ਪਾਕਿਸਤਾਨ 'ਚ iPhone 15 ਦੀ ਕੀਮਤ ਨੇ ਉਡਾਏ ਹੋਸ਼, ਇੰਨੇ ਰੁਪਇਆਂ ਦੀ ਭਾਰਤ 'ਚ ਆ ਜਾਵੇਗੀ ਕਾਰ

09/25/2023 3:49:18 PM

ਪਾਕਿਸਤਾਨ  - ਐਪਲ ਦੀ ਲੇਟੈਸਟ ਆਈਫੋਨ 15 ਸੀਰੀਜ਼ ਲਾਂਚ ਹੋ ਚੁੱਕੀ ਹੈ, ਜਿਸ ਦੀਆਂ ਕੀਮਤਾਂ ਸਭ ਤੋਂ ਵੱਧ ਹਨ। ਆਈਫੋਨ 15 ਸੀਰੀਜ਼ ਦੀ ਵਿਕਰੀ ਭਾਰਤ 'ਚ 22 ਸਤੰਬਰ ਤੋਂ ਸ਼ੁਰੂ ਹੋ ਗਈ ਹੈ। ਸੇਲ ਦੇ ਪਹਿਲੇ ਦਿਨ ਦਿੱਲੀ ਅਤੇ ਮੁੰਬਈ 'ਚ ਐਪਲ ਸਟੋਰ ਦੇ ਬਾਹਰ ਹਜ਼ਾਰਾਂ ਦੀ ਗਿਣਤੀ 'ਚ ਲੋਕ ਇਕੱਠੇ ਹੋਏ। ਆਈਫੋਨ 15 ਸੀਰੀਜ਼ ਦਾ ਸਭ ਤੋਂ ਮਹਿੰਗਾ ਮਾਡਲ Apple iPhone 15 Pro Max ਹੈ। ਭਾਰਤ ਵਿੱਚ ਆਈਫੋਨ 15 ਸੀਰੀਜ਼ ਦੀ ਕੀਮਤ 79,900 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 1,99,900 ਰੁਪਏ ਤੱਕ ਜਾਂਦੀ ਹੈ। 

ਇਹ ਵੀ ਪੜ੍ਹੋ : UK ’ਚ ਡੂੰਘਾ ਹੋਣ ਲੱਗਾ ਆਰਥਿਕ ਸੰਕਟ, ਕੰਪਨੀਆਂ ਨੇ ਸ਼ੁਰੂ ਕੀਤੀ ਵਰਕਰਾਂ ਦੀ ਛਾਂਟੀ

ਦੱਸ ਦੇਈਏ ਕਿ ਆਈਫੋਨ 15 ਸੀਰੀਜ਼ ਭਾਰਤ 'ਚ ਦੁਬਈ ਅਤੇ ਹਾਂਗਕਾਂਗ ਦੇ ਮੁਕਾਬਲੇ ਵੀ ਮਹਿੰਗੀ ਹੈ। ਇਕ ਪਾਸੇ ਐਪਲ ਆਈਫੋਨ ਦੇ ਇਸ ਮਾਡਲ ਦੀ ਭਾਰਤੀ ਬਾਜ਼ਾਰ 'ਚ ਕੀਮਤ 2 ਲੱਖ ਰੁਪਏ ਦੇ ਕਰੀਬ ਹੈ। ਉਥੇ ਹੀ ਦੂਜੇ ਪਾਸੇ ਪਾਕਿਸਤਾਨ 'ਚ ਇਸ ਮਾਡਲ ਦੀ ਕੀਮਤ ਇੰਨੀ ਜ਼ਿਆਦਾ ਹੈ, ਜਿਸ ਨੂੰ ਸੁਣ ਕੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸੂਤਰਾਂ ਅਨੁਸਾਰ ਪਾਕਿਸਤਾਨ ਵਿੱਚ ਐਪਲ ਦੇ 15 ਪ੍ਰੋ ਮੈਕਸ ਦੀ ਕੀਮਤ 7.5 ਲੱਖ ਰੁਪਏ ਹੈ। ਜੇਕਰ ਸਟੋਰੇਜ ਵੇਰੀਐਂਟ ਨੂੰ ਵਧਾਉਂਦੇ ਹੋ ਤਾਂ ਇਸ ਦੀ ਕੀਮਤ 8 ਤੋਂ 9 ਲੱਖ ਰੁਪਏ ਤੱਕ ਹੋ ਜਾਂਦੀ ਹੈ।

ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਨਿਪਟਾ ਲਓ ਜ਼ਰੂਰੀ ਕੰਮ, ਸਤੰਬਰ ਮਹੀਨੇ ਇਨ੍ਹਾਂ ਤਾਰੀਖ਼ਾਂ ਨੂੰ ਬੰਦ ਰਹਿਣਗੇ ਬੈਂਕ

ਪਾਕਿਸਤਾਨ ਵਿੱਚ ਜਿਸ ਕੀਮਤ 'ਤੇ ਆਈਫੋਨ ਦੀਆਂ ਨਵੀਆਂ ਸੀਰੀਜ਼ ਮਿਲ ਰਹੀਆਂ ਹਨ, ਇੰਨੇ ਰੁਪਇਆਂ ਦੀ ਭਾਰਤ ਦੇ ਲੋਕ ਇੱਕ ਕਾਰ ਖਰੀਦ ਸਕਦੇ ਹਨ। ਪਾਕਿਸਤਾਨ 'ਚ iPhone 15 ਦੀ ਕੀਮਤ 3,66,708 ਰੁਪਏ ਤੋਂ ਸ਼ੁਰੂ ਹੁੰਦੀ ਹੈ। ਸਭ ਤੋਂ ਮਹਿੰਗਾ ਆਈਫੋਨ 15 ਪ੍ਰੋ ਮੈਕਸ 512 ਜੀਬੀ ਵਾਲਾ ਹੈ, ਜਿਸਦੀ ਕੀਮਤ 5,99,593 ਰੁਪਏ ਹੈ। ਇਸੇ ਆਈਫੋਨ ਦੀ ਕੀਮਤ ਭਾਰਤ ਵਿੱਚ 1,79,900 ਰੁਪਏ ਹੋਵੇਗੀ। ਦੱਸ ਦੇਈਏ ਕਿ ਪਾਕਿਸਤਾਨ ਦੀ ਕਰੰਸੀ ਭਾਰਤੀ ਕਰੰਸੀ ਤੋਂ ਵੱਖਰੀ ਹੈ। 1 ਪਾਕਿਸਤਾਨੀ ਰੁਪਿਆ 0.29 ਭਾਰਤੀ ਰੁਪਏ ਦੇ ਬਰਾਬਰ ਹੈ। ਮਤਲਬ ਪਾਕਿਸਤਾਨ 'ਚ 5,99,593 ਰੁਪਏ ਭਾਰਤ 'ਚ 1,72,177 ਰੁਪਏ ਹੈ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਭਾਰਤ ਅਤੇ ਪਾਕਿਸਤਾਨ 'ਚ ਆਈਫੋਨ 15 ਦੀ ਕੀਮਤ 'ਚ ਜ਼ਿਆਦਾ ਫ਼ਰਕ ਨਹੀਂ ਹੈ।

ਇਹ ਵੀ ਪੜ੍ਹੋ : ਹੋਟਲ 'ਚ ਪਾਸਪੋਰਟ ਭੁੱਲ ਰਵਾਨਾ ਹੋਏ ਰੋਹਿਤ ਸ਼ਰਮਾ, ਪਤਾ ਲੱਗਣ 'ਤੇ ਸਾਥੀਆਂ ਨੇ ਉਡਾਇਆ ਮਜ਼ਾਕ, ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News