ਈਰਾਨ ਨੇ ਜ਼ਬਤ ਕੀਤੇ ਜਹਾਜ਼ ਦੇ 12 ''ਚੋਂ 9 ਭਾਰਤੀ ਕੀਤੇ ਰਿਹਾਅ

Friday, Jul 26, 2019 - 06:44 PM (IST)

ਈਰਾਨ ਨੇ ਜ਼ਬਤ ਕੀਤੇ ਜਹਾਜ਼ ਦੇ 12 ''ਚੋਂ 9 ਭਾਰਤੀ ਕੀਤੇ ਰਿਹਾਅ

ਤੇਹਰਾਨ (ਬਿਊਰੋ)— ਈਰਾਨ ਨੇ ਵੀਰਵਾਰ ਨੂੰ ਸੰਯੁਕਤ ਅਰਬ ਅਮੀਰਾਤ ਦੇ ਜ਼ਬਤ ਕੀਤੇ ਗਏ ਸ਼ਿਪ ਐੱਮ.ਟੀ. ਰੀਆ (MT Riah) ਤੋਂ ਹਿਰਾਸਤ ਵਿਚ ਲਏ ਗਏ 12 ਵਿਚੋਂ 9 ਭਾਰਤੀਆਂ ਨੂੰ ਰਿਹਾਅ ਕਰ ਦਿੱਤਾ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਈਰਾਨ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਆਪਣੀ ਸਮੁੰਦਰੀ ਸੀਮਾ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਯੂ.ਏ.ਈ. ਦੇ ਸ਼ਿਪ ਐੱਮ.ਟੀ. ਰੀਆ ਨੂੰ ਜ਼ਬਤ ਕੀਤਾ ਸੀ, ਇਸ ਵਿਚ ਕੁੱਲ 12 ਭਾਰਤੀ ਸਵਾਰ ਸਨ। 

ਰਿਪੋਰਟ ਮੁਤਾਬਕ ਹਾਲੇ ਕੁੱਲ 21 ਭਾਰਤੀ ਈਰਾਨ ਵਿਚ ਬੰਦੀ ਹਨ ਕਿਉਂਕਿ ਇਸ ਦੇ ਬਾਅਦ ਈਰਾਨ ਨੇ ਬ੍ਰਿਟੇਨ ਦੇ ਸਟੇਨਾ ਇਮਪਾਰੋ ਤੇਲ ਟੈਂਕਰ ਨੂੰ ਹੋਰਮੁਜ਼ ਦੀ ਖਾੜੀ ਵਿਚੋਂ ਫੜਿਆ ਸੀ। ਇਸ ਵਿਚ ਵੀ ਚਾਲਕ ਦਲ ਦੇ 18 ਮੈਂਬਰ ਭਾਰਤੀ ਹੀ ਸਨ ਮਤਲਬ ਕੁੱਲ 30 ਭਾਰਤੀ ਈਰਾਨ ਦੀ ਹਿਰਾਸਤ ਵਿਚ ਸਨ।

ਭਾਰਤ ਇਨ੍ਹਾਂ ਦੋਹਾਂ ਜਹਾਜ਼ਾਂ ਦੇ ਜ਼ਬਤ ਹੋਣ ਦੇ ਬਾਅਦ ਤੋਂ ਹੀ ਈਰਾਨ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਵਿਚ ਹੈ। ਵੀਰਵਾਰ ਨੂੰ ਹੀ ਈਰਾਨ ਨੇ ਭਾਰਤੀ ਦੂਤਘਰ ਨੂੰ ਸਟੋਨਾ ਇਮਪਾਰੋ ਤੋਂ ਹਿਰਾਸਤ ਵਿਚ ਲਏ ਗਏ 18 ਨਾਗਰਿਕਾਂ ਨੂੰ ਕੌਂਸੁਲਰ ਐਕਸੈਸ ਦੇ ਦਿੱਤਾ। ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰ ਨੇ ਕਿਹਾ ਕਿ ਸਾਰੇ ਭਾਰਤੀ ਸੁਰੱਖਿਅਤ ਹਨ। ਅਸੀਂ ਉਨ੍ਹਾਂ ਦੀ ਜਲਦ ਰਿਹਾਈ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਾਂ।

PunjabKesari

ਬ੍ਰਿਟੇਨ 'ਚ ਵੀ ਬੰਦੀ ਹਨ 24 ਭਾਰਤੀ
ਇਸ ਤੋਂ ਪਹਿਲਾਂ ਬ੍ਰਿਟੇਨ ਨੇ ਸਪੇਨ ਦੇ ਤਟੀ ਇਲਾਕੇ ਤੋਂ ਈਰਾਨ ਦਾ ਸ਼ਿਪ 'ਗ੍ਰੇਸ 1' ਜ਼ਬਤ ਕੀਤਾ ਸੀ। ਇਸ ਵਿਚ ਚਾਲਕ ਦਲ ਦੇ 24 ਭਾਰਤੀ ਮੈਂਬਰ ਸਵਾਰ ਸਨ। ਵਿਦੇਸ਼ ਮੰਤਰਾਲੇ ਮੁਤਾਬਕ ਭਾਰਤੀ ਹਾਈ ਕਮਿਸ਼ਨਰਾਂ ਦੀ ਇਕ ਟੀਮ ਗ੍ਰੇਸ 1 ਵਿਚ ਸਵਾਰ ਹਿਰਾਸਤ ਵਿਚ ਲਏ ਗਏ ਸਾਰੇ ਨਾਗਰਿਕਾਂ ਨਾਲ ਮਿਲ ਚੁੱਕੀ ਹੈ। ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਗੱਲ ਕਰਨ ਦੀ ਛੋਟ ਦਿੱਤੀ ਗਈ ਹੈ।


author

Vandana

Content Editor

Related News