ਈਰਾਨ ਵੱਲੋਂ ਬ੍ਰਿਟੇਨ ਦੇ ਉਪ ਰਾਜਦੂਤ ਸਮੇਤ ਕਈ ਵਿਦੇਸ਼ੀ ਨਾਗਰਿਕ ਜਾਸੂਸੀ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ

Thursday, Jul 07, 2022 - 10:33 AM (IST)

ਈਰਾਨ ਵੱਲੋਂ ਬ੍ਰਿਟੇਨ ਦੇ ਉਪ ਰਾਜਦੂਤ ਸਮੇਤ ਕਈ ਵਿਦੇਸ਼ੀ ਨਾਗਰਿਕ ਜਾਸੂਸੀ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ

ਤਹਿਰਾਨ (ਏ.ਐਨ.ਆਈ.): ਈਰਾਨ ਵਿੱਚ ਯੂਨਾਈਟਿਡ ਕਿੰਗਡਮ ਦੇ ਮਿਸ਼ਨ ਦੇ ਉਪ ਮੁਖੀ ਗਾਇਲਸ ਵਿਟੇਕਰ ਅਤੇ ਕਈ ਹੋਰ ਸਿੱਖਿਆ ਸ਼ਾਸਤਰੀਆਂ ਨੂੰ ਬੁੱਧਵਾਰ ਨੂੰ ਜਾਸੂਸੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਦਿ ਯੇਰੂਸ਼ਲਮ ਪੋਸਟ ਦੇ ਅਨੁਸਾਰ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ (IRGC) ਨੇ ਇਨ੍ਹਾਂ ਡਿਪਲੋਮੈਟਾਂ ਨੂੰ ਜਾਸੂਸੀ ਕਰਨ ਅਤੇ ਮਿਜ਼ਾਈਲ ਅਭਿਆਸ ਦੌਰਾਨ ਪਾਬੰਦੀਸ਼ੁਦਾ ਖੇਤਰ ਤੋਂ ਮਿੱਟੀ ਦੇ ਨਮੂਨੇ ਲੈਣ ਦੇ ਦਾਅਵਿਆਂ 'ਤੇ ਹਿਰਾਸਤ ਵਿੱਚ ਲਿਆ ਸੀ।ਉੱਥੇ ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਨੇ ਈਰਾਨ ਵਿੱਚ ਯੂਨਾਈਟਿਡ ਕਿੰਗਡਮ ਦੇ ਮਿਸ਼ਨ ਦੇ ਉਪ ਮੁਖੀ 'ਤੇ ਈਰਾਨ ਦੁਆਰਾ ਲਗਾਏ ਗਏ ਜਾਸੂਸੀ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਵਿਦੇਸ਼ ਦਫਤਰ ਨੇ ਇਕ ਬਿਆਨ 'ਚ ਕਿਹਾ ਕਿ ਈਰਾਨ 'ਚ ਬ੍ਰਿਟਿਸ਼ ਡਿਪਲੋਮੈਟ ਦੀ ਗ੍ਰਿਫ਼ਤਾਰੀ ਦੀਆਂ ਖ਼ਬਰਾਂ ਪੂਰੀ ਤਰ੍ਹਾਂ ਝੂਠੀਆਂ ਹਨ।

ਦੱਸ ਦਈਏ ਕਿ ਰਿਪੋਰਟ ਮੁਤਾਬਕ ਆਈਆਰਜੀਸੀ ਨੇ ਵੀਡੀਓ ਫੁਟੇਜ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਵ੍ਹਾਈਟੇਕਰ ਨੂੰ ਉਸ ਥਾਂ ਦੇ ਨੇੜੇ ਦਿਖਾਇਆ ਗਿਆ ਹੈ ਜਿੱਥੇ ਈਰਾਨੀ ਫ਼ੌਜ ਮਿਜ਼ਾਈਲ ਅਭਿਆਸ ਕਰ ਰਹੀ ਸੀ। ਰਿਪੋਰਟ ਮੁਤਾਬਕ ਉਪ ਰਾਜਦੂਤ ਨੇ ਮੁਆਫ਼ੀ ਮੰਗ ਲਈ ਹੈ ਅਤੇ ਉਸ ਨੂੰ ਕੱਢ ਦਿੱਤਾ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਬ੍ਰਿਟਿਸ਼ ਡਿਪਲੋਮੈਟ ਨੂੰ ਈਰਾਨ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਜਨਵਰੀ 2020 ਵਿੱਚ, ਉਦੋਂ ਈਰਾਨ ਵਿੱਚ ਬ੍ਰਿਟੇਨ ਦੇ ਰਾਜਦੂਤ ਰੌਬ ਮੈਕਕੇਅਰ ਨੂੰ 176 ਲੋਕਾਂ ਦੀ ਨਿਗਰਾਨੀ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਕਿ ਯੂਕ੍ਰੇਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਜਹਾਜ਼ ਨੂੰ ਆਈਆਰਜੀਸੀ ਦੁਆਰਾ ਗੋਲੀ ਮਾਰ ਕੇ ਮਾਰ ਦਿੱਤੇ ਗਏ ਸਨ।

