ਨੇਪਾਲ ’ਚ ਭਾਰਤੀ ਦੂਤਘਰ ’ਚ ਮਨਾਇਆ ਅੰਤਰਰਾਸ਼ਟਰੀ ਯੋਗ ਦਿਹਾੜਾ
Monday, Jun 21, 2021 - 05:58 PM (IST)
ਇੰਟਰਨੈਸ਼ਨਲ ਡੈਸਕ : ਨੇਪਾਲ ’ਚ ਭਾਰਤੀ ਦੂਤਘਰ ਨੇ ਸੋਮਵਾਰ ਯੋਗ ਦੇ 7ਵੇਂ ਅੰਤਰਰਾਸ਼ਟਰੀ ਦਿਹਾੜੇ ਮੌਕੇ ਇਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ। ਡਿਜੀਟਲ ਮਾਧਿਅਮ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੇ ਜਸ਼ਨ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਹਿੱਸੇ ਵਜੋਂ ਕੀਤਾ ਗਿਆ। ਦੂਤਘਰ ਨੇ ਇੱਕ ਬਿਆਨ ’ਚ ਕਿਹਾ ਕਿ ਕੋਵਿਡ-19 ਵਿਚਾਲੇ ਆਯੋਜਿਤ ਇਸ ਪ੍ਰੋਗਰਾਮ ਦਾ ਵਿਸ਼ਾ ਲੋਕਾਂ ਨੂੰ ਤੰਦਰੁਸਤੀ ਲਈ ਯੋਗ ਕਰਨ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਘਰ ਘਰ ਮੇਂ ਯੋਗ’ ਹੈ, ਜਿਸ ਦਾ ਮਕਸਦ ਲੋਕਾਂ ਦੀ ਤੰਦਰੁਸਤੀ ਲਈ ਯੋਗ ਕਰਨ ਲਈ ਉਤਸ਼ਾਹਿਤ ਕਰਨਾ ਹੈ। ਸਵਾਮੀ ਵਿਵੇਕਾਨੰਦ ਸੰਸਕ੍ਰਿਤੀ ਕੇਂਦਰ ’ਚ ਕਾਮਨ ਯੋਗ ਪ੍ਰੋਟੋਕੋਲ ਨੂੰ ਲੈ ਕੇ ਭਾਸ਼ਣ ਅਤੇ ਪੇਸ਼ਕਾਰੀ ਦਿੱਤੀ ਗਈ, ਜਿਸ ਨੂੰ ਕਿ ਦੂਤਘਰ ਦੇ ਫੇਸਬੁੱਕ ਪੇਜ ’ਤੇ ਸਿੱਧਾ ਪ੍ਰਸਾਰਿਤ ਕੀਤਾ ਗਿਆ। ਦੂਤਘਰ ਨੇ ਕਿਹਾ ਕਿ ਪ੍ਰੋਗਰਾਮ ‘ਵਾਇਸ ਓਵਰ’ ਟੀ. ਵੀ. ਉੱਤੇ ਨੇਪਾਲੀ ਭਾਸ਼ਾ ’ਚ ਸਿੱਧਾ ਪ੍ਰਸਾਰਿਤ ਕੀਤਾ ਗਿਆ ਸੀ ਤਾਂ ਜੋ ਯੋਗ ਦਾ ਸੰਦੇਸ਼ ਅਤੇ ਇਸ ਦੇ ਲਾਭ ਨੇਪਾਲ ਦੇ ਹਰ ਘਰ ’ਚ ਪਹੁੰਚ ਸਕਣ। ਯੋਗ ਗੁਰੂ ਲੋਕਨਾਥ ਖਨਾਲ ਵੱਲੋਂ ਪੇਸ਼ ਕੀਤੇ ਗਏ ਯੋਗ ਆਸਣ ਪੇਸ਼ ਕੀਤੇ ਗਏ ਅਤੇ ਇਸ ਸਮਾਰੋਹ ਨੂੰ ਨੇਪਾਲ ਦੇ ਲੋਕਾਂ ਨੇ ਵੱਡੀ ਪੱਧਰ ’ਤੇ ਵੇਖਿਆ।