ਈਰਾਨ ''ਚ ਚੱਲ ਰਹੇ ਪ੍ਰਦਰਸ਼ਨ ''ਤੇ ਰੂਹਾਨੀ ਨੇ ਦਿੱਤੀ ਚਿਤਾਵਨੀ

Monday, Nov 18, 2019 - 10:34 AM (IST)

ਈਰਾਨ ''ਚ ਚੱਲ ਰਹੇ ਪ੍ਰਦਰਸ਼ਨ ''ਤੇ ਰੂਹਾਨੀ ਨੇ ਦਿੱਤੀ ਚਿਤਾਵਨੀ

ਤੇਹਰਾਨ (ਭਾਸ਼ਾ): ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਦੇਸ਼ ਵਿਚ 2 ਦਿਨ ਤੋਂ ਚੱਲ ਰਹੀ ਵਿਆਪਕ ਹਿੰਸਾ ਵਿਚ 2 ਲੋਕਾਂ ਦੇ ਮਾਰੇ ਜਾਣ ਦੇ ਬਾਅਦ ਐਤਵਾਰ ਨੂੰ ਚਿਤਾਵਨੀ ਦਿੱਤੀ। ਰੂਹਾਨੀ ਨੇ ਕਿਹਾ ਕਿ ਦੰਗਾ ਪ੍ਰਭਾਵਿਤ ਈਰਾਨ ਵਿਚ ਅਸੁਰੱਖਿਆ ਲਈ ਕੋਈ ਜਗ੍ਹਾ ਨਹੀਂ। ਰੂਹਾਨੀ ਨੇ ਕਿਹਾ,''ਵਿਰੋਧ ਪ੍ਰਦਰਸ਼ਨ ਕਰਨਾ ਲੋਕਾਂ ਦਾ ਅਧਿਕਾਰ ਹੈ ਪਰ ਪ੍ਰਦਰਸ਼ਨ ਅਤੇ ਦੰਗਿਆਂ ਵਿਚ ਫਰਕ ਹੈ। ਅਸੀਂ ਸਮਾਜ ਵਿਚ ਅਸੁਰੱਖਿਆ ਨਹੀਂ ਲਿਆ ਸਕਦੇ।'' ਦੇਸ਼ ਵਿਚ ਪੈਟਰੋਲ ਦੀ ਕੀਮਤ ਵਿਚ ਵਾਧੇ ਨੂੰ ਪ੍ਰਦਰਸ਼ਨਾਂ ਦਾ ਕਾਰਨ ਮੰਨਿਆ ਜਾ ਰਿਹਾ ਹੈ ਪਰ ਰੂਹਾਨੀ ਨੇ ਪੈਟਰੋਲ ਦੀਆਂ ਕੀਮਤਾਂ ਵਿਚ ਵਾਧੇ ਦਾ ਬਚਾਅ ਕੀਤਾ।

ਸਰਕਾਰ ਦਾ ਕਹਿਣਾ ਹੈ ਕਿ ਇਹ ਅਜਿਹਾ ਕਦਮ ਹੈ ਜੋ ਆਰਥਿਕ ਸੁਸਤੀ ਦੇ ਸਮੇਂ ਵਿਚ ਸਮਾਜ ਕਲਿਆਣ ਦੇ ਪ੍ਰੋਗਰਾਮ ਨੂੰ ਵਿੱਤੀ ਮਦਦ ਦੇਵੇਗਾ। ਗੌਰਤਲਬ ਹੈ ਕਿ ਈਰਾਨ ਸਰਕਾਰ ਨੇ ਐਲਾਨ ਕੀਤਾ ਸੀ ਕਿ ਹਰ ਮਹੀਨੇ ਸ਼ੁਰੂਆਤੀ 60 ਲੀਟਰ ਪੈਟਰੋਲ ਦੀ ਖਰੀਦ 'ਤੇ ਕੀਮਤ ਵਿਚ 50 ਫੀਸਦੀ ਵਾਧਾ ਕੀਤਾ ਜਾਵੇਗਾ ਅਤੇ ਇਸ ਸੀਮਾ ਤੋਂ ਵੱਧ ਪੈਟਰੋਲ ਖਰੀਦਣ 'ਤੇ ਕੀਮਤ ਵਿਚ 300 ਫੀਸਦੀ ਵਾਧਾ ਕੀਤਾ ਜਾਵੇਗਾ। ਇਸ ਐਲਾਨ ਦੇ ਕੁਝ ਘੰਟੇ ਬਾਅਦ ਹੀ ਈਰਾਨ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। 

ਈਰਾਨ ਨੇ ਸੀਨੀਅਰ ਨੇਤਾ ਅਯਾਤੁੱਲਾ ਖਾਮੇਨੀ ਨੇ ਪੈਟਰੋਲ ਦੀਆਂ ਕੀਮਤਾਂ ਵਧਾਉਣ ਦੇ ਸਰਕਾਰ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਲੋਕ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਜਨਤਕ ਸੰਪੱਤੀਆਂ ਨੂੰ ਨੁਕਸਾਨ ਪਹੁੰਚਾ ਰਹੇ ਹਨ ਉਹ ਡਾਕੂ ਹਨ ਅਤੇ ਉਨ੍ਹਾਂ ਨੂੰ ਈਰਾਨ ਦੇ ਦੁਸ਼ਮਣਾਂ ਦਾ ਸਮਰਥਨ ਪ੍ਰਾਪਤ ਹੈ। ਵਾਸ਼ਿੰਗਟਨ ਨੇ ਪ੍ਰਦਰਸ਼ਨਕਾਰੀਆਂ 'ਤੇ ਬਲ ਪ੍ਰਯੋਗ ਅਤੇ ਸੰਚਾਰ ਪਾਬੰਦੀ ਦੀ ਨਿੰਦਾ ਕੀਤੀ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਟੇਫਨੀ ਗ੍ਰਿਸ਼ਮ ਨੇ ਇਕ ਬਿਆਨ ਵਿਚ ਕਿਹਾ,''ਅਮਰੀਕਾ ਸ਼ਾਸਨ ਦੇ ਵਿਰੁੱਧ ਈਰਾਨੀ ਲੋਕਾਂ ਦੇ ਸ਼ਾਂਤੀਪੂਰਨ ਵਿਰੋਧ ਦਾ ਸਮਰਥਨ ਕਰਦਾ ਹੈ।''


author

Vandana

Content Editor

Related News