ਪਰਵੇਜ਼ ਮੁਸ਼ੱਰਫ ਨੂੰ ਗ੍ਰਿਫਤਾਰ ਕਰਨ ਤੋਂ ਇੰਟਰਪੋਲ ਦਾ ਇਨਕਾਰ
Wednesday, Aug 29, 2018 - 07:08 PM (IST)

ਇਸਲਾਮਾਬਾਦ— ਇੰਟਰਪੋਲ ਨੇ ਪਰਵੇਜ਼ ਮੁਸ਼ੱਰਫ ਨੂੰ ਗ੍ਰਿਫਤਾਰ ਕਰਨ ਦੇ ਪਾਕਿਸਤਾਨੀ ਸਰਕਾਰ ਦੇ ਹੁਕਮ ਨੂੰ ਠੁਕਰਾ ਦਿੱਤਾ ਹੈ। ਸਰਕਾਰ ਨੇ ਇਹ ਗੱਲ ਦੇਸ਼ ਧਰੋਹ ਮਾਮਲੇ ਦੀ ਸੁਣਵਾਈ ਕਰ ਰਹੀ ਇਕ ਵਿਸ਼ੇਸ਼ ਅਦਾਲਤ ਨੂੰ ਦੱਸੀ। ਇੰਟਰਪੋਲ ਦਾ ਕਹਿਣਾ ਹੈ ਕਿ ਉਹ ਸਿਆਸਤ ਦੇ ਮਾਮਲੇ 'ਚ ਦਖਲ ਨਹੀਂ ਦੇਣਾ ਚਾਹੁੰਦੀ। ਦੁਬਈ 'ਚ ਰਹਿ ਰਹੇ ਸਾਬਕਾ ਰਾਸ਼ਟਰਪਤੀ ਖਿਲਾਫ ਦੇਸ਼ ਧਰੋਹ ਦੇ ਮਾਮਲੇ ਦੀ ਸੁਣਵਾਈ ਟ੍ਰਿਬਿਊਨਲ ਵਲੋਂ ਦੁਬਾਰਾ ਸ਼ੁਰੂ ਕੀਤੇ ਜਾਣ ਤੋਂ ਬਾਅਦ ਸਰਕਾਰ ਦਾ ਇਹ ਜਵਾਬ ਆਇਆ ਹੈ।
ਮੁਸ਼ੱਰਫ 'ਤੇ ਦੇਸ਼ 'ਚ ਐਮਰਜੰਸੀ ਲਗਾ ਕੇ 2007 'ਚ ਸੰਵਿਧਾਨ ਦਾ ਉਲੰਘਣ ਕਰਨ ਦਾ ਮਾਮਲਾ ਦਰਜ ਹੈ। ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਮੁਸ਼ੱਰਫ ਪਾਕਿਸਤਾਨ ਆਉਣ ਤੋਂ ਕਈ ਵਾਰ ਇਨਕਾਰ ਕਰ ਚੁੱਕੇ ਹਨ।