ਗੁਪਤ ਦਸਤਾਵੇਜ਼ਾਂ ਦੇ ਮਾਮਲੇ ’ਚ ਇਮਰਾਨ ਖ਼ਾਨ ਤੋਂ ਅਟਕ ਜੇਲ੍ਹ ’ਚ ਪੁੱਛਗਿੱਛ
Sunday, Aug 27, 2023 - 02:19 AM (IST)
ਇਸਲਾਮਾਬਾਦ (ਪੀ. ਟੀ.)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਂ ਗੁਪਤ ਸੂਚਨਾ ਲੀਕ ਮਾਮਲੇ ਦੇ ਸਿਲਸਿਲੇ ਵਿਚ ਅਟਕ ਜੇਲ੍ਹ ਵਿਚ ਸ਼ਨੀਵਾਰ ਨੂੰ ਸੰਘੀ ਜਾਂਚ ਏਜੰਸੀ ਦੇ ਅੱਤਵਾਦ ਵਿਰੋਧੀ ਅਧਿਕਾਰੀਆਂ ਨੇ ਸਰਕਾਰੀ ਸੀਕ੍ਰੇਟਸ ਐਕਟ ਤਹਿਤ ਪੁੱਛਗਿੱਛ ਕੀਤੀ। ਮੀਡੀਆ ’ਚ ਪ੍ਰਕਾਸ਼ਿਤ ਖ਼ਬਰ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 70 ਸਾਲਾ ਖਾਨ ਵਰਤਮਾਨ ਵਿਚ ਤਿੰਨ ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਕਾਰ ਤੇ ਟਰੱਕ ਵਿਚਾਲੇ ਵਾਪਰਿਆ ਰੂਹ ਕੰਬਾਊ ਹਾਦਸਾ, ਮਾਂ ਤੇ ਪੁੱਤ ਦੀ ਦਰਦਨਾਕ ਮੌਤ
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਚੇਅਰਮੈਨ ਤੋਂ ਪੁੱਛਗਿੱਛ ਅਮਰੀਕਾ ਵਿਚ ਪਾਕਿਸਤਾਨੀ ਦੂਤਘਰ ਤੋਂ ਇਕ ਗੁਪਤ ਡਿਪਲੋਮੈਟਿਕ ਜਾਣਕਾਰੀ ਦੇ ਲੀਕ ਹੋਣ ਦੇ ਸਬੰਧ ਵਿਚ ਅਧਿਕਾਰਤ ਸੀਕ੍ਰੇਟਸ ਐਕਟ ਦੇ ਤਹਿਤ ਮਾਮਲਾ ਦਰਜ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਆਈ ਹੈ। 'ਐਕਸਪ੍ਰੈੱਸ ਟ੍ਰਿਬਿਊਨ' ਅਖ਼ਬਾਰ ਨੇ ਦੱਸਿਆ ਕਿ ਐੱਫ.ਆਈ.ਏ. ਦੇ ਅੱਤਵਾਦ ਵਿਰੋਧੀ ਵਿੰਗ (ਸੀ.ਟੀ.ਡਬਲਯੂ.) ਨੇ ਸ਼ਨੀਵਾਰ ਨੂੰ ਦਸਤਾਵੇਜ਼ ਲੀਕ ਦੇ ਸਬੰਧ ਵਿਚ ਅਧਿਕਾਰਤ ਸੀਕ੍ਰੇਟਸ ਐਕਟ ਦੇ ਤਹਿਤ ਖਾਨ ਤੋਂ ਪੁੱਛਗਿੱਛ ਸ਼ੁਰੂ ਕੀਤੀ। ਐੱਫ.ਆਈ.ਏ. ਦੀ ਟੀਮ ਨੇ ਪੀ.ਟੀ.ਆਈ. ਮੁਖੀ ਤੋਂ ਅਟਕ ਜੇਲ੍ਹ ਵਿਚ ਤਕਰੀਬਨ 1 ਘੰਟੇ ਤੱਕ ਪੁੱਛਗਿੱਛ ਕੀਤੀ।
ਇਹ ਖ਼ਬਰ ਵੀ ਪੜ੍ਹੋ : ਡਿਫਾਲਟਰ ਬਿਜਲੀ ਖਪਤਕਾਰਾਂ ਨੂੰ ਪੰਜਾਬ ਸਰਕਾਰ ਨੇ ਦਿੱਤੀ ਵੱਡੀ ਰਾਹਤ, ਚੁੱਕਿਆ ਇਹ ਕਦਮ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8