PunjabKesari

ਸ਼ੱਕੀ ਨੇ ਕੁਝ ਇਲਾਕਿਆਂ 'ਚ ਮਿੱਟੀ ਦਾ ਲਿਆ ਨਮੂਨਾ

ਦੀ ਯਰੂਸ਼ਲਮ ਪੋਸਟ ਦੇ ਅਨੁਸਾਰ ਆਈਆਰਜੀਸੀ ਦੁਆਰਾ ਹਿਰਾਸਤ ਵਿੱਚ ਲਏ ਗਏ ਸ਼ੱਕੀਆਂ ਵਿੱਚੋਂ ਇੱਕ ਯੂਨੀਵਰਸਿਟੀ ਦੇ ਨਾਲ ਇੱਕ ਵਿਗਿਆਨਕ ਅਦਾਨ-ਪ੍ਰਦਾਨ ਦੇ ਹਿੱਸੇ ਵਜੋਂ ਦੇਸ਼ ਵਿੱਚ ਦਾਖਲ ਹੋਇਆ ਸੀ। ਆਈਆਰਜੀਸੀ ਨੇ ਇਹ ਵੀ ਦਾਅਵਾ ਕੀਤਾ ਕਿ ਸ਼ੱਕੀ ਨੇ ਕੁਝ ਖੇਤਰਾਂ ਵਿੱਚ ਮਿੱਟੀ ਦੇ ਨਮੂਨੇ ਲਏ ਸਨ। IRGC ਨੇ ਅੱਗੇ ਦੱਸਿਆ ਕਿ ਡਿਪਲੋਮੈਟਾਂ ਦੀ ਵਰਤੋਂ ਅਕਸਰ ਫ਼ੌਜੀ ਥਾਵਾਂ ਦੀ ਖੋਜ ਕਰਨ ਅਤੇ ਸਾਜ਼ੋ-ਸਾਮਾਨ ਅਤੇ ਹਥਿਆਰਾਂ ਦੀ ਪਛਾਣ ਕਰਨ ਲਈ ਕੀਤੀ ਜਾਂਦੀ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਡਿਪਲੋਮੈਟਾਂ ਦੀ ਵਰਤੋਂ "ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ (ਆਈਆਈਏ) ਵਿੱਚ ਈਰਾਨ ਦੀ ਫਾਈਲ ਦੇ ਫ਼ੌਜੀ ਪਹਿਲੂਆਂ ਬਾਰੇ ਇੱਕ ਨਵਾਂ ਕੇਸ ਬਣਾਉਣ ਲਈ ਕੀਤੀ ਜਾ ਰਹੀ ਸੀ।" ਤੁਹਾਨੂੰ ਦੱਸ ਦੇਈਏ ਕਿ ਇਹ ਉੱਚ ਪੱਧਰੀ ਗ੍ਰਿਫਤਾਰੀ ਉਦੋਂ ਹੋਈ ਹੈ ਜਦੋਂ ਈਰਾਨ ਅਤੇ ਵਿਸ਼ਵ ਸ਼ਕਤੀਆਂ ਵਿਚਕਾਰ ਜੇਸੀਪੀਓਏ ਪ੍ਰਮਾਣੂ ਸਮਝੌਤੇ (ਜੇਸੀਪੀਓ) ਵਿੱਚ ਵਾਪਸੀ ਦੀਆਂ ਕੋਸ਼ਿਸ਼ਾਂ ਫਿਲਹਾਲ ਰੁਕੀਆਂ ਹੋਈਆਂ ਹਨ।

ਪੜ੍ਹੋ ਇਹ ਅਹਿਮ ਖ਼ਬਰ- ਯੂਕੇ : ਕਈ ਸਹਾਇਕਾਂ ਦੇ ਅਸਤੀਫ਼ੇ ਤੋਂ ਬਾਅਦ ਜਾਨਸਨ ਦੀਆਂ ਮੁਸ਼ਕਲਾਂ ਵਧੀਆਂ


