਗਠਨਾਂ ਦੇ ਸੰਪਰਕ ਵਿੱਚ ਹੈ। ਦੂਤਘਰ ਨੇ 15 ਜੂਨ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਵਿੱਚ ਸਾਰੇ ਭਾਰਤੀਆਂ ਅਤੇ ਪੀਆਈਓ (ਭਾਰਤੀ ਮੂਲ ਦੇ ਵਿਅਕਤੀ) ਨਾਗਰਿਕਾਂ ਨੂੰ ਕਿਹਾ ਗਿਆ ਹੈ:
- ਬੇਲੋੜੀ ਯਾਤਰਾ ਤੋਂ ਬਚੋ।
-ਦੂਤਘਰ ਦੇ ਸੰਪਰਕ ਵਿੱਚ ਰਹੋ।
-ਸਿਰਫ਼ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਾਂ ਅਤੇ ਵੈੱਬਸਾਈਟਾਂ ਤੋਂ ਹੀ ਅਪਡੇਟ ਪ੍ਰਾਪਤ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News