ਵੱਡੀ ਖ਼ਬਰ : ਈਰਾਨ ਨੇ ਭਾਰਤ ਸਮੇਤ 32 ਦੇਸ਼ਾਂ ਦੇ ਨਾਗਰਿਕਾਂ ਨੂੰ ਦਿੱਤੀ ਵੱਡੀ ਰਾਹਤ, ਕੀਤਾ ਇਹ ਐਲਾਨ

Friday, Dec 15, 2023 - 01:11 PM (IST)

ਵੱਡੀ ਖ਼ਬਰ : ਈਰਾਨ ਨੇ ਭਾਰਤ ਸਮੇਤ 32 ਦੇਸ਼ਾਂ ਦੇ ਨਾਗਰਿਕਾਂ ਨੂੰ ਦਿੱਤੀ ਵੱਡੀ ਰਾਹਤ, ਕੀਤਾ ਇਹ ਐਲਾਨ

ਇੰਟਰਨੈਸ਼ਨਲ ਡੈਸਕ- ਈਰਾਨ ਨੇ 33 ਦੇਸ਼ਾਂ ਦੇ ਨਾਗਰਿਕਾਂ ਲਈ ਕਈ ਵੀਜ਼ਾ ਲੋੜ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਭਾਰਤ ਵੀ ਇਨ੍ਹਾਂ ਦੇਸ਼ਾਂ 'ਚ ਸ਼ਾਮਲ ਹੈ, ਜਿਨ੍ਹਾਂ ਦੇ ਨਾਗਰਿਕਾਂ ਲਈ ਵੀਜ਼ਾ ਸ਼ਰਤਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਈਰਾਨ ਸਰਕਾਰ ਦੇ ਇਸ ਕਦਮ ਦਾ ਮਕਸਦ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਵੱਧ ਤੋਂ ਵੱਧ ਵਿਦੇਸ਼ੀ ਨਾਗਰਿਕ ਈਰਾਨ ਦੀ ਯਾਤਰਾ ਲਈ ਆ ਸਕਣ। ਈਰਾਨ ਦੇ ਸੰਸਕ੍ਰਿਤੀ, ਸੈਰ-ਸਪਾਟਾ ਅਤੇ ਹੈਂਡੀਕ੍ਰਾਫਟ ਮੰਤਰੀ ਏਜਾਤੁੱਲਾ ਜ਼ਰਗਾਮੀ ਨੇ ਇਹ ਜਾਣਕਾਰੀ ਦਿੱਤੀ।

ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਮਿਲਣਗੀਆਂ ਸਹੂਲਤਾਂ 

ਅਜਾਤੁੱਲਾ ਜ਼ਰਗਾਮੀ ਨੇ ਕਿਹਾ ਕਿ ਇਸ ਫ਼ੈਸਲੇ ਦਾ ਉਦੇਸ਼ ਸਿਰਫ ਸੈਰ-ਸਪਾਟੇ ਨੂੰ ਵਧਾਉਣਾ ਨਹੀਂ ਹੈ ਸਗੋਂ ਈਰਾਨ ਨੂੰ ਲੈ ਕੇ ਬਣੇ ਮਾਹੌਲ ਨੂੰ ਖ਼ਤਮ ਕਰਨਾ ਵੀ ਹੈ। ਤੁਹਾਨੂੰ ਦੱਸ ਦੇਈਏ ਕਿ ਜਿਨ੍ਹਾਂ 33 ਦੇਸ਼ਾਂ ਦੇ ਨਾਗਰਿਕਾਂ ਲਈ ਵੀਜ਼ਾ ਸ਼ਰਤਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ, ਉਨ੍ਹਾਂ ਵਿੱਚ ਭਾਰਤ, ਰੂਸ, ਸੰਯੁਕਤ ਅਰਬ ਅਮੀਰਾਤ, ਬਹਿਰੀਨ, ਸਾਊਦੀ ਅਰਬ, ਕਤਰ, ਕੁਵੈਤ, ਲੇਬਨਾਨ, ਉਜ਼ਬੇਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ, ਟਿਊਨੀਸ਼ੀਆ, ਤਨਜ਼ਾਨੀਆ, ਜ਼ਿੰਬਾਬਵੇ, ਮਾਰੀਸ਼ਸ , ਸੇਸ਼ੇਲਸ, ਇੰਡੋਨੇਸ਼ੀਆ, ਬਰੂਨੇਈ ਦਾਰੂਸਲਮ, ਜਾਪਾਨ, ਸਿੰਗਾਪੁਰ, ਕੰਬੋਡੀਆ, ਮਲੇਸ਼ੀਆ, ਵੀਅਤਨਾਮ, ਬ੍ਰਾਜ਼ੀਲ, ਪੇਰੂ, ਕਿਊਬਾ, ਮੈਕਸੀਕੋ, ਵੈਨੇਜ਼ੁਏਲਾ, ਬੋਸਨੀਆ ਅਤੇ ਹਰਜ਼ੇਗੋਵਿਨਾ, ਸਰਬੀਆ, ਕਰੋਸ਼ੀਆ ਅਤੇ ਬੇਲਾਰੂਸ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਨੂੰ ਵਿੱਤੀ ਸਾਲ 2024 ਲਈ ਲੋੜੀਂਦੀਆਂ H-1B ਵੀਜ਼ਾ ਅਰਜ਼ੀਆਂ ਪ੍ਰਾਪਤ

ਈਰਾਨ ਵਿੱਚ ਸੈਲਾਨੀਆਂ ਦੀ ਗਿਣਤੀ ਵਿੱਚ ਵਾਧਾ 

ਦੱਸ ਦਈਏ ਕਿ ਪਾਕਿਸਤਾਨ ਦਾ ਨਾਂ ਉਨ੍ਹਾਂ ਦੇਸ਼ਾਂ 'ਚ ਸ਼ਾਮਲ ਨਹੀਂ ਹੈ, ਜਿਨ੍ਹਾਂ ਦੇ ਨਾਗਰਿਕਾਂ ਨੂੰ ਈਰਾਨ ਨੇ ਸਹੂਲਤਾਂ ਦਿੱਤੀਆਂ ਹਨ। ਈਰਾਨ ਪਹਿਲਾਂ ਹੀ ਤੁਰਕੀ, ਅਜ਼ਰਬਾਈਜਾਨ, ਓਮਾਨ, ਚੀਨ, ਅਰਮੇਨੀਆ, ਲੇਬਨਾਨ ਅਤੇ ਸੀਰੀਆ ਦੇ ਲੋਕਾਂ ਨੂੰ ਵੀਜ਼ਾ ਲੋੜਾਂ ਨੂੰ ਮੁਆਫ਼ ਕਰਨ ਦੀ ਇਜਾਜ਼ਤ ਦੇ ਚੁੱਕਾ ਹੈ। ਈਰਾਨੀ ਮੀਡੀਆ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਈਰਾਨ 'ਚ ਸੈਲਾਨੀਆਂ ਦੀ ਗਿਣਤੀ 'ਚ 48 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਇਹ ਅੰਕੜਾ 44 ਲੱਖ ਤੱਕ ਪਹੁੰਚ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News