ਅਮਰੀਕਾ ਨੇ JCPOA ਸਮਝੌਤੇ ਤੋਂ ਈਰਾਨ ਨੂੰ ਕੀਤਾ ਬਾਹਰ

ਇੱਥੇ ਦੱਸ ਦਈਏ ਕਿ ਈਰਾਨ ਨੇ ਜੁਲਾਈ 2015 ਵਿੱਚ ਵਿਸ਼ਵ ਸ਼ਕਤੀਆਂ ਨਾਲ JCPOA 'ਤੇ ਹਸਤਾਖਰ ਕੀਤੇ ਸਨ ਅਤੇ ਦੇਸ਼ 'ਤੇ ਪਾਬੰਦੀਆਂ ਹਟਾਉਣ ਦੇ ਬਦਲੇ ਵਿੱਚ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਰੋਕਣ ਲਈ ਸਹਿਮਤ ਹੋਏ ਸਨ। ਹਾਲਾਂਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਈ 2018 ਵਿੱਚ ਵਾਸ਼ਿੰਗਟਨ ਨੂੰ ਸਮਝੌਤੇ ਤੋਂ ਬਾਹਰ ਕੱਢ ਲਿਆ ਅਤੇ ਈਰਾਨ 'ਤੇ ਇਕਪਾਸੜ ਪਾਬੰਦੀਆਂ ਲਗਾ ਦਿੱਤੀਆਂ, ਜਿਸ ਨਾਲ ਈਰਾਨ ਨੂੰ ਸਮਝੌਤੇ ਦੇ ਤਹਿਤ ਆਪਣੀਆਂ ਕੁਝ ਪ੍ਰਤੀਬੱਧਤਾਵਾਂ ਨੂੰ ਛੱਡਣ ਲਈ ਮਜਬੂਰ ਕੀਤਾ ਗਿਆ।

ਸਮਝੌਤੇ 'ਤੇ ਵਾਪਸੀ ਤੋਂ ਪਹਿਲਾਂ ਅਮਰੀਕਾ ਪਾਬੰਦੀਆਂ ਹਟਾਉਣ ਲਈ ਤਿਆਰ ਨਹੀਂ : ਈਰਾਨ

ਇੱਥੇ ਦੱਸਣਯੋਗ ਹੈ ਕਿ ਈਰਾਨ ਪਰਮਾਣੂ ਵਾਰਤਾ ਅਪ੍ਰੈਲ 2021 ਵਿੱਚ ਵਿਆਨਾ ਵਿੱਚ ਸ਼ੁਰੂ ਹੋਈ ਸੀ ਪਰ ਤਹਿਰਾਨ ਅਤੇ ਵਾਸ਼ਿੰਗਟਨ ਦਰਮਿਆਨ ਰਾਜਨੀਤਿਕ ਮਤਭੇਦਾਂ ਕਾਰਨ ਇਸ ਸਾਲ ਮਾਰਚ ਵਿੱਚ ਮੁਲਤਵੀ ਕਰ ਦਿੱਤੀ ਗਈ ਸੀ। ਅਮਰੀਕਾ ਨੇ ਸ਼ਿਕਾਇਤ ਕੀਤੀ ਹੈ ਕਿ ਈਰਾਨ ਨੇ ਜੇਸੀਪੀਓਏ ਸੌਦੇ ਨਾਲ ਜੁੜੀਆਂ ਨਵੀਆਂ ਮੰਗਾਂ ਉਠਾਈਆਂ ਹਨ, ਜਦੋਂ ਕਿ ਈਰਾਨੀ ਅਧਿਕਾਰੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਅਮਰੀਕਾ ਸੌਦੇ 'ਤੇ ਵਾਪਸ ਆਉਣ ਤੋਂ ਪਹਿਲਾਂ ਪਾਬੰਦੀਆਂ ਹਟਾਉਣ ਲਈ ਤਿਆਰ ਨਹੀਂ ਹੈ। ਈਰਾਨ ਦੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ (ਐਸਐਨਐਸਸੀ) ਦੇ ਸਕੱਤਰ ਅਲੀ ਸ਼ਮਖਾਨੀ ਨੇ ਬੁੱਧਵਾਰ ਨੂੰ ਕਿਹਾ ਕਿ ਈਰਾਨ ਵਿਰੁੱਧ "ਦਮਨਕਾਰੀ" ਅਮਰੀਕੀ ਪਾਬੰਦੀਆਂ ਨੂੰ ਇਸ ਤਰੀਕੇ ਨਾਲ ਹਟਾਇਆ ਜਾਣਾ ਚਾਹੀਦਾ ਹੈ ਕਿ ਸਾਰੇ ਦੇਸ਼ ਆਪਣੇ ਲੰਬੇ ਸਮੇਂ ਦੇ ਹਿੱਤਾਂ ਨੂੰ ਕਾਇਮ ਰੱਖਦੇ ਹੋਏ ਈਰਾਨ ਵਿੱਚ ਆਸਾਨੀ ਨਾਲ ਨਿਵੇਸ਼ ਕਰ ਸਕਣ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News