ਈਰਾਨ 'ਚ ਬੰਬ ਧਮਾਕਾ, ਘੱਟੋ-ਘੱਟ 3 ਮਰੇ
Thursday, Dec 06, 2018 - 04:20 PM (IST)

ਤੇਹਰਾਨ (ਭਾਸ਼ਾ)— ਈਰਾਨ ਦੇ ਅਸ਼ਾਂਤ ਦੱਖਣੀ-ਪੂਰਬੀ ਬੰਦਰਗਾਹ ਸ਼ਹਿਰ ਚਾਬਹਾਰ ਵਿਚ ਵੀਰਵਾਰ ਨੂੰ ਇਕ ਪੁਲਸ ਕਮਾਂਡ ਪੋਸਟ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤਾ ਗਿਆ। ਇਸ ਹਮਲੇ ਵਿਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਟੀ.ਵੀ. ਮੁਤਾਬਕ ਅੱਤਵਾਦੀ ਹਮਲੇ ਵਿਚ ਕਈ ਲੋਕ ਜ਼ਖਮੀ ਹੋਏ ਹਨ। ਅਧਿਕਾਰਕ ਗੱਲਬਾਤ ਕਮੇਟੀ ਆਈ.ਆਰ.ਐੱਨ.ਏ. ਦੀ ਖਬਰ ਮੁਤਾਬਕ ਇਹ ਕਾਰ ਬੰਬ ਸੀ। ਧਮਾਕੇ ਮਗਰੋਂ ਧੂੰਆਂ ਉੱਠਦਾ ਹੋਇਆ ਨਜ਼ਰ ਆਇਆ। ਜਾਣਕਾਰੀ ਮੁਤਾਬਕ ਹਮਲਾ ਸਿਸਤਾਨ-ਬਲੋਚਿਸਚਾਨ ਸੂਬੇ ਵਿਚ ਹੋਇਆ।
ਇਕ ਸੂਬਾਈ ਅਧਿਕਾਰੀ ਨੇ ਦੱਸਿਆ ਕਿ ਇਕ ਆਤਮਘਾਤੀ ਹਮਲਾਵਰ ਵਿਸਫੋਟਕਾਂ ਨਾਲ ਭਰੀ ਇਕ ਗੱਡੀ ਲੈ ਕੇ ਪੁਲਸ ਕਮਾਂਡ ਪੋਸਟ ਤੱਕ ਪਹੁੰਚ ਗਿਆ। ਪੁਲਸ ਅਧਿਕਾਰੀਆਂ ਨੇ ਗੱਡੀ ਰੋਕੀ ਤੇ ਡਰਾਈਵਰ 'ਤੇ ਗੋਲੀਆਂ ਚਲਾਈਆਂ। ਡਰਾਈਵਰ ਨੇ ਧਮਾਕਾ ਕਰ ਕੇ ਖੁਦ ਨੂੰ ਉਡਾ ਲਿਆ। ਫਿਲਹਾਲ ਪ੍ਰਸ਼ਾਸਨ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਹਮਲੇ ਪਿੱਛੇ ਕੋਣ ਹੈ? ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲੇ ਤੱਕ ਕਿਸੇ ਅੱਵਵਾਦੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।