ਈਰਾਨ ਫਿਰ ਸ਼ੁਰੂ ਕਰੇਗਾ ਯੂਰੇਨੀਅਮ ਦਾ ਭੰਡਾਰਨ : ਰੂਹਾਨੀ

Tuesday, Nov 05, 2019 - 02:08 PM (IST)

ਈਰਾਨ ਫਿਰ ਸ਼ੁਰੂ ਕਰੇਗਾ ਯੂਰੇਨੀਅਮ ਦਾ ਭੰਡਾਰਨ : ਰੂਹਾਨੀ

ਤੇਹਰਾਨ (ਭਾਸ਼ਾ): ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਮੰਗਲਵਾਰ ਨੂੰ ਇਕ ਵੱਡਾ ਐਲਾਨ ਕੀਤਾ। ਆਪਣੇ ਐਲਾਨ ਵਿਚ ਰੂਹਾਨੀ ਨੇ ਕਿਹਾ ਕਿ ਈਰਾਨ ਤੇਹਰਾਨ ਦੇ ਦੱਖਣ ਵਿਚ ਸਥਿਤ ਇਕ ਭੂਮੀਗਤ ਫੋਰਦੋ ਪਲਾਂਟ 'ਚ ਯੂਰੇਨੀਅਮ ਦਾ ਭੰਡਾਰਨ ਫਿਰ ਸ਼ੁਰੂ ਕਰੇਗਾ। ਪੱਛਮੀ ਦੇਸ਼ਾਂ ਦੇ ਨਾਲ 2015 ਵਿਚ ਹੋਏ ਦੇ ਸਮਝੌਤੇ ਤੋਂ ਪਿੱਛੇ ਹੱਟਦੇ ਹੋਏ ਈਰਾਨ ਨੇ ਇਹ ਨਵਾਂ ਐਲਾਨ ਕੀਤਾ ਹੈ। 

ਅੰਤਰਰਾਸ਼ਟਰੀ ਪਾਬੰਦੀਆਂ ਹਟਾਉਣ ਦੇ ਬਦਲੇ ਵਿਚ ਈਰਾਨ ਨੇ ਆਪਣੀ ਪਰਮਾਣੂ ਗਤੀਵਿਧੀਆਂ ਦੇ ਤਹਿਤ ਸ਼ੀਆਵਾਂ ਲਈ ਪਵਿੱਤਰ ਸ਼ਹਿਰ ਕੋਮ ਨੇੜੇ ਪਹਾੜਾਂ ਵਿਚ ਫੋਰਦੋ ਪਲਾਂਟ ਵਿਚ ਹਰ ਤਰ੍ਹਾਂ ਦੇ ਭੰਡਾਰਨ ਨੂੰ ਰੋਕ ਦਿੱਤਾ ਸੀ। ਪਿਛਲੇ ਸਾਲ ਮਈ ਵਿਚ ਅਮਰੀਕਾ ਦੇ ਸਮਝੌਤੇ ਤੋਂ ਹਟਣ ਦੇ ਐਲਾਨ ਦੇ ਬਾਅਦ ਈਰਾਨ ਪੜਾਅ ਦਰ ਪੜਾਅ ਇਸ ਸਾਲ ਮਈ ਤੋਂ ਆਪਣੀ ਵਚਨਬੱਧਤਾਵਾਂ ਤੋਂ ਪਲਟਣ ਲੱਗਾ ਹੈ। ਮਾਹਰਾਂ ਨੂੰ ਡਰ ਹੈ ਕਿ ਜੇਕਰ ਈਰਾਨ ਅਜਿਹਾ ਕਰਨ ਦਾ ਵਿਕਲਪ ਚੁਣਦਾ ਹੈ ਤਾਂ ਈਰਾਨ ਇਕ ਸਾਲ ਤੋਂ ਘੱਟ ਸਮੇਂ ਦੇ ਅੰਦਰ ਪਰਮਾਣੂ ਹਥਿਆਰ ਬਣਾ ਸਕਦਾ ਹੈ।


author

Vandana

Content Editor

Related News