ਈਰਾਨ ਏਅਰ ਦੇ ਜਹਾਜ਼ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਨਾਕਾਮ, ਯਾਤਰੀ ਸੁਰੱਖਿਅਤ

Saturday, Mar 06, 2021 - 01:49 AM (IST)

ਈਰਾਨ ਏਅਰ ਦੇ ਜਹਾਜ਼ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਨਾਕਾਮ, ਯਾਤਰੀ ਸੁਰੱਖਿਅਤ

ਤਹਿਰਾਨ-ਈਰਾਨ ਦੇ ਨੀਮ ਫੌਜੀ ਦਸਤੇ ਰੈਵੋਲਿਊਸ਼ਨਰੀ ਗਾਰਡ ਨੇ ਦਾਅਵਾ ਕੀਤਾ ਹੈ ਕਿ ਅਧਿਕਾਰੀਆਂ ਨੇ ਵੀਰਵਾਰ ਰਾਤ ਇਕ ਯਾਤਰੀ ਜਹਾਜ਼ ਨੂੰ ਅਗਵਾ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਹੈ। ਦਸਤੇ ਨੇ ਆਪਣੀ ਅਧਿਕਾਰਿਤ ਵੈੱਬਸਾਈਟ 'ਤੇ ਕਿਹਾ ਕਿ ਜਿਸ ਜਹਾਜ਼ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਦੱਖਣ ਪੱਛਮੀ ਸ਼ਹਿਰ ਅਹਵਾਜ਼ ਤੋਂ ਉੱਤਰੀ-ਪੱਛਮ ਸ਼ਹਿਰ ਮਸ਼ਹਾਦ ਜਾ ਰਿਹਾ ਸੀ।

ਇਹ ਵੀ ਪੜ੍ਹੋ -US ਥਿੰਕਟੈਂਕ ਗਲੋਬਲ ਫ੍ਰੀਡਮ ਨੇ ਘਟਾਈ ਭਾਰਤ ਦੀ ਰੈਂਕਿੰਗ

ਹਾਲਾਂਕਿ, ਗਾਰਡ ਵੱਲੋਂ ਸ਼ੁਕਰਵਾਰ ਨੂੰ ਕੀਤੇ ਗਏ ਇਸ ਐਲਾਨ 'ਚ ਅਗਵਾਕਾਰਾਂ ਦੀ ਪੱਛਾਣ ਨਸ਼ਰ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਈਰਾਨ ਏਅਰ ਦੀ ਫਲਾਈਟ ਨੂੰ ਮੱਧ ਈਰਾਨੀ ਸ਼ਹਿਰ ਇਸਫਹਾਨ 'ਚ ਐਮਰਜੈਂਸੀ ਹਾਲਤ 'ਚ ਉਤਾਰਿਆ ਗਿਆ। ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ -ਯੂਟਿਊਬ ਨੇ ਮਿਆਂਮਾਰ ਦੀ ਫੌਜ ਦੇ ਪੰਜ ਚੈਨਲਾਂ ਨੂੰ ਕੀਤਾ ਬੰਦ

ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਅਗਵਾਕਾਰਾਂ ਦੀ ਯੋਜਨਾ ਇਸ ਜਹਾਜ਼ ਨੂੰ ਹਾਈਜੈਕ ਕਰ ਕੇ ਇਸ ਨੂੰ 'ਫਾਰਸ ਦੀ ਖਾੜੀ ਦੇ ਦੱਖਣੀ ਹਿੱਸੇ' 'ਚ ਉਤਾਰਨ ਦੀ ਸੀ। ਏਜੰਸੀ ਨੇ ਕਿਹਾ ਕਿ ਇਸ ਜਹਾਜ਼ 'ਤੇ ਸਵਾਰ ਸਾਰੀ ਯਾਤਰੀ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਦੂਜੇ ਜਹਾਜ਼ਾਂ ਦੀ ਵਿਵਸਥਾ ਕੀਤੀ ਗਈ ਅਤੇ ਹਾਈਜੈਕਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News