ਨੋਬਲ ਪੁਰਸਕਾਰ ਦੀ ਦਸੰਬਰ 'ਚ ਹੋਣ ਵਾਲੀ ਦਾਅਵਤ ਰੱਦ ਕੀਤੀ ਗਈ

07/22/2020 5:49:27 PM

ਸਟਾਕਹੋਮ- ਨੋਬਲ ਪੁਰਸਕਾਰ ਦੇਣ ਵਾਲੀ ਸੰਸਥਾ ਨੋਬਲ ਫਾਉਂਡੇਸ਼ਨ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਰਵਾਇਤੀ ਨੋਬਲ ਪੁਰਸਕਾਰ ਸਮਾਰੋਹ ਦੀ ਦਾਅਵਤ ਨੂੰ ਰੱਦ ਕਰ ਦਿੱਤਾ ਗਿਆ ਹੈ। ਨੋਬਲ ਫਾਉਂਡੇਸ਼ਨ ਦੇ ਸੀ. ਈ. ਓ.  ਲਾਰਸ ਹੈਕੇਨਸਟਾਈਨ ਨੇ ਕਿਹਾ ਕਿ ਕੋਵਿਡ -19 ਪਾਬੰਦੀਆਂ ਕਾਰਨ 1300 ਮਹਿਮਾਨ ਇਕੱਠੇ ਕਰਨ ਅਤੇ ਉਨ੍ਹਾਂ ਨੂੰ ਇਕ ਦੂਜੇ ਦੇ ਨਾਲ ਬੈਠਣ ਦੇਣਾ ਸੰਭਵ ਨਹੀਂ ਹੈ। 

ਉਨ੍ਹਾਂ ਕਿਹਾ ਕਿ ਮਹਾਮਾਰੀ ਕਾਰਨ ਸਵੀਡਨ ਪਹੁੰਚਣ ਵਾਲਿਆਂ ਦੀ ਪਹੁੰਚ ਵੀ ਅਸਪੱਸ਼ਟ ਹੈ। ਨੋਬਲ ਪੁਰਸਕਾਰਾਂ ਦੀ ਘੋਸ਼ਣਾ ਅਕਤੂਬਰ ਵਿਚ ਕੀਤੀ ਜਾਵੇਗੀ ਪਰ ਦਸੰਬਰ ਵਿਚ ਹੋਣ ਵਾਲਾ ਸਮਾਗਮ ਮਹਾਮਾਰੀ ਕਾਰਨ ਰੱਦ ਕਰ ਦਿੱਤਾ ਗਿਆ। ਫਾਉਂਡੇਸ਼ਨ ਨੇ ਕਿਹਾ ਕਿ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਪੁਰਸਕਾਰ ਦੀਆਂ ਰਸਮਾਂ ਕਿਸ ਤਰ੍ਹਾਂ ਕੀਤੀਆਂ ਜਾਣਗੀਆਂ। 

ਨੋਬਲ ਪੁਰਸਕਾਰਾਂ ਦੀ ਘੋਸ਼ਣਾ ਨਾਰਵੇ ਦੇ ਓਸਲੋ ਸ਼ਹਿਰ ਵਿਚ ਕੀਤੀ ਜਾਂਦੀ ਹੈ ਪਰ ਹੋਰ ਸਮਾਰੋਹ ਸਟਾਕਹੋਮ ਵਿਚ ਹੁੰਦੇ ਹਨ। ਹੇਕਨਸਟਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਨੋਬਲ ਹਫਤਾ ਕੋਰੋਨਾ ਵਾਇਰਸ ਕਾਰਨ ਪਹਿਲਾਂ ਵਾਂਗ ਨਹੀਂ ਹੋਵੇਗਾ, ਇਹ ਬਹੁਤ ਖਾਸ ਸਾਲ ਹੁੰਦਾ ਹੈ ਜਦੋਂ ਹਰ ਕਿਸੇ ਨੂੰ ਤਿਆਗ ਕਰਨਾ ਪੈ ਰਿਹਾ ਹੈ ਅਤੇ ਹਰ ਕਿਸੇ ਨੂੰ ਪੂਰੀ ਤਰ੍ਹਾਂ ਨਵੇਂ ਹਾਲਾਤਾਂ ਅਨੁਸਾਰ ਢੱਲਣਾ ਪੈਂਦਾ ਹੈ ਪਰ ਅਸੀਂ ਸਾਰੇ ਐਵਾਰਡ ਜੇਤੂਆਂ, ਉਨ੍ਹਾਂ ਦੀਆਂ ਖੋਜਾਂ ਅਤੇ ਯੋਗਦਾਨਾਂ ਨੂੰ ਵੱਖਰੇ ਢੰਗ ਨਾਲ ਦੇਖਾਂਗੇ। 


Sanjeev

Content Editor

Related News