ਇਪਸਾ ਦੀ ਨਵੀਂ 21 ਮੈਂਬਰੀ ਕਾਰਜਕਾਰਨੀ ਦੀ ਸਰਬ-ਸੰਮਤੀ ਨਾਲ ਹੋਈ ਚੋਣ

Wednesday, May 29, 2024 - 11:32 AM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਇਪਸਾ ਵੱਲੋਂ 21 ਮੈਂਬਰੀ ਕਾਰਜਕਾਰਨੀ, ਸਾਹਿਤ ਅਤੇ ਸਪੋਰਟਸ ਅਕਾਦਮੀ ਦੀ ਚੋਣ ਸਾਲ 2016 ਵਿਚ ਗਠਿਤ ਹੋਈ ਆਸਟ੍ਰੇਲੀਆ ਦੀ ਨਾਮਵਰ ਸੰਸਥਾ ਇਪਸਾ ਵੱਲੋਂ ਸਾਲ 2024-25 ਲਈ ਨਵੀਂ 21 ਮੈਂਬਰੀ ਕਾਰਜਕਾਰਨੀ ਦੀ ਚੋਣ ਸਰਬ-ਸੰਮਤੀ ਨਾਲ ਕੀਤੀ ਗਈ। ਸਥਾਨਿਕ ਬਾਜਵਾ ਨਿਵਾਸ ਬਰੁਕ-ਵਾਟਰ ਵਿਖੇ ਦੋਵਾਂ ਅਕਾਦਮੀਆਂ ਦੇ ਸਾਂਝੇ ਸਰਪ੍ਰਸਤ ਬਿਕਰਮਜੀਤ ਸਿੰਘ ਚੰਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਸਮੂਹ ਮੈਂਬਰਾਂ ਨੇ ਸੰਸਥਾ ਦੇ ਨਵੇਂ ਢਾਂਚੇ ਨੂੰ ਪ੍ਰਵਾਨਗੀ ਦਿੰਦਿਆਂ, ਇਪਸਾ ਦੀਆਂ ਖੇਡ ਗਤੀਵਿਧੀਆਂ ਲਈ ਅਲੱਗ ਅਕਾਦਮੀ ਚਲਾਉਣ ਦਾ ਫ਼ੈਸਲਾ ਲਿਆ। 

PunjabKesari

ਇਪਸਾ ਦੇ ਸਾਲਾਨਾ ਬੱਜਟ ਨੂੰ ਪਾਸ ਕੀਤਾ ਗਿਆ ਅਤੇ ਕੁੱਝ ਨਵੀਆਂ ਯੋਜਨਾਵਾਂ ਉਲੀਕੀਆਂ ਗਈਆਂ। ਮੀਟਿੰਗ ਵਿਚ ਸਰਬ-ਸੰਮਤੀ ਨਾਲ ਇੰਡੋਜ਼ ਪੰਜਾਬੀ ਸਪੋਰਟਸ ਅਕਾਦਮੀ ਆਫ ਆਸਟ੍ਰੇਲੀਆ ਦਾ ਅਮਨਪ੍ਰੀਤ ਸਿੰਘ ਭੰਗੂ ਨੂੰ ਪ੍ਰਧਾਨ, ਪਿੰਦਰਜੀਤ ਸਿੰਘ ਬਾਜਵਾ ਨੂੰ ਵਾਈਸ ਪ੍ਰਧਾਨ, ਕਮਲਦੀਪ ਸਿੰਘ ਬਾਜਵਾ ਨੂੰ ਵਾਈਸ ਪ੍ਰਧਾਨ, ਜਸਪਾਲ ਸੰਘੇੜਾ ਨੂੰ ਸੈਕਟਰੀ, ਜਸਕਰਨ ਸੰਘੇੜਾ ਨੂੰ ਸੁਪਰਵਾਈਜ਼ਰ, ਸ਼ਮਸ਼ੇਰ ਸਿੰਘ ਚੀਮਾ ਨੂੰ ਕੋਆਰਡੀਨੇਟਰ, ਗੁਰਜੀਤ ਸਿੰਘ ਉੱਪਲ਼ ਨੂੰ ਕੈਸ਼ੀਅਰ, ਗੁਰਵਿੰਦਰ ਸਿੰਘ ਖੱਟੜਾ ਨੂੰ ਸਪੋਕਸਮੈਨ, ਅਸ਼ਵਨੀ ਬਜ਼ਰਾ ਨੂੰ ਸਮਾਜਿਕ ਸਲਾਹਕਾਰ ਅਤੇ ਗੁਰਜੀਤ ਬਾਰੀਆ ਨੂੰ ਯੋਜਨਾ ਮੈਨੇਜਰ ਨਿਯੁਕਤ ਕੀਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਜਦੋਂ ਫਲਾਈਟ 'ਚ ਯਾਤਰੀ ਅਚਾਨਕ ਕੱਪੜੇ ਉਤਾਰ ਕੇ ਲੱਗਾ ਦੌੜਨ, ਮਚੀ ਹਫੜਾ-ਦਫੜੀ

ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟ੍ਰੇਲੀਆ ਦਾ ਰੁਪਿੰਦਰ ਸੋਜ਼ ਨੂੰ ਪ੍ਰਧਾਨ, ਮਨਜੀਤ ਬੋਪਾਰਾਏ ਨੂੰ ਵਾਈਸ ਪ੍ਰਧਾਨ, ਪਾਲ ਰਾਊਕੇ ਨੂੰ ਵਾਈਸ ਪ੍ਰਧਾਨ, ਸਰਬਜੀਤ ਸੋਹੀ ਨੂੰ ਸੈਕਟਰੀ, ਸੁਖਮੰਦਰ ਸਿੰਘ ਸੰਧੂ ਨੂੰ ਸੁਪਰਵਾਈਜ਼ਰ, ਅਰਸ਼ਦੀਪ ਦਿਓਲ ਨੂੰ ਕੈਸ਼ੀਅਰ, ਗੁਰਦੀਪ ਜਗੇੜਾ ਨੂੰ ਸਪੋਕਸਮੈਨ, ਚਰਨਜੀਤ ਕਾਹਲੋਂ ਨੂੰ ਸਮਾਜਿਕ ਸਲਾਹਕਾਰ ਅਤੇ ਭਿੰਦਰ ਸਿੰਘ ਜਟਾਣਾ ਨੂੰ ਯੋਜਨਾ ਮੈਨੇਜਰ ਨਿਯੁਕਤ ਕੀਤਾ ਗਿਆ। ਕਾਰਜਕਾਰਨੀ ਵੱਲੋਂ ਇੰਡੋਜ਼ ਪੰਜਾਬੀ ਲਾਇਬ੍ਰੇਰੀ ਦੇ ਇੰਚਾਰਜ ਦਲਵੀਰ ਹਲਵਾਰਵੀ ਨੂੰ ਇਪਸਾ ਦਾ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਇਪਸਾ ਸੀਨੀਅਰ ਗਿੱਧਾ ਟੀਮ ਦੇ ਨਾਲ ਬੱਚਿਆਂ ਨੂੰ ਗਿੱਧਾ-ਭੰਗੜਾ ਸਿਖਾਉਣ ਲਈ ਹਫ਼ਤਾਵਾਰ ਵਿਸ਼ੇਸ਼ ਕਲਾਸਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਭਵਿੱਖ ਵਿਚ ਸੱਭਿਆਚਾਰਿਕ ਗਤੀਵਿਧੀਆਂ ਅਤੇ ਮਾਤ-ਭਾਸ਼ਾ ਦੀਆਂ ਜਮਾਤਾਂ ਲਈ ਅਲੱਗ ਕਲਚਰ ਅਕਾਦਮੀ ਬਣਾਉਣ ਬਾਰੇ ਵੀ ਵਿਚਾਰ ਕੀਤਾ ਗਿਆ। ਅੰਤ 'ਚ ਇਪਸਾ ਦੇ ਸਰਪ੍ਰਸਤ ਬਿਕਰਮਜੀਤ ਸਿੰਘ ਚੰਦੀ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ, ਇਪਸਾ ਦੀਆਂ ਸਾਹਿਤਿਕ, ਸੱਭਿਆਚਾਰਿਕ, ਸਪੋਰਟਸ  ਅਤੇ ਸਮਾਜਿਕ ਗਤੀਵਿਧੀਆਂ ਨੂੰ ਇੰਜ ਹੀ ਜਾਰੀ ਰੱਖਣ ਲਈ ਪ੍ਰਤਿਬੰਧ ਰਹਿਣ ਦਾ ਵਿਸ਼ਵਾਸ ਦਿਵਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News