ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਈਰਾਨ ਨੇ ਮੰਨੀ ਪ੍ਰੀਖਣ ਤਿਆਰੀ ਦੀ ਗੱਲ
Wednesday, Jun 15, 2022 - 10:12 PM (IST)
ਦੁਬਈ-ਈਰਾਨ ਨੇ ਬੁੱਧਵਾਰ ਨੂੰ ਸਵੀਕਾਰ ਕੀਤਾ ਕਿ ਉਹ ਆਪਣੇ ਠੋਸ-ਈਂਧਨ ਵਾਲੇ ਨਵੇਂ ਰਾਕੇਟ ਲਈ ਦੋ ਪ੍ਰੀਖਣਾਂ ਦੀ ਯੋਜਨਾ ਬਣਾ ਰਿਹਾ ਹੈ। ਉਸ ਨੇ ਇਹ ਗੱਲ ਉਸ ਸਮੇਂ ਮੰਨੀ ਜਦ ਸੈਟੇਲਾਈਟ ਤਸਵੀਰਾਂ ਦੇ ਆਧਾਰ 'ਤੇ ਕਿਹਾ ਗਿਆ ਹੈ ਕਿ ਉਹ ਰੇਗਿਸਤਾਨ 'ਚ ਸਬੰਧਿਤ ਪ੍ਰੀਖਣ ਦੀ ਤਿਆਰੀ ਕਰ ਰਿਹਾ ਹੈ। ਇਰਨਾ ਸਮਾਚਾਰ ਏਜੰਸੀ ਨੇ ਈਰਾਨ ਰੱਖਿਆ ਮੰਤਰਾਲਾ ਦੇ ਬੁਲਾਰੇ ਅਹਿਮਦ ਹੁਸੈਨੀ ਦੇ ਹਵਾਲੇ ਤੋਂ ਕਿਹਾ ਕਿ ਇਸਲਾਮਿਕ ਗਣਰਾਜ ਪਿਛਲੇ ਲਾਂਚ ਤੋਂ ਬਾਅਦ ਸੈਟੇਲਾਈਟ ਲੈ ਜਾਣ ਵਾਲੇ ਜੁਲਜਾਨਾ ਰਾਕੇਟ ਦਾ ਦੋ ਵਾਰ ਹੋਰ ਪ੍ਰੀਖਣ ਕਰੇਗਾ।
ਇਹ ਵੀ ਪੜ੍ਹੋ :ਪੈਟਰੋਲ ਦੀ ਵਿਕਰੀ 54 ਫੀਸਦੀ ਵਧੀ ਤੇ ਡੀਜ਼ਲ ਦੀ ਮੰਗ ’ਚ ਆਇਆ 48 ਫੀਸਦੀ ਦਾ ਉਛਾਲ
ਹੁਸੈਨੀ ਨੇ ਪ੍ਰੀਖਣਾਂ ਲਈ ਸਮੇਂ-ਸੀਮਾ ਦੇ ਬਾਰੇ 'ਚ ਵਿਸਤਾਰ ਨਾਲ ਨਹੀਂ ਦੱਸਿਆ ਅਤੇ ਨਾ ਹੀ ਇਹ ਦੱਸਿਆ ਕਿ ਆਖਿਰੀ ਲਾਂਚ ਕਦੋਂ ਹੋਇਆ ਸੀ। ਉਨ੍ਹਾਂ ਕਿਹਾ ਕਿ ਜੁਲਜਾਨਾ ਦੇ ਤਿੰਨ ਪੜਾਅ 'ਚੋਂ ਹਰੇਕ ਦੇ ਪ੍ਰੀਖਣ ਦੌਰਾਨ ਮੂਲਾਂਕਣ ਕੀਤਾ ਜਾਵੇਗਾ। ਅਮਰੀਕਾ ਸਥਿਤ ਸਪੇਸ ਤਕਨਾਲੋਜੀ ਕੰਪਨੀ ਮੈਕਸਾਰ ਤਕਨਾਲੋਜੀ ਵੱਲੋਂ ਮੰਗਲਵਾਰ ਨੂੰ ਲਈਆਂ ਗਈਆਂ ਸੈਟੇਲਾਈਟਾਂ ਦੀਆਂ ਤਸਵੀਰਾਂ 'ਚ ਈਰਾਨ ਦੇ ਪੇਂਡੂ ਸੇਮਨ ਸੂਬੇ 'ਚ ਇਮਾਮ ਖੁਮੈਨੀ ਸਪੇਸਪੋਰਟ ਦੇ ਇਕ ਲਾਂਚ ਪੈਡ 'ਤੇ ਰਾਕੇਟ ਲਾਂਚ ਕਰਨ ਦੀ ਤਿਆਰੀ ਦਿਖੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਨਾਜਾਇਜ਼ ਕਾਲੋਨੀਆਂ ਨੂੰ ਸਖ਼ਤੀ ਨਾਲ ਨੱਥ ਪਾਉਣ ਦਾ ਲਿਆ ਫੈਸਲਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