ਸਟੋਰ ’ਚ ਨੱਚਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜਾਂਚਕਰਤਾਵਾਂ ਨੇ ਔਰਤ ਨੂੰ ਲਿਆ ਹਿਰਾਸਤ ’ਚ

Sunday, Jul 26, 2020 - 02:27 AM (IST)

ਸਟੋਰ ’ਚ ਨੱਚਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜਾਂਚਕਰਤਾਵਾਂ ਨੇ ਔਰਤ ਨੂੰ ਲਿਆ ਹਿਰਾਸਤ ’ਚ

ਹੋਨੋਲੂਲੂ - ਕੋਰੋਨਾ ਵਾਇਰਸ ਇਨਫੈਕਸ਼ਨ ਦਰਮਿਆਨ 20 ਸਾਲਾ ਇਕ ਔਰਤ ਨੂੰ ਸਟੋਰ ’ਚ ਨੱਚਣਾ ਅਤੇ ਬਾਹਰ ਖਾਣਾ ਖਾਣਾ ਭਾਰੀ ਪੈ ਗਿਆ। ਹੋਨੋਲੂਲੂ ਆਉਣ ਦੇ ਚਾਰ ਦਿਨ ਬਾਅਦ ਹੀ ਇਕ ਸਟੋਰ ’ਚ ਨੱਚਦੇ ਪਾਏ ਜਾਣ ਅਤੇ ਬਾਹਰ ਖਾਣਾ ਖਾਣ ਕਾਰਣ ਐਨੀ ਸਲਾਮਾਂਕਾ ਨੂੰ ਨਿਯਮਾਂ ਦੀ ਉਲੰਘਣਾ ਕਰਨ ਕਾਰਣ ਗ੍ਰਿਫਤਾਰ ਕਰ ਲਿਆ ਗਿਆ ਹੈ।

ਸਲਾਮਾਂਕਾ 6 ਜੁਲਾਈ ਨੂੰ ਹੋੋਨੋਲੂਲੂ ਪਹੁੰਚੀ ਸੀ ਅਤੇ ਹਵਾਈ ਸੈਰ ਸਪਾਟਾ ਅਥਾਰਿਟੀ ਨੂੰ ਇਸਦੇ ਚਾਰ ਦਿਨ ਪਤਾ ਲੱਗਿਆ ਕਿ ਉਹ 14 ਦਿਨਾਂ ਤੱਕ ਆਈਸੋਲੇਸ਼ਨ ’ਚ ਰਹਿਣ ਦੇ ਨਿਯਮ ਦੀ ਉਲੰਘਣਾ ਕਰ ਕੇ ਬਾਹਰ ਘੁੰਮ ਰਹੀ ਹੈ। ਸੈਰ ਸਪਾਟਾ ਅਥਾਰਿਟੀ ਨੇ ਅਟਾਰਨੀ ਜਨਰਲ ਦੇ ਵਿਸ਼ੇਸ਼ ਏਜੰਟਾਂ ਨੂੰ ਵੀਡੀਓ ਦਿਖਾਏ, ਜਿਸ ਵਿਚ ਔਰਤ ਨੱਚਦੀ ਅਤੇ ਬਾਹਰ ਖਾਣਾ ਖਾਂਦੀ ਨਜ਼ਰ ਆ ਰਹੀ ਹੈ। ਸਲਾਮਾਂਕਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸਨੂੰ 2000 ਡਾਲਰ ਦੀ ਜ਼ਮਾਨ ’ਤੇ ਰਿਹਾਅ ਕਰ ਦਿੱਤਾ ਗਿਆ।


author

Khushdeep Jassi

Content Editor

Related News