ਟਰੰਪ ਅਤੇ ਰੂਹਾਨੀ ਦੀ ਮੁਲਾਕਾਤ ਬਾਰੇ ਈਰਾਨ ਨੇ ਕਹੀ ਇਹ ਗੱਲ
Monday, Sep 16, 2019 - 01:18 PM (IST)

ਤੇਹਰਾਨ (ਭਾਸ਼ਾ)— ਸੰਯੁਕਤ ਰਾਸ਼ਟਰ ਮਹਾਸਭਾ ਦੀ ਹੋਣ ਵਾਲੀ ਅਗਲੀ ਬੈਠਕ ਤੋਂ ਪਹਿਲਾਂ ਈਰਾਨ ਨੇ ਇਕ ਬਿਆਨ ਜਾਰੀ ਕੀਤਾ ਹੈ। ਬਿਆਨ ਮੁਤਾਬਕ ਰਾਸ਼ਟਰਪਤੀ ਹਸਨ ਰੂਹਾਨੀ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਇਸ ਬੈਠਕ ਤੋਂ ਵੱਖ ਮਿਲਣ ਦੀ ਕਈ ਯੋਜਨਾ ਨਹੀਂ ਹੈ। ਇਕ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅੱਬਾਸ ਮੌਸਾਵੀ ਨੇ ਇਕ ਸਰਕਾਰੀ ਟੀਵੀ 'ਤੇ ਇਕ ਟਿੱਪਣੀ ਵਿਚ ੁਕਿਹਾ,''ਅਸੀਂ ਇਸ ਬੈਠਕ ਲਈ ਨਾ ਤਾਂ ਯੋਜਨਾ ਬਣਾਈ ਹੈ ਅਤੇ ਨਾ ਹੀ ਮੈਨੂੰ ਲੱਗਦਾ ਹੈ ਕਿ ਨਿਊਯਾਰਕ ਵਿਚ ਅਜਿਹਾ ਕੁਝ ਹੋਣ ਜਾ ਰਿਹਾ ਹੈ।''